ਸਾਂਝ ਰੇਡੀਓ ਦੀ ਟੀਮ 25 ਅਪ੍ਰੈਲ ਤੋਂ ਉਹਨਾਂ ਗੱਭਰੂ ਤੇ ਮੁਟਿਆਰਾਂ ਦੀ ਜ਼ਿੰਦਗੀ ਦੀ ਕਹਾਣੀ ਨੂੰ ਵਿਸ਼ਵ ਪੱਧਰੀ ਮੰਚ ਮੁਹੱਈਆ ਕਰਵਾਉਣ ਜਾ ਰਹੀ ਹੈ, ਜਿਨ੍ਹਾਂ ਨੇ ਵਿਰਸੇ ਨਾਲ ਪਿਆਰ ਪਾਇਆ ਤੇ ਵਿਰਸਾ ਸਾਂਭਿਆ। ਕੋਰੋਨਾਵਾਇਰਸ ਦੇ ਚਲਦਿਆਂ ਘਰਬੰਦੀ ਦੌਰਾਨ ਆਪਣੇ ਹੁਨਰ ਤੇ ਲਗਨ ਨੂੰ ਲੋਕਾਂ ਦੇ ਰੂਬਰੂ ਕਰਵਾਉਣ ਦਾ ਇਹ ਸਭ ਤੋਂ ਅਨੋਖਾ ਤੇ ਵਧੀਆ ਮੌਕਾ ਹੋਵੇਗਾ। ਸਾਂਝ ਰੇਡੀਓ ਦੀ ਟੀਮ ਵੱਲੋਂ “ਪੰਜ ਦਰਿਆ” ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਹੜੇ ਇੱਕ ਗੱਭਰੂ ਤੇ ਇੱਕ ਮੁਟਿਆਰ ਇਸ ਪ੍ਰੋਗਰਾਮ ਦੇ ਜੇਤੂ ਹੋਣਗੇ, ਉਹਨਾਂ ਦੋਵਾਂ ਨੂੰ 10000-10000 ਰੁਪਏ ਦੀ ਰਾਸ਼ੀ ਸਨਮਾਨ ਵਜੋਂ ਦਿੱਤੀ ਜਾਵੇਗੀ। ਵਿਰਸੇ ਨੂੰ ਯਾਦ ਰੱਖਣ ਤੇ ਅੱਗੇ ਲਿਜਾਣ ਲਈ “ਸਾਂਝ ਰੇਡੀਓ” ਦੀ ਟੀਮ ਦੇ ਇਸ ਉਪਰਾਲੇ ਦੀ ਭਰਪੂਰ ਪ੍ਰਸੰਸਾ ਹੋ ਰਹੀ ਹੈ।