ਲੰਡਨ (ਪੰਜ ਦਰਿਆ ਬਿਊਰੋ)
ਇੰਗਲੈਂਡ ਦੇ ਕਰਾਇਡਨ ਕਸਬੇ ਦੇ ਬਹੁਤ ਹੀ ਕਾਬਲ ਤੇ ਮਿਲਣਸਾਰ ਡਾਕਟਰ ਕ੍ਰਿਸ਼ਨ ਅਰੋੜਾ ਦੀ ਕੋਰੋਨਾ ਨਾਲ ਮੌਤ ਹੋ ਜਾਣ ਦਾ ਸਮਾਚਾਰ ਹੈ। ਉਹ ਵੈਡਨ ਵਿੱਚ ਵਾਇਲਟ ਲੇਨ ਮੈਡੀਕਲ ਪ੍ਰੈਕਟਿਸ ‘ਚ ਜੀ.ਪੀ. ਵਜੋਂ ਸੇਵਾਵਾਂ ਨਿਭਾ ਰਹੇ ਸਨ। ਕਰਾਇਡਨ ਵਿੱਚ ਕੋਰੋਨਾਵਾਇਰਸ ਕਾਰਨ ਮਰਨ ਵਾਲੇ ਉਹ ਪਹਿਲੇ ਡਾਕਟਰ ਹਨ। 57 ਸਾਲਾ ਡਾਕਟਰ ਅਰੋੜਾ ਨੇ 27 ਵਰ੍ਹੇ ਪਹਿਲਾਂ ਕਰਾਇਡਨ ਤੋਂ ਆਪਣਾ ਡਾਕਟਰ ਵਜੋਂ ਸਫ਼ਰ ਸ਼ੁਰੂ ਕੀਤਾ ਸੀ।
