ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 24 ਦਸੰਬਰ, 2021 : ਕਿਸਾਨ ਅੰਦੋਲਨ ਨੇ ਤਿੰਨੋਂ ਖੇਤੀ ਕਾਨੂੰਨ ਰੱਦ ਕਰਵਾ ਕੇ ਆਪਣੀ ਜਿੱਤ ਪ੍ਰਾਪਤ ਕਰਕੇ ਪੂਰੇ ਭਾਰਤ ਦੇ ਲੋਕਾਂ ਦੇ ਦਿਲਾਂ ਨੂੰ ਜਿੱਤਿਆ ਹੈ। ਉਸ ਦੀ ਖ਼ੁਸ਼ੀ ਵਿੱਚ ਅੱਜ ਪਿੰਡ ਪਿੰਡ ਪੁੰਨਾਂਵਾਲ ਵਿਖੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਬੀਕੇਯੂ ਡਕੌਂਦਾ ਦੀਆਂ ਦੇ ਆਗੂਆਂ ਤੇ ਜਿਲ੍ਹਾ ਸੰਗਰੂਰ ਦੇ ਵਰਕਰਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਦੌਰਾਨ ਬੀਕੇਯੂ-ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਵਿਸ਼ੇਸ਼ ‘ਤੌਰ ਪਹੁੰਚਦਿਆਂ ਸੰਬੋਧਨ ਕੀਤਾ ਅਤੇ ਕਿਹਾ ਕਿ ਭਾਵੇਂ ਦਿੱਲੀ ਦਾ ਮੋਰਚਾ ਇਤਿਹਾਸਕ ਜਿੱਤ ਉਪਰੰਤ ਸਮਾਪਤ ਹੋ ਗਿਆ ਹੈ, ਪ੍ਰੰਤੂ ਰਹਿੰਦੇ ਕਿਸਾਨੀ-ਮਸਲਿਆਂ ਲਈ ਉਹਨਾਂ ਦੀ ਜਥੇਬੰਦੀ ਲਗਾਤਾਰ ਸੰਘਰਸ਼ ਦੇ ਖੇਤਰ ‘ਚ ਕਾਰਜ਼ਸ਼ੀਲ ਰਹੇਗੀ।
ਇਸ ਮੌਕੇ ਗੁਰਮੀਤ ਸਿੰਘ ਭੱਟੀਵਾਲ ਸੂਬਾ ਮੀਤ ਪ੍ਰਧਾਨ, ਕਰਮ ਸਿੰਘ ਬਲਿਆਲ, ਕੁਲਦੀਪ ਸਿੰਘ ਜੋਸ਼ੀ ਜ਼ਿਲ੍ਹਾ ਪ੍ਰਧਾਨ, ਸਤਨਾਮ ਸਿੰਘ ਕਿਲਾ ਭਰੀਆਂ ਪ੍ਰੈੱਸ ਸਕੱਤਰ, ਨਾਜ਼ਮ ਸਿੰਘ ਪੁੰਨਾਂਵਾਲ, ਦਰਸ਼ਨ ਸਿੰਘ ਨੱਤ, ਕੁਲਵਿੰਦਰ ਸਿੰਘ ਹਸਨਪੁਰ, ਜਗਜੀਵਨ ਸਿੰਘ ਕਿਲਾ ਹਕੀਮਾਂ ਅਤੇ ਹੋਰ ਦਰਜਨਾਂ ਆਗੂਆਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਮੇਜਰ ਸਿੰਘ ਪੁੰਨਾਵਾਲ ਨੂੰ ਵੀ ਸਨਮਾਨਿਤ ਕੀਤਾ ਗਿਆ।





