
ਵੈਰੋਨਾਂ (ਇਟਲੀ) 21 ਦਸੰਬਰ (ਕੰਗ) ਸ਼੍ਰੋਮਣੀ ਅਕਾਲੀ ਦਲ ਇਟਲੀ ਵੱਲੋਂ ਹਰਿਮੰਦਿਰ ਸਾਹਿਬ ਵਿਖੇ ਵਾਪਰੀ ਘਟਨਾ ਦੀ ਘੋਰ ਨਿਖੇਧੀ ਕੀਤੀ ਗਈ ਹੈ।ਅਤੇ ਕਿਹਾ ਗਿਆ ਹੈ ਸਿੱਖ ਪੰਥ ਨੂੰ ਸ਼ਰਾਰਤੀ ਅਨਸਰਾਂ ਕੋਲੋਂ ਸੁਚੇਤ ਰਹਿਣ ਦੀ ਲੋੜ ਹੈ।ਅਕਾਲੀ ਦਲ ਇਟਲੀ ਦੇ ਪ੍ਰਧਾਨ ਪ੍ਰਧਾਨ ਸ:ਜਗਵੰਤ ਸਿੰਘ ਲਹਿਰਾ,ਸਕੱਤਰ ਜਨਰਲ ਸ:ਲਖਵਿੰਦਰ ਸਿੰਘ ਡੋਗਰਾਂਵਾਲ,ਸੀਨੀਅਰ ਮੀਤ ਪ੍ਰਧਾਨ ਸ:ਗੁਰਚਰਨ ਸਿੰਘ ਭੁੰਗਰਨੀ,ਜਨਰਲ ਸਕੱਤਰ ਸ:ਜਗਜੀਤ ਸਿੰਘ ਈਸ਼ਰਹੇਲ ਅਤੇ ਸ:ਹਰਦੀਪ ਸਿੰਘ ਬੌਦਲ,ਪ੍ਰੈੱਸ ਸਕੱਤਰ ਸ:ਅਮ੍ਰਿਤਪਾਲ ਸਿੰਘ ਬੋਪਾਰਾਏ ,ਸੀਨੀਅਰ ਆਗੂ ਸ:ਗੁਰਿੰਦਰ ਸਿੰਘ ਸੋਮਲ,ਯੂਥ ਵਿੰਗ ਦੇ ਆਗੂ ਸ:ਸੁਖਜਿੰਦਰ ਸਿੰਘ ਕਾਲਰੂ ਅਤੇ ਸ:ਜਸਵਿੰਦਰ ਸਿੰਘ ਭਗਤਮਾਜਰਾ ਆਦਿ ਆਗੂਆਂ ਨੇ ਕਿਹਾ ਮੌਜੂਦਾ ਪੰਜਾਬ ਸਰਕਾਰ ਸੂਬੇ ਅੰਦਰ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਵਿੱਚ ਪੂਰੀ ਤਰਾਂ ਫੇਲ ਸਾਬਿਤ ਹੋਈ ਹੈ।ਸਿੱਟੇ ਵਜੋਂ ਅੱਜ ਸ਼ਰਾਰਤੀ ਅਨਸਰਾਂ ਦੁਆਰਾ ਸਿੱਖਾਂ ਦੇ ਧਾਰਮਿਕ ਸਥਾਨਾਂ ਨੂੰ ਨਿਸ਼ਨਾ ਬਣਾਇਆ ਜਾ ਰਿਹਾ ਹੈ ਜਿਸ ਦੀ ਕਿ ਅਕਾਲੀ ਦਲ ਇਟਲੀ ਕਰੜੀ ਨਿਖੇਧੀ ਕਰਦੀ ਹੈ।ਆਗੂਆਂ ਨੇ ਕਿਹਾ ਕਿ ਅੱਜ ਸਮਾਂ ਆ ਗਿਆ ਹੈ ਕਿ ਸੰਗਤਾਂ ਗੁਰਦੁਆਰਿਆਂ ਦੀ ਸਾਂਭ-ਸੰਭਾਂਲ ਖੁਦ ਕਰਨ ਕਿਉਕਿ ਕਾਂਗਰਸ ਸਰਕਾਰ ਸਿੱਖਾਂ ਦੇ ਮਾਮਲਿਆਂ ਪ੍ਰਤੀ ਗੰਭੀਰ ਨਹੀ ਦਿਖਾਈ ਦੇ ਰਹੀ।