6.9 C
United Kingdom
Thursday, April 17, 2025

More

    ਸਕਾਟਲੈਂਡ: ਤੂਫਾਨ ਅਰਵੇਨ ਦੇ ਕਰੋਪ ਤੋਂ ਬਾਅਦ ਚੌਥੇ ਦਿਨ ਵੀ ਹਜ਼ਾਰਾਂ ਘਰ ਬਿਜਲੀ ਤੋਂ ਵਾਂਝੇ

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਸਕਾਟਲੈਂਡ ਦੇ ਕਈ ਖੇਤਰਾਂ ਵਿੱਚ ਪਿਛਲੇ ਦਿਨੀਂ ਆਏ ਤੂਫਾਨ ਅਰਵੇਨ ਨੇ ਜਿੱਥੇ ਕਈ ਲੋਕਾਂ ਦੀ ਜਾਨ ਲਈ ਹੈ, ਉੱਥੇ ਆਮ ਜਨ ਜੀਵਨ ਵੀ ਪ੍ਰਭਾਵਿਤ ਕੀਤਾ ਹੈ। ਇਸ ਤੂਫਾਨ ਦੇ ਸਿੱਟੇ ਵਜੋਂ ਹਜ਼ਾਰਾਂ ਘਰਾਂ ਦੀ ਬਿਜਲੀ ਵੀ ਪ੍ਰਭਾਵਿਤ ਹੋਈ ਹੈ। ਪ੍ਰਸ਼ਾਸਨ ਅਨੁਸਾਰ ਘੱਟੋ-ਘੱਟ 17,000 ਸਕਾਟਿਸ਼ ਘਰ ਚੌਥੀ ਰਾਤ ਵੀ ਬਿਜਲੀ ਤੋਂ ਬਿਨਾਂ ਸਨ। ਬਿਜਲੀ ਕੰਪਨੀ ਦੇ ਇੰਜੀਨੀਅਰ ਬਿਜਲੀ ਦੀਆਂ ਲਾਈਨਾਂ ਦੀ ਮੁਰੰਮਤ ਲਈਮਿਹਨਤ ਕਰ ਰਹੇ ਹਨ। ਬਿਜਲੀ ਕੰਪਨੀ ਸਕਾਟਿਸ਼ ਅਤੇ ਦੱਖਣੀ ਇਲੈਕਟ੍ਰੀਸਿਟੀ ਨੈੱਟਵਰਕ (SSEN) ਸਕਾਟਲੈਂਡ ਅਨੁਸਾਰ ਉੱਤਰੀ ਨੈੱਟਵਰਕ ਲਈ ਰੈੱਡ-ਅਲਰਟ ਸਥਿਤੀ ਬਣੀ ਹੋਈ ਹੈ। ਬਿਜਲੀ ਕੰਪਨੀ ਦੇ ਬੁਲਾਰੇ ਅਨੁਸਾਰ ਸ਼ੁੱਕਰਵਾਰ ਨੂੰ ਤੂਫਾਨ ਅਰਵੇਨ ਦੀ ਸ਼ੁਰੂਆਤ ਤੋਂ ਬਾਅਦ, ਕੁੱਲ 103,000 ਤੋਂ ਵੱਧ ਗਾਹਕਾਂ ਦੀ ਬਿਜਲੀ ਬਹਾਲ ਕਰ ਦਿੱਤੀ ਗਈ ਹੈ, ਜਦਕਿ ਤਕਰੀਬਨ 17,000 ਘਰਾਂ ਦੀ ਬਿਜਲੀ ਸਪਲਾਈ ਬੰਦ ਹੈ। ਜਿਹਨਾਂ ਖੇਤਰਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ, ਉਹਨਾਂ ਏਬਰਡੀਨ ਅਤੇ ਐਬਰਡੀਨਸ਼ਾਇਰ (9,700), ਮੋਰੇ (3,500), ਐਂਗਸ (1,600) ਅਤੇ ਪਰਥਸ਼ਾਇਰ (1,700) ਆਦਿ ਘਰ ਸ਼ਾਮਲ ਹਨ। ਤੂਫਾਨ ਦੀ ਵਜ੍ਹਾ ਕਾਰਨ ਵੱਡੇ ਪੱਧਰ ‘ਤੇ ਬਿਜਲੀ ਲਾਈਨਾਂ ਪ੍ਰਭਾਵਿਤ ਹੋਈਆਂ ਹਨ ਅਤੇ ਬਿਜਲੀ ਕੰਪਨੀ ਵੱਲੋਂ ਜਲਦੀ ਤੋਂ ਜਲਦੀ ਬਿਜਲੀ ਬਹਾਲ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!