4.1 C
United Kingdom
Friday, April 18, 2025

More

    ਯੂਕੇ: ਦਿਲ ਦੇ ਦੌਰੇ ਨੂੰ ਰੋਕਣ ਲਈ ਹਜ਼ਾਰਾਂ ਲੋਕਾਂ ਨੂੰ ਮੁਫਤ ਦਿੱਤੇ ਜਾਣਗੇ ਬਲੱਡ ਪ੍ਰੈਸ਼ਰ ਮਾਨੀਟਰ

    ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਯੂਕੇ ਵਿੱਚ ਐੱਨ ਐੱਚ ਐੱਸ ਵੱਲੋਂ ਦਿਲ ਦੇ ਦੌਰੇ ਨੂੰ ਰੋਕਣ ਦੇ ਉਦੇਸ਼ ਨਾਲ ਲੋਕਾਂ ਨੂੰ ਬਲੱਡ ਪ੍ਰੈਸ਼ਰ ਮਾਨੀਟਰ ਫਰੀ ਦਿੱਤੇ ਜਾਣਗੇ। ਐੱਨ ਐੱਚ ਐੱਸ ਉਹਨਾਂ ਲੋਕਾਂ ਲਈ 220,000 ਬਲੱਡ ਪ੍ਰੈਸ਼ਰ ਉਪਕਰਨ ਉਪਲਬਧ ਕਰਵਾਏਗਾ ਜਿਨ੍ਹਾਂ ਵਿੱਚ ਤੇਜ਼ ਹਾਈ ਬਲੱਡ ਪ੍ਰੈਸ਼ਰ ਦੀ ਜਾਂਚ ਕੀਤੀ ਗਈ ਹੈ। ਇਸ ਮਸ਼ੀਨ ਨਾਲ ਇਹ ਲੋਕ ਘਰ ਵਿੱਚ ਹੀ ਜਾਂਚ ਕਰ ਸਕਣਗੇ। ਇਸ ਯੋਜਨਾ ਤਹਿਤ 65,000 ਤੋਂ ਵੱਧ ਲੋਕ ਪਹਿਲਾਂ ਹੀ ਇੱਕ ਮਾਨੀਟਰ ਪ੍ਰਾਪਤ ਕਰ ਚੁੱਕੇ ਹਨ, ਜੋ ਜੀ ਪੀ ਸਰਜਰੀਆਂ ਵਿੱਚ ਵਰਤੇ ਜਾਣ ਵਾਲੇ ਮਾਨੀਟਰਾਂ ਦੀ ਤਰ੍ਹਾਂ ਹੀ ਕੰਮ ਕਰਦੇ ਹਨ। ਘਰ ਵਿੱਚ ਆਪਣੇ ਬਲੱਡ ਪ੍ਰੈਸ਼ਰ ਦੀ ਰੀਡਿੰਗ ਨੂੰ ਲੋਕ ਆਪਣੇ ਜੀ ਪੀ ਨੂੰ ਟੈਲੀਫੋਨ, ਈਮੇਲ ਪਲੇਟਫਾਰਮ ਦੁਆਰਾ ਸਮੀਖਿਆ ਕਰਨ ਲਈ ਭੇਜ ਸਕਦੇ ਹਨ। ਇਹ ਰੋਲ ਆਊਟ ਐੱਨ ਐੱਚ ਐੱਚ ਦੀ ਲੰਬੀ ਮਿਆਦ ਦੀ ਯੋਜਨਾ ਦਾ ਹਿੱਸਾ ਹੈ ਅਤੇ ਜਿਸ ਤਹਿਤ ਅਗਲੇ ਪੰਜ ਸਾਲਾਂ ਵਿੱਚ 2,200 ਦਿਲ ਦੇ ਦੌਰੇ ਅਤੇ ਲਗਭਗ 3,300 ਸਟ੍ਰੋਕ ਰੋਕਣ ਦਾ ਅਨੁਮਾਨ ਹੈ। ਇਸ ਯੋਜਨਾ ਦਾ ਇੱਕ ਉਦੇਸ਼ ਅਗਲੇ ਦਹਾਕੇ ਵਿੱਚ 150,000 ਦਿਲ ਦੇ ਦੌਰੇ, ਸਟ੍ਰੋਕ ਅਤੇ ਦਿਮਾਗੀ ਕਮਜ਼ੋਰੀ ਦੇ ਮਾਮਲਿਆਂ ਨੂੰ ਰੋਕਣਾ ਵੀ ਹੈ। ਐੱਨ ਐੱਚ ਐੱਸ 40 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਨੂੰ ਹਰ ਪੰਜ ਸਾਲਾਂ ਵਿੱਚ ਘੱਟੋ-ਘੱਟ ਇੱਕ ਵਾਰ ਆਪਣੇ ਬਲੱਡ ਪ੍ਰੈਸ਼ਰ ਦੀ ਜਾਂਚ ਕਰਵਾਉਣ ਦੀ ਸਲਾਹ ਦਿੰਦਾ ਹੈ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!