ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਸਕਾਟਲੈਂਡ ਵਿੱਚ ਇਸ ਹਫਤੇ ਕੋਵਿਡ ਅਤੇ ਫਲੂ ਟੀਕਾਕਰਨ ਪ੍ਰੋਗਰਾਮ ਵਿੱਚ ਸਹਾਇਤਾ ਲਈ ਹਥਿਆਰਬੰਦ ਬਲਾਂ ਦੇ 120 ਤੋਂ ਵੱਧ ਅਧਿਕਾਰੀਆਂ ਨੂੰ ਤਾਇਨਾਤ ਕਰਨ ਦੀ ਘੋਸ਼ਣਾ ਕੀਤੀ ਗਈ ਹੈ। ਇਸ ਤਹਿਤ ਕੁੱਲ 100 ਵੈਕਸੀਨੇਟਰਾਂ ਅਤੇ 15 ਨਰਸਾਂ ਕੋਵਿਡ ਅਤੇ ਫਲੂ ਦੇ ਟੀਕਿਆਂ ਲਈ 11 ਸਿਹਤ ਬੋਰਡਾਂ ਵਿੱਚ ਕੰਮ ਕਰਨਗੀਆਂ। ਇਸਦੇ ਇਲਾਵਾ ਕਮਾਂਡ ਅਤੇ ਸਪੋਰਟ ਸਟਾਫ ਦੇ ਵੀ 6ਮੈਂਬਰ ਹੋਣਗੇ। ਐੱਨ ਐੱਚ ਐੱਸ ਗ੍ਰਾਮਪੀਅਨ ਅਤੇ ਲੈਨਾਰਕਸ਼ਾਇਰ ਵਿੱਚ ਸਭ ਤੋਂ ਵੱਧ ਮੈਂਬਰ ਹਿੱਸਾ ਲੈਣਗੇ ਜਿਸ ਤਹਿਤ 15 ਟੀਕਾਕਰਨ ਕਰਨ ਵਾਲੇ ਅਧਿਕਾਰੀ ਅਤੇ ਦੋ ਨਰਸਾਂ ਟੀਕਾਕਰਨ ਦੇ ਯਤਨਾਂ ਵਿੱਚ ਸਹਾਇਤਾ ਕਰਨਗੀਆਂ। ਸਿਹਤ ਸਕੱਤਰ ਹਮਜ਼ਾ ਯੂਸਫ ਅਨੁਸਾਰ ਸਕਾਟਲੈਂਡ ਵਿੱਚ ਸਰਦੀਆਂ ਦਾ ਟੀਕਾਕਰਨ ਪ੍ਰੋਗਰਾਮ ਬਹੁਤ ਵਿਅਸਤ ਹੈ। ਇਸ ਲਈ ਮੌਜੂਦਾ ਸਰੋਤਾਂ ਦੀ ਪੂਰਕ ਲਈ ਫੌਜੀ ਸਹਾਇਤਾ ਦੀ ਦੁਬਾਰਾ ਬੇਨਤੀ ਕੀਤੀ ਗਈ ਹੈ।
