16.9 C
United Kingdom
Thursday, May 9, 2024

More

    ਫ੍ਰਾਈਡੇ ਡ੍ਰਾਈਡੇ ਮੁਹਿੰਮ ਤਹਿਤ 1210 ਘਰਾਂ ਅਤੇ ਦੁਕਾਨਾਂ ਦੀ ਜਾਂਚ ਕਰਕੇ ਕੱਟੇ 10 ਚਲਾਨ – ਡਾ. ਮੁਨੀਸ਼ ਅਰੋੜਾ

    ਇਸ ਮਹੀਨੇ ਦੌਰਾਨ 16210 ਦੇ ਕਰੀਬ ਘਰਾਂ ਦੀ ਜਾਂਚ ਦੌਰਾਨ 987 ਥਾਵਾਂ ‘ਤੇ ਮਿਲਿਆ ਡੇਂਗੂ ਲਾਰਵਾ

    ਮੋਗਾ ਜਿਲ੍ਹੇ ਵਿੱਚ ਡੇਂਗੂ ਮਰੀਜਾਂ ਦੀ ਗਿਣਤੀ 60 ‘ਤੇ ਪਹੁੰਚੀ

    ਮੋਗਾ (ਪੰਜ ਦਰਿਆ ਬਿਊਰੋ) ਸਿਹਤ ਵਿਭਾਗ ਮੋਗਾ ਵੱਲੋਂ ਪਿਛਲੇ ਦਸ ਦਿਨਾਂ ਦੌਰਾਨ ਡੇਂਗੂ ਦੇ ਮਰੀਜਾਂ ਦੀ ਵਧ ਰਹੀ ਗਿਣਤੀ ਨੂੰ ਧਿਆਨ ਵਿੱਚ ਰੱਖਦਿਆਂ ਡੇਂਗੂ ਵਿਰੋਧੀ ਗਤੀਵਿਧੀਆਂ ਵਿੱਚ ਤੇਜੀ ਲਿਆਉਂਦਿਆਂ ਰੋਜਾਨਾ 800 ਦੇ ਕਰੀਬ ਘਰਾਂ, ਦੁਕਾਨਾਂ ਅਤੇ ਫੈਕਟਰੀਆਂ ਵਿੱਚ ਜਾਂਚ ਕੀਤੀ ਜਾ ਰਹੀ ਹੈ । ਡੇਂਗੂ ਦੇ ਘਾਤਕ ਰੂਪ ਨੂੰ ਧਿਆਨ ਵਿੱਚ ਰੱਖਦਿਆਂ ਸਿਹਤ ਵਿਭਾਗ ਮੋਗਾ ਵੱਲੋਂ ਡੇਂਗੂ ਨਾਲ ਨਜਿੱਠਣ ਲਈ ਡੇਂਗੂ ਵਿਰੋਧੀ ਗਤੀਵਿਧੀਆਂ ਵਿੱਚ ਹੋਰ ਤੇਜੀ ਲਿਆਂਦੀ ਗਈ ਹੈ , ਜੋ ਵੱਡੇ ਪੱਧਰ ਤੇ ਪਿੰਡਾਂ ਅਤੇ ਸ਼ਹਿਰ ਵਿੱਚ ਚੱਲ ਰਹੀਆਂ ਹਨ, ਜਿਸ ਅਧੀਨ ਘਰ ਘਰ ਜਾ ਕੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਮੁਨਾਦੀ ਕਰਵਾਈ ਜਾ ਰਹੀ ਹੈ ਅਤੇ ਡੇਂਗੂ ਪਾਜਿਟਿਵ ਮਰੀਜਾਂ ਦੇ ਘਰਾਂ ਦਾ ਐਂਟੋਮਲੋਜੀਕਲ ਸਰਵੇ ਕੀਤਾ ਜਾ ਰਿਹਾ ਹੈ ਅਤੇ ਪ੍ਰਭਾਵਿਤ ਘਰਾਂ ਵਿੱਚ ਸਰਚ ਅਤੇ ਸਪਰੇਅ ਤੋਂ ਇਲਾਵਾ ਫਾਗ ਵੀ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਜਿਲ੍ਹਾ ਐਪੀਡੀਮਾਲੋਜਿਸਟ ਡਾ. ਮੁਨੀਸ਼ ਅਰੋੜਾ ਨੇ ਪ੍ਰੈਸ ਨਾਲ ਸਾਂਝੀ ਕਰਦਿਆਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹਰ ਸ਼ੁਕਰਵਾਰ ਨੂੰ ਡ੍ਰਾਈਡੇ ਵਜੋਂ ਮਨਾਇਆ ਜਾਂਦਾ ਹੈ ਤੇ ਹਫਤੇ ਵਿੱਚ ਪੰਜ ਦਿਨ ਵਿਭਾਗ ਦੀਆਂ ਟੀਮਾਂ ਘਰਾਂ ਵਿੱਚ ਜਾ ਕੇ ਲਾਰਵਾ ਚੈਕ ਕਰਦੀਆਂ ਹਨ ਅਤੇ ਲਾਰਵਾ ਮਿਲਣ ਤੇ ਮਿਉਂਸਪਲ ਕਾਰਪੋਰੇਸ਼ਨ ਦੀ ਟੀਮ ਦੀ ਸਹਾਇਤਾ ਨਾਲ ਚਲਾਨ ਕੱਟਦੀਆਂ ਹਨ ।  ਉਹਨਾਂ ਦੱਸਿਆ ਕਿ ਇਸ ਮਹੀਨੇ ਦੌਰਾਨ ਸਾਡੀਆਂ ਟੀਮਾਂ ਵੱਲੋਂ ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਦੀ ਅਗਵਾਈ ਵਿੱਚ 16 ਮੈਂਬਰੀ ਟੀਮ ਵੱਲੋਂ ਤਿੰਨ ਟੀਮਾਂ ਬਣਾ ਕੇ 16210 ਥਾਵਾਂ ਤੇ ਜਾਂਚ ਕਰਕੇ 987 ਥਾਵਾਂ ਤੇ ਡੇਂਗੂ ਲਾਰਵਾ ਬਰਾਮਦ ਕੀਤਾ ਹੈ ਅਤੇ ਅੱਜ 10 ਚਲਾਨ ਭਰੇ ਗਏ ਹਨ, ਜੋ ਅਗਲੇਰੀ ਕਾਰਵਾਈ ਲਈ ਮਿਉਂਸਪਲ ਕਾਰਪੋਰੇਸ਼ਨ ਮੋਗਾ ਨੂੰ ਭੇਜ ਦਿੱਤੇ ਗਏ ਹਨ । ਲਾਰਵੇ ਨੂੰ ਮੌਕੇ ਤੇ ਨਸ਼ਟ ਕਰਕੇ ਉਹਨਾਂ ਇਲਾਕਿਆਂ ਵਿੱਚ ਸਪਰੇ ਅਤੇ ਫਾਗ ਕਰਵਾਈ ਗਈ ਹੈ। ਉਹਨਾਂ ਦੱਸਿਆ ਕਿ ਮੋਗਾ ਸਿਵਲ ਹਸਪਤਾਲ ਮੋਗਾ ਵਿੱਚ ਹੁਣ ਤੱਕ 410 ਸ਼ੱਕੀ ਮਰੀਜਾਂ ਦੇ ਟੈਸਟ ਲਗਾਏ ਗਏ ਹਨ, ਜਿਨ੍ਹਾਂ ਵਿੱਚੋਂ 64 ਮਰੀਜ ਡੇਂਗੂ ਪਾਜਿਟਿਵ ਪਾਏ ਗਏ ਹਨ, ਜਿਨ੍ਹਾਂ ਵਿੱਚੋਂ 4 ਮਰੀਜ ਹੋਰ ਜਿਲ੍ਹਿਆਂ ਨਾਲ ਸਬੰਧਿਤ ਹਨ। ਉਹਨਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਘਰਾਂ, ਦੁਕਾਨਾਂ ਅਤੇ ਫੈਕਟਰੀਆਂ ਵਿੱਚ ਸਾਫ ਪਾਣੀ ਪੰਜ ਦਿਨ ਤੋਂ ਵੱਧ ਨਾ ਖੜਣ ਦਿੱਤਾ ਜਾਵੇ ਨਹੀਂ ਤਾਂ ਉਸ ਵਿੱਚ ਲਾਰਵਾ ਪੈਦਾ ਹੋ ਸਕਦਾ ਹੈ ਤੇ ਡੇਂਗੂ ਦਾ ਖਤਰਾ ਵਧ ਸਕਦਾ ਹੈ। ਇਸ ਮੌਕੇ ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਡੇਂਗੂ ਏਡੀਜ਼ ਏਜਿਪਟੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ, ਜਿਸ ਦੇ ਸਰੀਰ ਉਪਰ ਚਿੱਟੇ ਰੰਗ ਦੀਆਂ ਧਾਰੀਆਂ ਹੁੰਦੀਆਂ ਹਨ ਅਤੇ ਇਹ ਮੱਛਰ ਸਾਫ ਪਾਣੀ ਤੇ ਪੈਦਾ ਹੁੰਦਾ ਹੈ, ਇਸ ਲਈ ਸਾਨੂੰ ਆਪਣੇ ਆਲੇ ਦੁਆਲੇ ਕਿਤੇ ਵੀ ਤਿੰਨ ਚਾਰ ਦਿਨ ਤੋਂ ਜਿਆਦਾ ਸਾਫ ਪਾਣੀ ਨਹੀਂ ਖੜਣ ਦੇਣਾ ਚਾਹੀਦਾ। ਸਾਫ ਪਾਣੀ ਵਾਲੇ ਸਰੋਤਾਂ ਜਿਵੇਂ ਪਾਣੀ ਦੀਆਂ ਟੈਂਕੀਆਂ, ਡਰੰਮ, ਬਾਲਟੀਆਂ ਆਦਿ ਨੂੰ ਢਕ ਕੇ ਰੱਖਣਾ ਚਾਹੀਦਾ ਹੈ । ਬਾਰਿਸ਼ ਦੇ ਪਾਣੀ ਦੀ ਖੜੋਤ ਨੂੰ ਤੋੜਨ ਲਈ ਕਬਾੜ ਦਾ ਸਮਾਨ ਅਤੇ ਟਾਇਰਾਂ ਆਦਿ ਨੂੰ ਛੱਤਾਂ ਹੇਠ ਰੱਖਣਾ ਚਾਹੀਦਾ ਹੈ । ਤੇਜ ਬੁਖਾਰ, ਸਿਰ ਦਰਦ, ਜੋੜਾ ਵਿੱਚ ਦਰਦ ਅਤੇ ਚਮੜੀ ਤੇ ਹਲਕੇ ਦਾਣੇ ਹੋਣ ਤੇ ਸਾਨੂੰ ਤੁਰੰਤ ਸਰਕਾਰੀ ਹਸਪਤਾਲ ਮੋਗਾ ਦੇ ਕਮਰਾ ਨੰਬਰ 7 ਏ ਵਿੱਚ ਪਹੁੰਚ ਕੇ ਖੂਨ ਦੀ ਮੁਫਤ ਜਾਂਚ ਅਤੇ ਇਲਾਜ਼ ਕਰਵਾਉਣਾ ਚਾਹੀਦਾ ਹੈ । ਇਸ ਟੀਮ ਵਿੱਚ ਇੰਸੈਕਟ ਕੂਲੈਕਟਰ ਵਪਿੰਦਰ ਸਿੰਘ ਅਤੇ 14 ਬ੍ਰੀਡ ਚੈਕਰ ਸ਼ਾਮਿਲ ਸਨ।

    Punj Darya

    Leave a Reply

    Latest Posts

    error: Content is protected !!