15.8 C
United Kingdom
Wednesday, May 14, 2025
More

    ਘੱਗਰ ਦਰਿਆ ਦੇ ਬੰਨ੍ਹ ਦੀ ਮਜ਼ਬੂਤੀ ਲਈ ਇਸ ਸਾਲ ਹੁਣ ਤੱਕ ਮਗਨਰੇਗਾ ਤਹਿਤ ਖਰਚ ਕੀਤੇ ਲਗਭਗ 60 ਲੱਖ ਰੁਪਏ : ਵਧੀਕ ਡਿਪਟੀ ਕਮਿਸ਼ਨਰ

    ਸੰਗਰੂਰ (ਦਲਜੀਤ ਕੌਰ ਭਵਾਨੀਗੜ੍ਹ) ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਜਿੰਦਰ ਸਿੰਘ ਬੱਤਰਾ ਨੇ ਕਿਹਾ ਕਿ ਜ਼ਿਲ੍ਹਾ ਸੰਗਰੂਰ ਦੇ ਬਲਾਕ ਅਨਦਾਣਾ, ਮੂਨਕ, ਵਿਚੋਂ ਲੱਗਣ ਵਾਲੇ ਘੱਗਰ ਦਰਿਆ ਦੇ ਬੰਨ੍ਹ ਦੀ ਮਜ਼ਬੂਤੀ ਲਈ ਇਸ ਵਿੱਤੀ ਸਾਲ ਦੌਰਾਨ 59.60 ਲੱਖ ਰੁਪਏ ਖਰਚ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਘੱਗਰ ਦਰਿਆ ਦੀ ਹੱਦ ਬਲਾਕ ਵਿਚ ਗ੍ਰਾਮ ਪੰਚਾਇਤ ਖਨੋਰੀ ਤੋਂ ਲੈ ਕੇ ਗ੍ਰਾਮ ਪੰਚਾਇਤ ਕੜੈਲ ਤੱਕ ਲੱਗਭਗ 40 ਕਿ.ਮੀ ਹੈ।
    ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਾਰਿਸ਼ ਦੇ ਮੌਸਮ ਵਿਚ ਇਸ ਦਰਿਆ ਵਿਚ ਬਹੁਤ ਪਾਣੀ ਆਜਾਂਦਾ ਹੈ ਜਿਸ ਕਰਕੇ ਘੱਗਰ ਦਰਿਆ ਦੇ ਬੰਨ੍ਹ ਟੁੱਟਣ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਬਾਰਿਸ਼ ਦੇ ਮੌਸਮ ਤੋਂ ਪਹਿਲਾ ਇਸਦੀ ਸਫਾਈ ਅਤੇ ਮੇਨੇਟੇਨਸ ਦਾ ਕੰਮਵੱਖ-ਵੱਖ ਗ੍ਰਾਮ ਪੰਚਾਇਤਾਂ ਦੁਆਰਾ ਘੱਗਰ ਦਰਿਆ ਦੇ ਬੰਨ ਬਣਾਉਣ ਦਾ ਕੰਮ ਲਗਾਤਾਰ ਚੱਲ ਰਿਹਾ ਹੈ। ਸ੍ਰੀ ਬੱਤਰਾ ਨੇ ਕਿਹਾ ਕਿ ਘੱਗਰ ਦਰਿਆ ਦੇ ਬੰਨ ਟੁੱਟਣ ਤੋਂ ਬਚਾਉਣ ਲਈ ਸਰਕਾਰ ਵੱਲੋਂ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਮਗਨਰੇਗਾ ਯੋਜਨਾ ਅਧੀਨ ਹੜ੍ਹਾਂ ਦੀ ਰੋਕਥਾਮ ਲਈ ਅਤੇ ਇਸਦੇ ਬੰਨ੍ਹਾਂ ਦੀ ਮਜ਼ਬੂਤੀ ਲਈ ਵੱਧ ਤੋਂ ਵੱਧ ਮਗਨਰੇਗਾ ਵਰਕਰਾਂ ਨੂੰ ਰੋਜ਼ਗਾਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਵਿਤੀ ਸਾਲ ਦੌਰਾਨ ਘੱਗਰ ਦਰਿਆ ਦੇ ਹੜ੍ਹਾਂ ਦੀ ਰੋਕਥਾਮ ਲਈ ਮਗਨਰੇਗਾ ਸਕੀਮ ਤਹਿਤ 60.00 ਲੱਖ ਰੁਪਏ ਦੀ ਲਾਗਤ ਨਾਲ ਲਗਭਗ 25000 ਦਿਹਾੜੀਆਂ ਜਨਰੇਟ ਕਰ ਕੇ ਮਗਨਰੇਗਾ ਲਾਭਪਾਤਰੀਆਂ ਨੂੰ ਰੁਜ਼ਗਾਰ ਦਿੱਤਾ ਗਿਆ ਸੀ ।  ਉਨ੍ਹਾਂ ਕਿਹਾ ਕਿ ਡਰੇਨ ਵਿਭਾਗ ਦੁਆਰਾ ਪਹਿਚਾਣੇ ਗਏ ਕਮਜੋਰ ਬੰਨ੍ਹਾਂ ਦੀ ਮਜਬੂਤੀ ਲਈ ਮਗਨਰੇਗਾ ਵਰਕਰਾਂ ਦੀ ਸਹਾਇਤਾ ਨਾਲ ਮਿੱਟੀ ਦੇ ਥੈਲਿਆਂ ਅਤੇ ਜਾਲਾਂ ਨਾਲ ਬੰਨਾਂ ਦੀ ਮਜਬੂਤੀ ਕੀਤੀ ਜਾ ਰਹੀ ਹੈ। ਜਿਸ ਵਿਚ ਲਗਭਗ ਸਬੰਧਤ ਵੱਖ ਵੱਖ ਗ੍ਰਾਮ ਪੰਚਾਇਤਾਂ ਦੇ ਮਗਨਰੇਗਾ ਵਰਕਰਾਂ (ਲਗਭਗ 800 ਮੈਨਡੇਜ਼ ਡੇਲੀ) ਦੁਆਰਾ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਲਾਕ ਅਨਦਾਣਾ ਵਿਚ ਕੁੱਲ 39 ਗ੍ਰਾਮ ਪੰਚਾਇਤਾਂ ਹਨ। ਇਸਦੀ ਕੁਲ ਆਬਾਦੀ ਲਗਭਗ 84000 ਹੈ।ਇਸ ਬਲਾਕ ਵਿਚ ਮਗਨਰੇਗਾ ਸਕੀਮ ਤਹਿਤ ਕੁੱਲ 8383 ਜਾਬ ਕਾਰਡ ਬਣਾਏ ਜਾ ਚੁੱਕੇ ਸਨ ਜਿਹਨ੍ਹਾਂ ਵਿਚੋ 6520 ਜੋਬ ਕਾਰਡ ਐਕਟਿਵ ਹਨ । ਉਨ੍ਹਾਂ ਕਿਹਾ ਕਿ ਇਸ ਬਲਾਕ ਵਿਚ 26 ਪਿੰਡ ਘੱਗਰ ਦਰਿਆ ਦੇ ਹੜ੍ਹਾਂ ਦੀ ਮਾਰ ਹੇਠ ਆਉਂਦੇ ਹਨ। ਇਥੇ ਦੇ ਲੋਕਾਂ ਦਾ ਮੁੱਖ ਕਿਤਾ ਖੇਤੀਬਾੜੀ ਹੈ। ਸ਼੍ਰੀ ਬੱਤਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਘੱਗਰ ਦਰਿਆ ਦੇ ਕਮਜ਼ੋਰ ਬੰਨ੍ਹਾਂ ਦੀ ਮਜਬੂਤੀ ਲਈ ਮਸ਼ੀਨਾ ਦੀ ਮਦਦ ਨਾਲ ਘੱਗਰ ਦਰਿਆ ਦੇ ਮੋੜਾਂ ਤੇ ਜਮ੍ਹਾਂ ਹੋਈ ਮਿੱਟੀ ਕੱਢ ਕੇ ਪਾਣੀ ਦੇ ਵਹਾਅ ਦੀ ਰੁਕਾਵਟ ਨੂੰ ਦੂਰ ਕੀਤਾ ਗਿਆ ਅਤੇ ਬੰਨਾਂ ਨੂੰ ਹੋਰ ਚੋੜਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਗਨਰੇਗਾ ਮਜ਼ਦੂਰਾਂ ਨੂੰ ਥੈਲੇ ਭਰਨ ਲਈ ਮਿੱਟੀ ਵੀ ਉਪਲੱਬਧ ਕਰਵਾਈ ਗਈ ।ਜਿਸ ਕਰਕੇ ਇਸ ਸਾਲ ਵਿਚ ਕਿਸਾਨਾਂ ਦੀਆਂ ਫਸਲਾਂ ਨੂੰ ਹੋਣ ਵਾਲੇ ਭਾਰੀ ਨੁਕਸਾਨ ਤੋਂ ਬਚਾਇਆ ਜਾ ਸਕਿਆ ਹੈ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!
    20:29