6.9 C
United Kingdom
Sunday, April 20, 2025

More

    ਲਖੀਮਪੁਰ ਖੀਰੀ ਪਹੁੰਚਣ ਤੋਂ ਰੋਕੇ ਜਾਣ ਦੇ ਵਿਰੋਧ ‘ਚ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਸ਼ਾਹਜਹਾਂਪੁਰ ਦਿੱਤੀ ਗਿਰਫ਼ਤਾਰੀ

    ਸ਼ਾਹਜਹਾਂਪੁਰ/ਸੰਗਰੂਰ (ਦਲਜੀਤ ਕੌਰ ਭਵਾਨੀਗੜ੍ਹ) ਲੋਕ ਨਿਰਮਾਣ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਜੋ ਆਪਣੇ ਕੈਬਨਿਟ ਦੇ ਸਾਥੀਆਂ ਅਤੇ ਪੀਸੀਸੀ ਪ੍ਰਧਾਨ ਨਵਜੋਤ ਸਿੱਧੂ ਨਾਲ ਲਖੀਮਪੁਰ ਖੀਰੀ ਜਾ ਰਹੇ ਸਨ ਨੂੰ ਯੂ.ਪੀ ਸਰਹੱਦ ‘ਤੇ ਰੋਕ ਲਿਆ ਗਿਆ। ਸਿੰਗਲਾ ਨੂੰ ਜਦੋਂ ਪੁਲਿਸ ਨੇ ਅੱਗੇ ਵਧਣ ਤੋਂ ਰੋਕਿਆ ਤਾਂ ਉਨਾਂ ਨੇ ਪੁਲਿਸ ਨੂੰ ਤਰਕ ਨਾਲ ਆਪਣੀ ਗੱਲ ਸਮਝਾਉਣ ਦਾ ਯਤਨ ਕੀਤਾ ਅਤੇ ਅੱਗੇ ਲੰਘਣ ਦੀ ਅਪੀਲ ਕੀਤੀ। ਸ੍ਰੀ ਸਿੰਗਲਾ ਨੇ ਕਿਹਾ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੋਣ ਦੇ ਨਾਤੇ, ਉਨਾਂ ਦਾ ਅਧਿਕਾਰ ਹੈ ਕਿ ਉਹ ਜਾ ਕੇ ਦੁਖੀ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਅਤੇ ਇਸ ਔਖੀ ਘੜੀ ਵਿੱਚ ਉਨਾਂ ਦੇ ਨਾਲ ਖੜਨ। ਇਸ ਤੋਂ ਬਾਅਦ ਸਿੰਗਲਾ ਨੂੰ ਉਨਾਂ ਦੇ ਹੋਰ ਕੈਬਨਿਟ ਸਾਥੀਆਂ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨਾਲ ਗਿਰਫ਼ਤਾਰ ਕਰ ਲਿਆ ਗਿਆ। ਸ੍ਰੀ ਸਿੰਗਲਾ ਨੇ ਕਿਹਾ ਕਿ ਕਾਂਗਰਸ ਸਰਕਾਰ ਹਮੇਸ਼ਾ ਕਮਜ਼ੋਰ ਵਰਗ ਦੇ ਲੋਕਾਂ ਨਾਲ ਖੜੀ ਹੈ ਅਤੇ ਪਾਰਟੀ ਨੇ ਹਮੇਸ਼ਾ ਉਨਾਂ ਦੀ ਆਵਾਜ਼ ਅਤੇ ਮੁੱਦਿਆਂ ਨੂੰ ਉਭਾਰਿਆ ਹੈ। ਭਾਜਪਾ ਨੂੰ ਇਹ ਸਮਝਣ ਦੀ ਲੋੜ ਹੈ ਕਿ ਉਹ ਸਾਰੇ ਭਾਰਤੀਆਂ ਦੀ ਨੁਮਾਇੰਦਗੀ ਕਰਦੇ ਹਨ ਨਾ ਕਿ ਸਿਰਫ ਉਨਾਂ ਲੋਕਾਂ ਦੀ, ਜੋ ਉਨਾਂ ਨਾਲ ਸਹਿਮਤ ਹਨ। ਇਹ ਸਿਰਫ ਇੱਕ ਆਦਮੀ ਦੇ ਗਰੂਰ ਕਾਰਨ ਹੈ ਕਿ ਕਾਲੇ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾ ਰਹੇ ਅਤੇ ਬੜੀ ਦਰਿੰਦਗੀ ਨਾਲ ਕਤਲ ਕੀਤੇ ਸਾਡੇ ਕਿਸਾਨਾਂ ਦੇ ਕਾਤਲਾਂ ਨੂੰ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਰ ਸਕਿੰਟ ਦੋਸ਼ੀ ਆਜ਼ਾਦ ਹੋ ਰਹੇ ਹਨ, ਜੋ ਲੋਕਤੰਤਰ ਅਤੇ ਸਾਡੇ ਕਿਸਾਨਾਂ ਦਾ ਘੋਰ ਅਪਮਾਨ ਹੈ। ਗਿਰਫ਼ਤਾਰ ਕੀਤੇ ਜਾਣ ਦੌਰਾਨ ਸਿੰਗਲਾ ਨੇ ਕਿਹਾ ਕਿ ਚਾਹੇ ਜੋ ਵੀ ਹਾਲਾਤ ਹੋਣ ਪੰਜਾਬ ਦੀ ਕਾਂਗਰਸ ਸਰਕਾਰ ਕਿਸਾਨਾਂ ਦੇ ਨਾਲ ਖੜੀ ਰਹੇਗੀ ਅਤੇ ਲਖੀਮਪੁਰ ਖੀਰੀ ਜਾ ਕੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲੇਗੀ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!