ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਲਗਭਗ 80 ਸਾਲ ਪਹਿਲਾਂ ਪਰਲ ਹਾਰਬਰ ਵਿਖੇ ਮਰਨ ਵਾਲੇ ਇੱਕ ਜਲ ਸੈਨਾ ਦੇ ਸੇਲਰ ਦਾ ਆਖਰਕਾਰ ਬੁੱਧਵਾਰ ਨੂੰ ਕੈਲੀਫੋਰਨੀਆ ਦੇ ਸਾਨ ਡਿਏਗੋ ਵਿੱਚ ਸਨਮਾਨ ਸਹਿਤ ਸਸਕਾਰ ਕੀਤਾ ਗਿਆ ਹੈ। ਨੇਵੀ ਸਟੀਵਰਡ ਦੇ ਦੂਜੀ ਕਲਾਸ ਦੇ ਸੇਲਰ ਜੀਸਸ ਗਾਰਸੀਆ ਨੂੰ ਸਵੇਰ ਦੀ ਰਸਮ ਤੋਂ ਬਾਅਦ ਫੋਰਟ ਰੋਜ਼ਕ੍ਰਾਂਸ ਨੈਸ਼ਨਲ ਕਬਰਸਤਾਨ ਵਿੱਚ ਦਫਨਾਇਆ ਗਿਆ। ਗਾਰਸੀਆ ਜੋ ਕਿ ਗੁਆਮ ਦਾ ਵਸਨੀਕ ਸੀ ਅਤੇ ਸਿਰਫ 21 ਸਾਲਾਂ ਦਾ ਸੀ ਜਦੋਂ ਉਸਦੀ ਮੌਤ ਹੋ ਗਈ ਸੀ। ਗਾਰਸੀਆ ਪਰਲ ਹਾਰਬਰ ਉੱਤੇ ਜਾਪਾਨ ਦੇ ਹਮਲੇ ਦੇ ਸਮੇਂ 1941 ਵਿੱਚ ਯੂ ਐੱਸ ਐੱਸ ਓਕਲਾਹੋਮਾ ਵਿੱਚ ਸੇਵਾਵਾਂ ਨਿਭਾ ਰਿਹਾ ਸੀ। ਗਾਰਸੀਆ ਉਹਨਾਂ ਸੈਂਕੜੇ ਅਣਪਛਾਤੇ ਮਲਾਹਾਂ ਅਤੇ ਹੋਰ ਸੇਵਾ ਮੈਂਬਰਾਂ ਵਿੱਚ ਸ਼ਾਮਲ ਸੀ ਜੋ ਲੜਾਈ ਵਿੱਚ ਮਾਰੇ ਗਏ ਸਨ ਅਤੇ ਫਿਰ ਯੁੱਧ ਦੇ ਦੌਰਾਨ ਹੋਨੋਲੂਲੂ ਵਿੱਚ ਦਫਨਾਏ ਗਏ ਸਨ। ਜਿੱਥੇ ਉਹ ਦਹਾਕਿਆਂ ਤੋਂ ਬਿਨਾਂ ਅਧਿਕਾਰਤ ਪਛਾਣ ਦੇ ਦਫਨ ਹੋਏ ਰਹੇ। ਪਰ 2015 ਵਿੱਚ, ਯੂ ਐੱਸ ਡਿਫੈਂਸ ਪੀ ਓ ਡਬਲਯੂ/ਐਮ ਆਈ ਏ ਅਕਾਊਟਿੰਗ ਏਜੰਸੀ ਦੀ ਟੀਮ ਨੇ ਇਹਨਾਂ ਅਣਜਾਣ ਅਵਸ਼ੇਸ਼ਾਂ ਨੂੰ ਕੱਢਿਆ ਅਤੇ ਆਧੁਨਿਕ ਫੋਰੈਂਸਿਕ ਟੈਕਨਾਲੌਜੀ ਨਾਲ ਦਫਨਾਏ ਹੋਏ ਸੇਵਾ ਮੈਂਬਰਾਂ ਦੀ ਇੱਕ-ਇੱਕ ਕਰਕੇ ਪਛਾਣ ਕੀਤੀ। ਇਸ ਉਪਰੰਤ ਪੁਸਟੀ ਕੀਤੇ ਮ੍ਰਿਤਕ ਸੈਨਿਕਾਂ ਦੇ ਪਰਿਵਾਰਾਂ ਨਾਲ ਸੰਪਰਕ ਕੀਤਾ ਗਿਆ। ਹਾਲਾਂਕਿ ਗਾਰਸੀਆ ਦੇ ਪਰਿਵਾਰ ਦੀ ਬਹੁਗਿਣਤੀ ਅਜੇ ਵੀ ਗੁਆਮ ਵਿੱਚ ਰਹਿੰਦੀ ਹੈ। ਪਰ ਸਾਨ ਡਿਏਗੋ ਵਿੱਚ ਇਸ ਸੇਲਰ ਦੇ ਰਿਸ਼ਤੇਦਾਰਾਂ ਨੇ ਬੁੱਧਵਾਰ ਦੀ ਫਿਉਨਰਲ ਦਾ ਆਯੋਜਨ ਕੀਤਾ।
