
ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਵਿੱਚ ਵੱਡੀ ਪੱਧਰ ‘ਤੇ ਚੱਲ ਰਹੀ ਕੋਰੋਨਾ ਵੈਕਸੀਨ ਮੁਹਿੰਮ ਦੇ ਬਾਵਜੂਦ ਕੋਰੋਨਾ ਮੌਤਾਂ ਦੀ ਗਿਣਤੀ 7 ਲੱਖ ਤੋਂ ਪਾਰ ਹੋ ਗਈ ਹੈ। ਅਮਰੀਕਾ ਵਿੱਚ ਇਸ ਭਿਆਨਕ ਮਹਾਂਮਾਰੀ ਦੀ ਵਜ੍ਹਾ ਨਾਲ ਮਰਨ ਵਾਲੇ ਲੋਕਾਂ ਦੀ ਇਹ ਗਿਣਤੀ ਸ਼ੁੱਕਰਵਾਰ ਨੂੰ ਦਰਜ ਕੀਤੀ ਗਈ ਹੈ। ਜੋਨਸ ਹੌਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਦੇ ਅਨੁਸਾਰ, ਇਹ ਅੰਕੜੇ 1918 ਦੀ ਫਲੂ ਮਹਾਂਮਾਰੀ ਨਾਲ ਹੋਈਆਂ ਮੌਤਾਂ ਨੂੰ ਕੱਟਣ ਦੇ ਬਾਅਦ ਦੋ ਹਫਤਿਆਂ ਤੋਂ ਵੀ ਘੱਟ ਸਮੇਂ ਬਾਅਦ ਸਾਹਮਣੇ ਆਇਆ ਹੈ। ਅੰਕੜਿਆਂ ਦੇ ਅਨੁਸਾਰ, ਰਾਸ਼ਟਰੀ ਕੋਵਿਡ -19 ਮੈਟ੍ਰਿਕਸ ਦੁਆਰਾ ਗਿਰਾਵਟ ਦੇ ਸੰਕੇਤ ਦਿਖਾਉਣ ਦੇ ਬਾਵਜੂਦ, ਲਗਭਗ 1,500 ਅਮਰੀਕੀ ਹਰ ਦਿਨ ਵਾਇਰਸ ਨਾਲ ਮਰ ਰਹੇ ਹਨ। ਇਸੇ ਦੌਰਾਨ ਰੋਜ਼ਾਨਾ ਕੇਸਾਂ ਦਾ ਮੌਜੂਦਾ ਪੱਧਰ ਤਕਰੀਬਨ 117,625 ਕੇਸ ਪ੍ਰਤੀ ਦਿਨ ਹੈ, ਜਦਕਿ ਦੇਸ਼ ਵਿੱਚ ਮੌਤਾਂ ਦੀ ਗਿਣਤੀ 600,000 ਤੋਂ 700,000 ਤੱਕ ਸਿਰਫ 3 ਮਹੀਨਿਆਂ ਵਿੱਚ ਪਹੁੰਚ ਗਈ। ਸੀ ਡੀ ਸੀ ਦੇ ਅੰਕੜਿਆਂ ਦੇ ਅਨੁਸਾਰ, ਅਮਰੀਕਾ ਦੀ ਆਬਾਦੀ ਦੇ ਸਿਰਫ 56 ਪ੍ਰਤੀਸ਼ਤ ਹਿੱਸੇ ਦਾ ਹੀ ਪੂਰੀ ਤਰ੍ਹਾਂ ਕੋਰੋਨਾ ਟੀਕਾਕਰਨ ਕੀਤਾ ਗਿਆ ਹੈ।