
ਇਜਪਟ (ਪੰਜ ਦਰਿਆ) ਇਜਪਟ ਦੇ ਸਮੁੰਦਰ ਕੰਡੇ ਬਣੇ ਮਹਿਲ ਜਿਹੇ ਹੋਟਲ ਪਾਲਮ ਰੋਆਲੇ ਸੋਮਾ ਵੇਅ ਦਾ ਨਜਾਰਾ ਉਹੀ ਜਾਣਦਾ ਜਿਹਨੇ ਜਿੰਦਗੀ ਦੇ ਰੁਝੇਵਿਆਂ ਚੋਂ ਵਿਹਲ ਕੱਢ ਕੇ ਇਥੇ ਛੁੱਟੀਆਂ ਬਿਤਾਉਣ ਲਈ ਫੇਰਾ ਪਾਇਆ ਹੋਵੇ। ਹੁਰਗਾਡਾ ਸ਼ਹਿਰ ਦੀ ਸ਼ਾਨ ਕਿਸੇ ਰਾਜੇ ਦੇ ਮਹਿਲ ਨਾਲੋਂ ਇਹ ਹੋਟਲ ਘੱਟ ਨਹੀਂ। ਮੱਛੀ ਫੜਨ ਤੋਂ ਲੈ ਕੇ ਸਮੁੰਦਰੀ ਨਜਾਰਾ, ਮਾਰੂਥਲ ਦੇ ਟਿੱਬਿਆਂ ਦੀ ਰੇਤ ਦੀ ਝਲਕ ਸਭ ਕੁਝ ਸੈਲਾਨੀਆਂ ਨੂੰ ਇੱਕੋ ਹੀ ਥਾਂ ਘੁੰਮਣ ਲਈ ਮਿਲ ਜਾਂਦਾ ਹੈ। ਕਲਮ ਦੇ ਧਨੀ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਅਮਰਜੀਤ ਪਨੇਸਰ ਜੋ ਕਿ ਸਵਿਟਜ਼ਰਲੈਂਡ ਦੇ ਪੰਜਾਬੀਆਂ ਦਾ ਮਾਣ ਹਨ ਉਹਨਾਂ ਅੱਖੀਂ ਡਿੱਠਾ ਹਾਲ ਫੋਨ ਰਾਂਹੀ ਗੱਲਬਾਤ ਦੌਰਾਨ ਦੱਸਿਆ। ਗਰਮੀਆਂ ਦੀਆਂ ਛੁੱਟੀਆਂ ਚ ਦੁਨੀਆਂ ਦੇ ਹਰ ਕੋਨੇ ਚ ਲੱਗਭੱਗ ਇਥੇ ਹਰ ਰੋਜ ਦੋ ਕੁ ਸੋ ਬੰਦਾ ਆਉਂਦਾ ਜਾਂਦਾ ਏ ਜਿਸ ਦੀ ਆਓ ਭਗਤ ਵੀ ਪੂਰੀ ਤਸੱਲੀ ਨਾਲ ਕੀਤੀ ਜਾਂਦੀ ਹੈ ਤਾਂ ਜੋ ਕਿਸੇ ਵੀ ਸੈਲਾਨੀ ਦੀ ਸੇਵਾ ਚ ਕੋਈ ਕਮੀ ਨਾ ਰਹੇ। ਜਿਕਰਯੋਗ ਹੈ ਕਿ ਇਹਨਾਂ ਦਿਨਾਂ ਵਿੱਚ ਇੱਥੇ ਹਰ ਪਾਸੇ ਰੌਣਕ ਮੇਲਾ ਵੇਖਣ ਨੂੰ ਮਿਲਦਾ ਹੈ ਜਿਸ ਦਾ ਸੈਲਾਨੀ ਪੂਰਾ ਅਨੰਦ ਮਾਣਦੇ ਹਨ। ਨਿੱਘੇ ਸੁਭਾਅ ਦੇ ਮਾਲਿਕ ਜਨਰਲ ਮੈਨੇਜਰ ਸਮੇ ਸਲੀਬ ਜੋ ਕਿ ਅਰਬੀ ਹਨ ਉਨਾਂ ਇਸ ਇਲਾਕੇ ਚ ਆਪਣੀ ਪਹਿਚਾਣ ਇਹੋ ਜਿਹੀ ਬਣਾਈ ਹੋਈ ਹੈ ਕਿ ਇਥੋਂ ਦੇ ਵਸਨੀਕ ਲੋਕ ਵੀ ਮਾਣ ਮਹਿਸੂਸ ਕਰਦੇ ਹਨ।
