ਦੁਨੀਆਂ ‘ਤੇ ਕੀ ਆਫ਼ਤ ਆਈ,
ਝੁਰ ਝੁਰ ਕੇ ਹਰ ਸ਼ਾਮ ਬਿਤਾਈ,
ਤਰਦੇ ਬੇੜੇ ਡੁਬਦੇ ਵੇਖੇ,
ਮੇਰੇ ਡੁਬਦੇ ਜਾਂਦੇ ਸਾਹ,
ਕਿਤਿਓਂ ਦੇ ਦਿਖਾਈ।
ਕੰਧਾਂ ਦੇ ਵਿੱਚ ਵੱਜਦੇ ਫਿਰਦੇ,
ਵਿੱਚ ਹਨੇਰੇ ਦੀਪ ਜਗਾ।
ਕਿਤਿਓਂ ਦੇ ਦਿਖਾਈ।
ਏਹ ਜਿਹੜੇ ਅਸੀਂ ਰੋਗ ਸਹੇੜੇ,
ਇਸਦੇ ਤੂੰ ਹੀ ਕਰੀਂ ਨਿਬੇੜੇ,
ਤੇਰੇ ਕੋਲ ਤਾਂ ਹੋਊ ਦਵਾ।
ਕਿਤਿਓਂ ਦੇ ਦਿਖਾਈ।
ਵਿੱਚ ਘਰਾਂ ਦੇ ਭਾਂਡਾ ਖੜਕੇ,
ਅੱਜ ਮਾਂ ਰੋਂਦੀ ਏ ਕੋਠੇ ਚੜ੍ਹਕੇ,
ਬੱਚਿਆਂ ਨੂੰ ਰੋਟੀ ਦਿਓ ਖਵਾ।
ਕਿਤਿਓਂ ਦੇ ਦਿਖਾਈ।
ਠੰਡੇ ਚੁੱਲ੍ਹੇ ਹੁਣ ਹੋ ਗਏ ਸਾਰੇ,
ਮਜਦੂਰ ਮੱਥੇ ‘ਤੇ ਹੱਥ ਪਿਆ ਮਾਰੇ,
ਕਹੇ ਤੂੰ ਹੀ ਸਾਡਾ ਸ਼ਾਹ।
ਕਿਤਿਓਂ ਦੇ ਦਿਖਾਈ
ਸ਼ਮਸ਼ਾਨਾਂ ਜਹੀ ਸ਼ਕਲ ਹੋਈ ਸ਼ਹਿਰਾਂ ਦੀ,
ਕੋਈ ਤਾਂ ਹੋਊ ਤੋੜ ਤੇਰੇ ਕੋਲ ਜ਼ਹਿਰਾਂ ਦੀ,
ਹੁਣ ਕੋਈ ਤਾਂ ਕਲਾ ਵਿਖਾ।
ਕਿਤਿਓਂ ਦੇ ਦਿਖਾਈ
ਬਾਰਾਂ ਬਾਰਾਂ ਕੋਹ ‘ਤੇ ਅੱਜ ਚਿਰਾਗ ਪਏ,
ਬੱਚੇ ਹੋਣ ਯਤੀਮ ਮਰਨ ਸੁਹਾਗ ਪਏ,
ਤੂੰ ਤੇਲ ਚਿਰਾਗੀਂ ਪਾ।
ਕਿਤਿਓਂ ਦੇ ਦਿਖਾਈ
ਤੌਬਾ ਕਰੀਏ ਸਾਰੇ ਹੱਕ ਨਾ ਮਾਰਾਂਗੇ,
ਡੁਬਦੇ ਬੇੜੇ ਤਾਰ ਨਾ ਮਨੋਂ ਵਿਸਾਰਾਂਗੇ,
ਮੌਲਾ ਕਰਦੇ ਹੁਣ ਭਲਾ।
ਕਿਤਿਓਂ ਦੇ ਦਿਖਾਈ
“ਦੁੱਖਭੰਜਨ” ਅੱਜ ਮਾਲਕ ਨੂੰ ਅਰਦਾਸ ਕਰੇ,
ਹੋ ਕੇ ਉਸਦੇ ਨੇੜੇ ਗੱਲ ਕੋਈ ਖਾਸ ਕਰੇ,
ਸੁੱਕਦੀ ਵੇਲ ਨੂੰ ਆਣ ਬਚਾ।
ਕਿਤਿਓਂ ਦੇ ਦਿਖਾਈ।

✍? 0351920036369
ਦੁੱਖਭੰਜਨ ਰੰਧਾਵਾ
ਕੈਂਪਿੰਗ ਵਿਲਾ ਪਾਰਕ
ਜੰਬੂਜ਼ੀਰਾ ਦੋ ਮਾਰ
ਪੁਰਤਗਾਲ