
ਇਹ ਮੰਨਿਆ ਜਾ ਰਿਹਾ ਕਿ ਕਰੋਨਾ ਵਾਇਰਸ ਵੂਹਾਨ ਦੀ ਵੈੱਟ ਮਾਰਕੀਟ ਚ ਚਮਗਿੱਦੜ ਕੋਲੋ ਇੱਕ ਬੁੜੀ ਰਾਹੀ ਫੈਲਿਆ। ਜਿਉਂਦੇ ਜਾਨਵਰਾ ਦੀ ਮੰਡੀ ਕੋਈ ਨਵੀਂ ਗੱਲ ਨਹੀਂ। ਅਜੇ ਵੀ ਪੰਜਾਬ ਵਿੱਚ ਝਟਕਈ ਕੋਲੋ ਲੋਕ ਤਾਜਾ ਕੁੱਕੜ ਵਢਾਕੇ ਲਿਆਉਂਦੇ ਆ।
ਮੈਂ ਹਾਂਗਕਾਂਗ ਰਹਿੰਦਾ ਰਿਹਾ ਤੇ ਚੀਨ ਵੀ ਬਹੁਤ ਘੁੰਮਿਆ। ਉੱਥੇ ਆਪ ਚੁਣਕੇ ਜਾਨਵਰ ਖਾਣ ਲਈ ਲੈਕੇ ਆਉਣਾ ਇੱਕ ਆਮ ਗੱਲ ਹੈ। ਸਦੀਆ ਤੋ ਚੀਨੇ ਅਤੇ ਬਾਕੀ ਦੁਨੀਆ ਦੇ ਲੋਕ ਜੰਗਲੀ ਜਾਨਵਰ ਖਾਂਦੇ ਆਏ ਆ, ਜਦੋਂ ਇਨਸਾਨ ਨੇ ਮਾਸ ਖਾਣਾ ਸ਼ੁਰੂ ਕੀਤਾ, ਉਦੋ ਬਰਾਬਰ ਦੀ ਟੱਕਰ ਸੀ, ਜੇ ਬੰਦਾ ਆਪਣੀ ਭੁੱਖ ਮਿਟਾਉਣ ਲਈ ਸ਼ਿਕਾਰ ਕਰਦਾ ਸੀ, ਤਾਂ ਸ਼ਿਕਾਰ ਹੋ ਜਾਣ ਦਾ ਵੀ ਡਰ ਵੀ ਬਣਿਆ ਰਹਿੰਦਾ ਸੀ।

ਹੌਲੀ ਹੌਲੀ ਮਨੁੱਖ ਨੇ ਆਪਣੀ ਸਰਦਾਰੀ ਕਾਇਮ ਕਰ ਲਈ ਤੇ ਬਾਕੀ ਸਾਰੀ ਕਾਇਨਾਤ ਇਸਦੇ ਆਧੀਨ ਹੋ ਗਈ। ਹੁਣ ਸਰਦਾਰ ਦਾ ਕੰਮ ਹੁੰਦਾ ਪਰਜਾ ਦਾ ਧਿਆਨ ਰੱਖਣਾ, ਪਰ ਅਸੀਂ ਸਭਨੂੰ ਖਾਣਾ ਸ਼ੁਰੂ ਕਰ ਦਿੱਤਾ। ਨਸਲਾ ਦੀਆਂ ਨਸਲਾਂ ਖਤਮ ਕਰ ਦਿੱਤੀਆ, ਦੁਸ਼ਮਣ ਨੂੰ ਕਦੇ ਕਮਜੋਰ ਨਹੀਂ ਸਮਝਣਾ ਚਾਹੀਦਾ, ਉਹ ਕਦੇ ਨਾ ਕਦੇ ਬਦਲਾ ਜਰੂਰ ਲੈਂਦਾ। ਸੋ ਹੁਣ ਕੁਦਰਤ ਬੰਦੇ ਨੂੰ ਆਪਣੀ ਔਕਾਤ ਦਿਖਾ ਰਹੀ ਆ। ਹੁਣ ਸਾਨੂੰ ਜੰਗਲੀ ਜਾਨਵਰਾਂ ਨੂੰ ਖਾਣਾ ਬੰਦ ਕਰ ਦੇਣਾ ਚਾਹੀਦਾ। ਕਿਉਂਕਿ ਹੁਣ ਉਹ ਘੱਟਗਿਣਤੀ ਵਿੱਚ ਹਨ, ਤੇ ਸਾਡਾ ਫਰਜ ਬਣਦਾ ਹੈ ਕਿ ਅਸੀਂ ਬੇਲੋੜੇ ਸ਼ਿਕਾਰ ਕਰਨੇ ਬੰਦ ਕਰ ਦੇਈਏ। ਅਸੀਂ ਆਪਣੇ ਲਈ ਫਾਰਮਿੰਗ ਕਰਕੇ ਮਾਸ ਪੈਦਾ ਕਰ ਸਕਦੇ ਹਾਂ, ਸਾਨੂੰ ਇੰਨ੍ਹਾ ਦੀ ਜਰੂਰਤ ਨਹੀਂ। ਬਹੁਗਿਣਤੀ ਨੂੰ ਸਬਕ ਲੈ ਲੈਣਾ ਚਾਹੀਦਾ ਬਈ ਕਿ ਘੱਟ ਗਿਣਤੀਆਂ ਦੀ ਨਸਲਕੁਸ਼ੀ ਦੇ ਸੁਪਨੇ ਲੈਣੇ ਬੰਦ ਕਰ ਦੇਵੇ ਨਹੀ ਤਾਂ ਉਹ ਆਪ ਕਿਸੇ ਗਿਣਤੀ ਵਿੱਚ ਨਹੀ ਰਹਿਣਗੇ।
ਬਿੱਟੂ ਖੰਗੂੜਾ
07877792556