ਜਰਨੈਲ ਸਿੰਘ ਘੋਲੀਆ (ਅਮਰੀਕਾ)
ਭੱਜ ਸਕੂਲੋਂ ਵੇਖੀਆਂ ਕੌਡੀਆਂ,
ਗਈਆਂ ਚੇਟਕ ਮੈਨੂੰ ਲਾ।

ਬਾਜੇਖਾਨੇ ਦਾ ਹਰਜੀਤ ਬਈ,
ਗਿਆ ਬੜੇ ਰਿਕਾਰਡ ਬਣਾ।
ਫਿੱਡੂ ਧਾਵੀ ਹੋਇਆ ਸਿਰੇ ਦਾ,
ਦਿੰਦਾ ਢੱਡ ਵਾਗੂੰ ਖੜਕਾ।
ਰਾਜਾ ਕਾਲਾ ਗਾਜੀਆਣੀਏ,
ਗਏ ਸੋਹਣੀ ਖੇਡ ਵਿਖਾ।
ਗੇਲਾ ਘੋਲੀਆ ਧੱਫਾ ਮਾਰਕੇ,
ਦਿੰਦਾ ਨੀਲ ਢੂਹੀ ਤੇ ਪਾ।
ਇੱਕ ਬਬਲੀ ਪਿੰਡ ਚੜਿੱਕ ਦਾ,
ਲੈਂਦਾ ਪਾਲੇ ਤੇ ਜਾ ਢਾਹ।
ਬਾਜ ਕਾਉਕਿਆਂ ਦਾ ਫੜ ਗੁੱਟ ਤੋਂ,
ਲੈਂਦਾ ਵੱਡੇ ਵੱਡੇ ਮਨਾ।
ਗਾਗੋ, ਵੈਲੀ ਹੱਥ ਨਾ ਆਂਵਦੇ,
ਜਦ ਭੱਜ ਜਾਣ ਟੱਚ ਲਾ।
ਭੀਮਾ ਸੱਭਾ ਮੰਗੀ ਤਿੱਕੜੀ,
ਗਏ ਬੱਲੇ ਬੱਲੇ ਕਰਵਾ।
ਤੁਸੀ ਇਹਨਾਂ ਵਾਗੂੰ ਖੇਡ ਕੇ,
ਲਿਓ ਆਪਣਾ ਨਾਂ ਚਮਕਾ।
ਲਿਖੂ ਘੋਲੀਏ ਦਾ ਜਰਨੈਲ ਫਿਰ,
ਬਾਜੇਖਾਨੇ ਵਾਲਾ ਦੇਊ ਸੁਣਾ।
ਪਰ ਇੱਕ ਮਿੰਨਤ ਆ ਛੋਟੇ ਵੀਰੀਓ,
ਨਸ਼ਿਆਂ ਤੋ ਰੱਖੋ ਬਚਾਅ।