ਆਡੀਸ਼ਨ 25 ਸਿਤੰਬਰ ਤੱਕ ਚੱਲਣਗੇ- ਬਾਈ ਭੋਲਾ ਯਮਲਾ
ਕਰਮ ਸੰਧੂ
ਰਿਦਮ ਇੰਸੀਚਿਊਟ ਆਫ਼ ਪਰਫਾਰਮਿੰਗ ਆਰਟਸ ਐਂਡ ਪ੍ਰੋਫ਼ੈਸ਼ਨਲ ਐਜੂਕੇਸ਼ਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਆਰਟਿਸਟ ਵੈੱਲਫੇਅਰ ਸੁਸਾਇਟੀ (ਰਜਿ.) ਪੰਜਾਬ ਦੇ ਸੂਬਾ ਪ੍ਰਧਾਨ ਬਾਈ ਭੋਲਾ ਯਮਲਾ ਦੀ ਯੋਗ ਅਗਵਾਈ ਹੇਠ ਮਿਤੀ 6 ਅਕਤੂਬਰ ਨੂੰ ਰੈੱਡ ਕਰਾਸ ਭਵਨ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਏ ਜਾ ਰਹੇ “14ਵੇਂ ਰਾਜ ਪੱਧਰੀ ਰਾਜ ਪੁਰਸਕਾਰ ਸਮਾਰੋਹ 2021” ਅਤੇ ਹੁਨਰ ਦੇ ਮਹਾਂ ਮੁਕਾਬਲੇ “ਈਟੀਐਮ ਸ਼ਾਇਨਿੰਗ ਸਟਾਰ ਸਟੇਟ ਐਵਾਰਡ ” ਸਮਾਗਮ ਦੇ ਉਦਘਾਟਨ ਦੀ ਰਸਮ ਰਾਜ ਬਲਵਿੰਦਰ ਸਿੰਘ ਮਰਾੜ ਐੱਸ.ਪੀ., ਡਾ ਰਣਜੀਤ ਸਿੰਘ ਮਾਨ, ਉੱਘੇ ਸਾਹਿਤਕਾਰ ਅਸ਼ੋਕ ਚਟਾਨੀ ਮੋਗਾ,ਪ੍ਰਿਤਪਾਲ ਸਿੰਘ ਲਾਲੀ ਬਰਾੜ ਅਤੇ ਸਮਾਜਸੇਵੀ ਬਲਵੰਤ ਸਿੰਘ ਸੰਧੂ ਆਪਣੇ ਕਰ ਕਮਲਾਂ ਨਾਲ ਅਦਾ ਕਰਨਗੇ । ਸਮਾਗਮ ਦੇ ਮੁੱਖ ਮਹਿਮਾਨ ਵਜੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ,ਸ੍ਰੀਮਤੀ ਸਵਰਨਜੀਤ ਕੌਰ ਐੱਸ ਡੀ ਐੱਮ ਸ੍ਰੀ ਮੁਕਤਸਰ ਸਾਹਿਬ ਸ਼ਿਰਕਤ ਕਰਨਗੇ । ਸਮਾਗਮ ਦੀ ਪ੍ਰਧਾਨਗੀ ਜਗਜੀਤ ਸਿੰਘ ਹਨੀ ਫੱਤਣਵਾਲਾ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਉੱਘੇ ਸਮਾਜ ਸੇਵੀ ਡਾ. ਨਰੇਸ਼ ਪਰੂਥੀ ਚੇਅਰਮੈਨ ਸੇਂਟ ਸਹਾਰਾ ਸੰਸਥਾਵਾਂ ਕਰਨਗੇ, ਵਿਸ਼ੇਸ਼ ਮਹਿਮਾਨ ਵਜੋਂ ਡੀ ਐੱਸ ਪੀ ਹਰਵਿੰਦਰ ਸਿੰਘ ਚੀਮਾ ਪੁੱਜਣਗੇ । ਇਸ ਮੌਕੇ ਪੰਜਾਬ ਦੇ ਪ੍ਰਸਿੱਧ ਕਲਾਕਾਰ ਲਾਭ ਹੀਰਾ, ਬਲਕਾਰ ਸਿੱਧੂ ,ਗੁਰਨਾਮ ਭੁੱਲਰ, ਗੁਰਵਿੰਦਰ ਬਰਾੜ ,ਦਰਸ਼ਨਜੀਤ ,ਸਿਕੰਦਰ ,ਅੰਗਰੇਜ਼ ਭੁੱਲਰ, ਸੁਖਰਾਜ ਬਰਕੰਦੀ ਕਾਮੇਡੀਅਨ ਬੂਟਾ ਭੁੱਲਰ,ਲਖਵਿੰਦਰ ਬੁੱਗਾ ਸਮੇਤ ਪੰਜਾਬ ਦੀਆਂ ਪ੍ਰਸਿੱਧ ਗਿੱਧਾ ਅਤੇ ਭੰਗੜਾ ਦੀਆਂ ਟੀਮਾਂ ਸਰੋਤਿਆਂ ਦਾ ਭਰਪੂਰ ਮਨੋਰੰਜਨ ਕਰਨਗੀਆਂ ।ਇਸ ਦੌਰਾਨ ਪੰਜਾਬ ਭਰ ਵਿੱਚੋਂ ਚੁਣੇ ਗਏ ਪ੍ਰਤੀਯੋਗੀਆਂ ਦਾ ਬਹੁਤ ਹੀ ਰੌਚਕ ਮਹਾਂ ਮੁਕਾਬਲਾ ਹੋਵੇਗਾ ਅਤੇ ਜੇਤੂਆਂ ਨੂੰ ‘ਈਟੀਐਮ ਸ਼ਾਇਨਿੰਗ ਸਟਾਰ ਸਟੇਟ ਐਵਾਰਡ’ ਦੇ ਖਿਤਾਬ ਨਾਲ ਨਿਵਾਜਿਆ ਜਾਵੇਗਾ। ਉਕਤ ਅਵਾਰਡ ਦੇ ਲਈ ਆਡੀਸ਼ਨ 25 ਸਤੰਬਰ ਤੱਕ ਚੱਲਣਗੇ ਇੱਕ ਅਕਤੂਬਰ ਨੂੰ ਸੈਮੀ ਫਾਈਨਲ ਅਤੇ ਮੁੱਖ ਮੁਕਾਬਲਾ ਛੇ ਅਕਤੂਬਰ ਨੂੰ ਹੋਵੇਗਾ ,ਜਿਸ ਲਈ ਰਿਦਮ ਇੰਸਟੀਚਿਊਟ ਦੇ ਕੋਟਕਪੂਰਾ ਰੋਡ ਬਾਈਪਾਸ ਸ੍ਰੀ ਮੁਕਤਸਰ ਸਾਹਿਬ ਦੇ ਨੇੜੇ ਮੁੱਖ ਦਫ਼ਤਰ ਵਿਖੇ ਮੋਬਾਇਲ 9855061786 ਤੇ ਸੰਪਰਕ ਕੀਤਾ ਜਾ ਸਕਦਾ ਹੈ ।
