
ਕਰਮ ਸੰਧੂ
ਪੰਜਾਬੀ ਸੰਗੀਤਕ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਗੀਤਕਾਰ ਤੇ ਗਾਇਕ ਵਿੱਕੀ ਚੁਗਾਵਾਂ ਦਾ ਲਿਖਿਆ ਤੇ ਗਾਇਆ ਹੋਇਆ ਏਹ ਗੀਤ “ਓਸ ਟਾਈਮ” ਨੂੰ ਮਿਲ ਰਿਹਾ ਹੈ ਭਰਵਾ ਹੁੰਗਾਰਾ। ਪੱਤਰਕਾਰ ਕਰਮ ਸੰਧੂ ਜੀ ਨਾਲ ਗੱਲਬਾਤ ਕਰਦਿਆਂ ਗਾਇਕ ਵਿੱਕੀ ਚੁਗਾਵਾਂ ਜੀ ਨੇ ਦੱਸਿਆ ਕਿ ਇਹ ਗੀਤ “ਓਸ ਟਾਈਮ” ਨੂੰ ਵਿੱਕੀ ਚੁਗਾਵਾਂ ਜੀ ਨੇ ਬਹੁਤ ਹੀ ਵਧੀਆ ਢੰਗ ਨਾਲ ਲਿਖਿਆ ਤੇ ਗਾਇਆ ਹੋਇਆ ਹੈ। ਸੰਗੀਤ ਦੀਆਂ ਮਿੱਠੀਆਂ ਧੁਨਾਂ ਵਿੱਚ ਦਲਜੀਤ ਫ਼ਰੀਦਕੋਟੀ ਜੀ ਨੇ ਪ੍ਰੋਇਆ ਹੈ। ਡੀ ਓ ਪੀ ਗੁਰਜੀਤ ਸਿੰਘ, ਐਡੀਟਰ ਗੁਰਮੀਤ ਲੁੱਧੜ, ਪ੍ਰਡਿਊਸਰ ਹਰਪਾਲ ਕੁਲਰੀਆਂ। ਸਪੈਸ਼ਲ ਧੰਨਵਾਦ ਸਿਮਰ ਗਿੱਲ, ਰਾਜਾ ਜਲਾਲਾਬਾਦ, ਬੇਰੀ ਗਿੱਲ, ਹਰਦੀਪ ਗਿੱਲ ਅਤੇ ਪੀਟਾ ਗਿੱਲ ਵੀਡੀਓ ਨਛੱਤਰ ਗੋਨਿਆਣਾ, ਸਿਕੰਦਰ ਢਿਪਾਲੀ ਲੇਬਲ ਬਿੱਗ ਬੀਟ ਮਿਊਜ਼ਿਕ ਪ੍ਰਸਿੱਧ ਗੀਤਕਾਰ ਤੇ ਗਾਇਕ ਹਰਮਿਲਾਪ ਗਿੱਲ ਜੀ ਨੇ ਆਪਣੀ ਦੇਖ ਰੇਖ ਹੇਠ “ਓਸ ਟਾਈਮ” ਗੀਤ ਨੂੰ ਤਿਆਰ ਕਰਵਾ ਕੇ ਤੁਹਾਡੀ ਝੋਲੀ ਵਿੱਚ ਪਾਇਆ ਸੀ ਜਿਸ ਨੂੰ ਤੁਸੀਂ ਬੇਹੱਦ ਪਿਆਰ ਦੇ ਰਹੇ ਓੁ ਅਖ਼ੀਰ ਵਿੱਚ ਗੱਲਬਾਤ ਕਰਦਿਆਂ ਚਮਕੌਰ ਸਿੰਘ ਥਾਂਦੇਵਾਲਾ ਜੀ ਨੇ ਵਾਹਿਗੁਰੂ ਅੱਗੇ ਅਰਦਾਸ ਵੀ ਕੀਤੀ ਤੇ ਕਿਹਾ ਕਿ ਵਾਹਿਗੁਰੂ ਸਭ ਨੂੰ ਹਮੇਸ਼ਾਂ ਚੜਦੀ ਕਲਾ ਵਿੱਚ ਰੱਖੇ ਅਤੇ ਸਾਨੂੰ ਚਾਹੁਣ ਵਾਲੇ ਏਸੇ ਤਰ੍ਹਾਂ ਹੀ ਪਿਆਰ ਦਿੰਦੇ ਰਹਿਣ।