ਗਲਾਸਗੋ/ਲੰਡਨ
ਮਨਦੀਪ ਖੁਰਮੀ ਹਿੰਮਤਪੁਰਾ , ਸੰਜੀਵ ਭਨੋਟ
ਪਿਛਲੇ ਦੋ ਦਿਨਾਂ ‘ਚ ਕੋਰੋਨਾ ਕਾਰਨ ਮੌਤਾਂ ਦੀ ਗਿਣਤੀ ‘ਚ ਗਿਰਾਵਟ ਤੋਂ ਬਾਅਦ ਅੱਜ ਲਗਭਗ ਦੁੱਗਣੇ ਉਛਾਲ ਨਾਲ 24 ਘੰਟੇ ‘ਚ 873 ਮੌਤਾਂ ਹੋਣ ਦਾ ਸਮਾਚਾਰ ਹੈ। ਹੁਣ ਤੱਕ ਦੇਸ਼ ਭਰ ਵਿੱਚ ਕੁੱਲ ਮੌਤਾਂ ਦੀ ਗਿਣਤੀ 17408 ਹੋ ਗਈ ਹੈ।

ਪਿਛਲੇ 24 ਘੰਟਿਆਂ ਦੌਰਾਨ ਇੰਗਲੈਂਡ ਵਿੱਚ ਮੌਤਾਂ ਦੀ ਗਿਣਤੀ 778, ਸਕਾਟਲੈਂਡ ਵਿੱਚ 70, ਵੇਲਜ਼ ਵਿੱਚ 25 ਮੌਤਾਂ ਹੋਈਆਂ ਹਨ।