
ਰਾਜਵਿੰਦਰ ਰੌਂਤਾ
ਮੈਂ ਐਨਾ ਚੰਗਾ ਵੀ ਨਹੀਂ
ਬਹੁਤਾ ਬੁਰਾ ਵੀ ਨਹੀਂ
ਸਮਾਜ ਦਾ ਹਿੱਸਾ ਹਾਂ
ਜਿੱਥੇ ਤੁਸੀਂ ਤੇ ਮੈਂ
ਵਿਚਰਦੇ ਹਾਂ
ਮੈਂ ਕੋਸਿਸ਼ ਕਰਦਾ ਹਾਂ
ਅਕਸਰ
ਆਪਣੀਆਂ ਜਾਂ ਕਿਸੇ ਦੀਆਂ
ਗਲਤੀਆਂ ਚੋਂ ਸਿੱਖਣ ਦੀ
ਪੀੜ੍ਹੀ ਹੇਠਾਂ ਝਾਕਣ ਦੀ
ਖੁਦ ਚੰਗਾ ਬਣਨ ਦੀ
ਊਂ ਜਿਹੋ ਜਿਹਾ ਵੀ ਹਾਂ
ਪਾਰਦਰਸ਼ੀ ਹਾਂ
ਆਲਾ ਭੋਲਾ ਲੋਹਲਾ ਲੋਲਾ
ਤੇਜ਼ ਤਰਾਰ ,ਮੀਸਣਾ
ਖਰਾ ,ਇਮਾਨਦਾਰ
ਸਾਊ ਜਾਂ ਬਹੁਤ ਬੁਰਾ
ਥੋਨੂੰ ਪਤਾ
ਪਰ ਜੋ ਵੀ ਹਾਂ
ਜਿਹੋ ਜਿਹਾ ਵੀ ਹਾਂ
ਤੁਹਾਡੇ ਸਾਹਮਣੇ ਹਾਂ
ਮੋਹ ਮੁਹੱਬਤ ਮਨੁੱਖਤਾ
ਪਿਆਰ ਭਰਿਆ
ਦਿਲ ਲੈ ਕੇ
ਸਰਬੱਤ ਦਾ ਭਲਾ ਮੰਗਦਾ ।
ਰਾਜਵਿੰਦਰ ਰੌਂਤਾ
9876486187