6.9 C
United Kingdom
Sunday, April 20, 2025

More

    ਗਿਆਨ ਸਾਗਰ ਇੰਸਟੀਚਿਊਟ ਤੋਂ 8 ਮਰੀਜ਼ਾਂ ਨੂੰ ਸਿਹਤਯਾਬ ਕਰਕੇ ਘਰ ਭੇਜਿਆ ਗਿਆ: ਬਲਬੀਰ ਸਿੰਘ ਸਿੱਧੂ


    ਆਈਸੋਲੇਸ਼ਨ ਕੇਂਦਰਾਂ ਵਿਚ 184 ਮਰੀਜ਼ ਦਾਖਲ ਤੇ 51 ਮਰੀਜ਼ ਸਿਹਤਯਾਬ ਹੋਏ
    ਚੰਡੀਗੜ੍ਹ ( ਰਾਜਿੰਦਰ ਭਦੌੜੀਆ )


    ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਮਰੀਜ਼ਾਂ ਨੂੰ ਮਿਆਰੀ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਜਿਸ ਤਹਿਤ ਕੇਵਲ ਗਿਆਨ ਸਾਗਰ ਮੈਡੀਕਲ ਇੰਸਟੀਚਿਊਟ ਵਿਚ ਹੀ 500 ਬਿਸਤਰਿਆਂ ਵਾਲਾ ਹਸਪਤਾਲ ਸਥਾਪਿਤ ਕੀਤਾ ਗਿਆ ਹੈ। ਅੱਜ ਇਥੋਂ 8 ਮਰੀਜ਼ਾ ਨੂੰ ਸਿਹਤਯਾਬ ਕਰਕੇ ਛੁੱਟੀ ਦਿੱਤੀ ਗਈ ਹੈ ਜਦਕਿ ਗਿਆਨ ਸਾਗਰ ਮੈਡੀਕਲ ਇੰਸਟੀਚਿਊਟ ਸਮੇਤ ਵੱਖ-ਵੱਖ ਕੇਂਦਰਾਂ ਵਿਚੋਂ 13 ਮਰੀਜ਼ਾਂ ਨੂੰ ਤੰਦਰੁਸਤ ਜੀਵਨ ਦੀਆਂ ਸ਼ੁੱਭ ਕਾਮਨਾਵਾਂ ਦੇ ਕੇ ਘਰ ਭੇਜਿਆ ਗਿਆ ਹੈ।
    ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਗਿਆਨ ਸਾਗਰ ਇੰਸਟੀਚਿਊਟ ਸਮੇਤ ਸੂਬੇ ਦੇ ਹੋਰ ਆਈਸੋਲੇਸ਼ਨ ਕੇਂਦਰਾਂ ਵਿਚੋਂ ਹੁਣ ਤੱਕ 51 ਮਰੀਜਾਂ ਨੂੰ ਸਿਹਤਯਾਬ ਕਰਕੇ ਘਰ ਭੇਜਿਆ ਗਿਆ ਹੈ ਜਦਕਿ 184 ਕੋਰੋਨਾ ਦੇ ਮਰੀਜ਼ਾਂ ਨੂੰ ਵੱਖ-ਵੱਖ ਸਰਕਾਰੀ ਕੇਂਦਰਾਂ ਵਿਚ ਸਿਹਤ ਸੇਵਾਵਾਂ ਮੁਹੱਈਆ ਕਰਵਾਈਆ ਜਾ ਰਹੀਆਂ ਹਨ ਅਤੇ ਇਹ ਖੁਸ਼ੀ ਵਾਲੀ ਖਬਰ ਹੈ ਕਿ ਇਸ ਸਮੇਂ ਸੂਬੇ ਵਿਚ ਸਾਰੇ ਦਾਖ਼ਲ ਮਰੀਜ਼ਾਂ ਦੀ ਸਥਿਤੀ ਸਥਿਰ ਹੈ। ਉਨ੍ਹਾਂ ਦੱਸਿਆ ਕਿ ਸੂਬੇ ਵਿਚ ਸਿਰਫ਼ 1 ਮਰੀਜ਼ ਨੂੰ ਆਕਸੀਜਨ ਸਪੋਰਟ ਅਤੇ 1 ਮਰੀਜ਼ ਜਿਸ ਦੀ ਸਥਿਤੀ ਗੰੰਭੀਰ ਹੈ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ।
    ਸਿਹਤ ਮੰਤਰੀ ਨੇ ਅੱਗੇ ਦੱਸਿਆ ਕਿ ਜਿਥੇ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਨੂੰ ਐਂਬੂਲੈਂਸ ਸੇਵਾ ਤੋਂ ਲੈਕੇ, ਟੈਸਟ, ਇਲਾਜ, ਪੌਸ਼ਟਿਕ ਖਾਣਾ-ਪੀਣਾ ਸਮੇਤ ਸਾਰੀਆਂ ਸੇਵਾਵਾਂ ਮੁਫ਼ਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਉਥੇ ਹੀ ਮਰੀਜ਼ਾਂ ਦਾ ਆਤਮ-ਵਿਸ਼ਵਾਸ਼ ਕਾਇਮ ਰੱਖਣ ਲਈ ਕੌਂਸਲਿੰਗ ਵੀ ਕੀਤੀ ਜਾ ਰਹੀ ਹੈ।
    ਗਿਆਨ ਸਾਗਰ ਇੰਸਟੀਚਿਊਟ ਵਿਖੇ ਸਥਾਪਿਤ ਆਈਸੋਲੇਸ਼ਨ ਕੇਂਦਰ ਬਾਰੇ ਦੱਸਦਿਆਂ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ 500 ਬਿਸਤਰਿਆਂ ਵਾਲੇ ਇਸ ਕੇਂਦਰ ਵਿਚ ਜ਼ਿਲ੍ਹਾ ਮੋਹਾਲੀ, ਫ਼ਤਹਿਗੜ੍ਹ ਸਾਹਿਬ ਅਤੇ ਰੋਪੜ ਨਾਲ ਸਬੰਧਤ ਕਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਦਾਖ਼ਲ ਕੀਤਾ ਜਾਂਦਾ ਹੈ। ਇਸ ਸਮੇਂ ਇਸ ਸੰਸਥਾ ਵਿੱਚ 43 ਮਰੀਜ਼ ਦਾਖ਼ਲ ਹਨ ਜੋ ਕਿ ਕਰੋਨਾ ਪਾਜ਼ੇਟਿਵ ਹਨ। ਇਨ੍ਹਾਂ ਦਾ ਇਲਾਜ ਸਿਹਤ ਵਿਭਾਗ ਤੇ ਮੈਡੀਕਲ ਕਾਲਜ ਦੇ ਮਾਹਿਰ ਡਾਕਟਰਾਂ ਵੱਲੋਂ ਕੀਤਾ ਜਾ ਰਿਹਾ ਹੈ।
    ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸੂਬੇ ਦੇ ਸਾਰੇ ਆਈਸੋਲੇਸ਼ਨ ਕੇਂਦਰਾਂ ਵਿੱਚ ਮੈਡੀਸਨ, ਐਨਐਸਥੀਜ਼ੀਆ, ਰੇਡੀਓਲੋਜੀ, ਮਾਈਕੋ੍ਰਲੋਜੀ ਅਤੇ ਈ.ਐਨ.ਟੀ. ਦੇ ਮਾਹਿਰ ਡਾਕਟਰ ਮੌਜੂਦ ਹਨ। ਇਸ ਸੰਸਥਾ ਵਿੱਚ ਕਿਸੇ ਵੀ ਐਮਰਜੈਂਸੀ ਲਈ ਵੈਂਟੀਲੇਟਰ ਅਤੇ ਸਪੈਸ਼ਲ ਸਟਾਫ਼ ਮੌਜੂਦ ਹਨ ਅਤੇ ਲੋੜ ਪੈਣ `ਤੇ ਮਾਹਿਰ ਡਾਕਟਰ ਭੇਜੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਮਰੀਜ਼ਾਂ ਨੂੰ ਮਾਹਿਰ ਡਾਕਟਰਾਂ ਦੀ ਨਿਗਰਾਣੀ ਵਿੱਚ ਸੰਤੁਲਿਤ ਭੋਜਨ ਦਿੱਤਾ ਜਾ ਰਿਹਾ ਹੈ ਤੇ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ। ਇੱਥੇ ਇਹ ਵੀ ਵਰਣਨਯੋਗ ਹੈ ਕਿ ਕੋਵਿਡ-19 ਦੀ ਬਿਮਾਰੀ ਦੇੇ ਨਿਯਮਾਂ ਮੁਤਾਬਕ ਸਿਹਤ ਤੇ ਮੈਡੀਕਲ ਸਿੱਖਿਆ ਵਿਭਾਗਾਂ ਦੀਆਂ ਟੀਮਾਂ ਸਮੇਂ-ਸਮੇਂ ਸਿਰ ਮਰੀਜ਼ਾਂ ਦੇ ਸੈਂਪਲ ਲੈ ਕੇ ਜਾਂਦੀ ਹੈ। ਜਿਨ੍ਹਾਂ ਦੀ ਰਿਪੋਰਟ ਪੀ.ਜੀ.ਆਈ. ਚੰਡੀਗੜ੍ਹ, ਫਰੀਦਕੋਟ, ਪਟਿਆਲਾ ਤੇ ਅੰਮਿ੍ਤਸਰ ਮੈਡੀਕਲ ਕਾਲਜ ਵਿੱਚ ਚੈੱਕ ਕਰਵਾਉਣ ਲਈ ਭੇਜੀ ਜਾਂਦੀ ਹੈ।
    ਸਿਹਤ ਮੰਤਰੀ ਨੇ ਅੱਗੇ ਦੱਸਿਆ ਕਿ ਜਿਹੜੇ ਮਰੀਜ਼ਾਂ ਦੇ ਟੈਸਟ ਹੋ ਗਏ ਹਨ, ਉਨ੍ਹਾਂ ਦੀ ਰਿਪੋਰਟ ਆਉਣ ਉਪਰੰਤ ਇਲਾਜ ਮੁਹੱਈਆ ਕਰਵਾਇਆ ਜਾਂਦਾ ਹੈ।
    ਜ਼ਿਕਰਯੋਗ ਹੈ ਕਿ ਹੁਣ ਤੱਕ 7355 ਵਿਅਕਤੀਆਂ ਦੇ ਟੈਸਟ ਵਿਚੋਂ 6769 ਦੀ ਰਿਪੋਰਟ ਨੈਗੇਟਿਵ ਪਾਈ ਗਈ ਤੇ 251 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜਦਕਿ 335 ਮਾਮਲਿਆਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।49 ਵਿਅਕਤੀਆਂ ਨੂੰ ਸਿਹਤਯਾਬ ਕਰਕੇ ਘਰ ਭੇਜਿਆ ਜਾ ਚੁੱਕਾ ਹੈ ਤੇ ਬਦਕਿਸਮਤੀ ਨਾਲ 16 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
    ਸਿਹਤ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਕੇ ਹੀ ਸੂਬਾ ਵਾਸੀ ਆਪਣੇ ਪਰਿਵਾਰਾਂ ਨੂੰ ਸੁਰੱਖਿਅਤ ਕਰ ਸਕਦੇ ਹਨ ਜਿਸ ਲਈ ਇਹ ਲਾਜ਼ਮੀ ਹੈ ਕਿ ਅਸੀਂ ਸਾਰੇ ਕਰਫਿਊ ਦੀ ਪਾਲਣਾ ਕਰਨਾ ਯਕੀਨੀ ਬਣਾਈਏ ਅਤੇ ਪੰਜਾਬ ਨੂੰ ਜਲਦ ਕੋਰੋਨਾ ਮੁਕਤ ਕੀਤਾ ਜਾ ਸਕੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!