10.2 C
United Kingdom
Saturday, April 19, 2025

More

    ਫਰਿਜ਼ਨੋ ਵਿਖੇ ਕਰਵਾਏ ਗਏ ਮਿਸ ਐਂਡ ਮਿਸਿਜ਼ ਪੰਜਾਬਣ ਮੁਕਾਬਲੇ ਰਹੇ ਬੇਹੱਦ ਰੌਚਿਕ

    ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)

    ਕਰੋਨਾਂ ਕਾਲ ਦੇ ਚੱਲਦਿਆਂ ਲੰਮੇ ਅਰਸੇ ਦੀ ਚੁੱਪ ਮਗਰੋਂ ਮੇਲਿਆਂ ਦੇ ਸਿਲਸਿਲੇ ਦੀ ਬਾਤ ਫਰਿਜ਼ਨੋ ਸ਼ਹਿਰ ਵਿਖੇ ਸਾਊਥ ਈਸਟ ਏਸ਼ੀਅਨ ਪੈਜਿੰਡ ਦੀ ਟੀਮ ਵੱਲੋਂ ਕਰਵਾਏ ਮਿਸ ਐਂਡ ਮਿਸਿਜ਼ ਪੰਜਾਬਣ ਦੇ ਦਿਲਕਸ਼ ਮੁਕਾਬਲੇ ਨਾਲ ਫਿਰ ਤੋਂ ਸ਼ੁਰੂ ਹੋਈ। ਇਹ ਮੁਕਾਬਲਾ ਫਰਿਜ਼ਨੋ ਸ਼ਹਿਰ ਦੇ ਈਲਾਈਟ ਈਵੈਂਟ ਸੈਂਟਰ ਵਿਖੇ ਬੜੀ ਸ਼ਾਮਲ ਸ਼ੌਕਤ ਨਾਲ ਕਰਵਾਇਆ ਗਿਆ। ਇਸ ਦੌਰਾਨ ਸਜੀ ਵੱਡੀ ਸਟੇਜ ਤੇ ਪੰਜਾਬਣਾਂ ਨੇ ਐਸੀਆਂ ਧਮਾਲਾਂ ਪਾਈਆ ਕਿ ਜਿਵੇਂ ਸਾਰੇ ਪੰਜਾਬ ਦਾ ਹੁਸਨ ਇਸ ਮੁਕਾਬਲੇ ਵਿੱਚ ਹੀ ਪਹੁੰਚਿਆ ਹੋਵੇ। ਇਸ ਮੁਕਾਬਲੇ ਦੀ ਜੱਜਮੈਂਟ ਜੋਤਨ ਕੌਰ ਗਿੱਲ, ਰਜਵੰਤ ਰਾਜ਼ੀ , ਡਾ. ਜੀਨਾ ਬਰਾੜ, ਜਸਪ੍ਰੀਤ ਕੌਰ ਸੰਘਾ, ਡਾ. ਮੋਨਿਕਾ ਚਾਹਲ ਆਦਿ ਨੇ ਬਹੁਤ ਸੁਚੱਜੇ ਢੰਗ ਨਾਲ ਕੀਤੀ। ਮੀਡੀਆ ਜੱਜ ਦੀ ਭੂਮਿਕਾ ਅਦਾਕਾਰ-ਨਿਰਦੇਸ਼ਕ ਅਤੇ ਭੰਗੜਾ ਕਿੰਗ ਮਨਦੀਪ ਜਗਰਾਓ , ਪੱਤਰਕਾਰ ਨੀਟਾ ਮਾਛੀਕੇ ਅਤੇ ਕਮਲ ਕੌਰ ਗੋਤਰਾ ਨੇ ਬਾਖੂਬੀ ਨਿਭਾਈ।ਪ੍ਰੋਗਰਾਮ ਦੀ ਸ਼ੁਰੂਆਤ ਗਲੋਬਲ ਪੰਜਾਬ ਟੀਵੀ ਹੋਸਟ ਗਿੱਲ ਪ੍ਰਦੀਪ ਨੇ ਸ਼ਾਇਰਾਨਾ ਅੰਦਾਜ਼ ਵਿੱਚ ਸਭਨਾਂ ਨੂੰ ਨਿੱਘੀ ਜੀ ਆਇਆ ਆਖਕੇ ਕੀਤੀ। ਇਸ ਉਪਰੰਤ ਬੱਚਿਆਂ ਨੇ ਭੰਗੜੇ ਦੀ ਬਾਕਮਾਲ ਪੇਸ਼ਕਾਰੀ ਕੀਤੀ ਅਤੇ ਦਰਸ਼ਕਾਂ ਦੀ ਵਾਹ ਵਾਹ ਖੱਟੀ। ਇਸ ਪਿੱਛੋਂ ਸਟੇਜਾ ਦੀ ਮਲਕਾ ਆਸ਼ਾ ਸ਼ਰਮਾਂ ਨੇ ਆਪਣੇ ਵੱਖਰੇ ਅੰਦਾਜ਼ ਵਿੱਚ ਸ਼ੇਅਰਾ ਦੀ ਝੜੀ ਲਾਉਂਦਿਆਂ ਸਾਰੇ ਸਮਾਗਮ ਦਾ ਸਫਲ ਸਟੇਜ ਸੰਚਾਲਨ ਕੀਤਾ, ਵਿੱਚ ਵਿੱਚ ਦੀ ਪ੍ਰਬੰਧਕ ਕਮੇਟੀ ਦੀ ਮੋਹਰੀ ਮੈਂਬਰ ਕੁਲਵੀਰ ਕੌਰ ਸੇਖੋ ਨੇ ਵੀ ਸਟੇਜ ਤੋਂ ਹਾਜ਼ਰੀ ਭਰੀ। ਇਸ ਮੌਕੇ ਮਿਸ ਅਤੇ ਮਿਸਿਜ਼ ਪੰਜਾਬਣਾਂ ਪੂਰੀਆਂ ਸਜ ਧਜਕੇ ਪਹੁੰਚੀਆਂ ਹੋਈਆ ਸਨ। ਸ਼ੁਰੂਆਤ ਰੈਂਪ ਵਾਕ ਨਾਲ ਹੋਈ। ਇਸ ਮੌਕੇ ਮਾਂਵਾਂ ਅਤੇ ਬੱਚਿਆਂ ਨੇ ਵੀ ਵਾਕ ਕੀਤਾ। ਇਸ ਉਪਰੰਤ ਟੇਲੈਂਟ ਰਾਊਂਡ ਬੜੇ ਵੱਖਰੇ ਅੰਦਾਜ਼ ਵਿੱਚ ਹੋਇਆ। ਡਾਂਸ ਰਾਊਂਡ ਵਿੱਚ ਦਰਸ਼ਕਾਂ ਨੇ ਖ਼ੂਬ ਤਾੜੀਆਂ ਨਾਲ ਭਾਗ ਲੈ ਰਹੀਆਂ ਮੁਟਿਆਰਾਂ ਦੀ ਹੌਸਲਾ-ਫਿਸਾਈ ਕੀਤੀ। ਅਖੀਰ ਬਾਈ ਮਨਦੀਪ ਜਗਰਾਓ ਨੇ ਬੋਲੀਆਂ ਪਾਕੇ ਜਿਵੇਂ ਪੰਡਾਲ ਹੀ ਨੱਚਣ ਲਾ ਦਿੱਤਾ। ਇਹ ਸ਼ਾਇਦ ਪਹਿਲਾ ਮੁਕਾਬਲਾ ਸੀ ਜਿੱਥੇ ਜੋਟਿਆਂ ਵਿੱਚ ਮਿਸ ਅਤੇ ਮਿਸਿਜ਼ ਪੰਜਾਬਣ ਚੁਣੀਆਂ ਗਈਆ। ਮਿਸਜ਼ ਪੰਜਾਬਣ ਮੁਕਾਬਲੇ ਵਿੱਚ ਕਮਲਜੀਤ ਧਾਲੀਵਾਲ ਅਤੇ ਸੋਨੀਆ ਨੇ ਪਹਿਲਾ ਸਥਾਨ ਹਾਸਲ ਕੀਤਾ। ਨਵਦੀਪ ਕੌਰ ਅਤੇ ਪ੍ਰਵੀਨ ਨੂੰ ਦੂਸਰਾ ਸਥਾਨ ਪ੍ਰਾਪਤ ਹੋਇਆ ਜਦੋਂ ਕਿ ਹਰਜੀਤ ਕੌਰ ਅਤੇ ਹਰਮਨ ਕੌਰ ਤੀਸਰੇ ਸਥਾਨ ਨੇ ਆਈਆ। ਇਸੇ ਤਰੀਕੇ ਮਿਸ ਪੰਜਾਬਣ ਮੁਕਾਬਲੇ ਦੌਰਾਨ ਸਿਮਰਤ ਕੌਰ ਪਹਿਲੇ ਸਥਾਨ ਤੇ ਰਹੀ ‘ਤੇ ਕ੍ਰਮਵਾਰ ਜਸਮੀਨ ਕੌਰ ਦੂਸਰੇ ਅਤੇ ਗੁਰਜੀਵਨ ਕੌਰ ਤੀਸਰੇ ਸਥਾਨ ਤੇ ਰਹੀਆ। ਇਸ ਮੌਕੇ ਬਿੱਸਟ ਡਾਂਸ ਲਈ ਜਸਲੀਨ ਥਾਂਦੀ ਨੂੰ ਚੁਣਿਆਂ ਗਿਆ। ਬਿੱਸਟ ਵਾਕ ਦਾ ਅਵਾਰਡ ਅਰਲੀਨ ਸੋਢੀ ਦੇ ਹਿੱਸੇ ਆਇਆ। ਬਿੱਸਟ ਸਿੰਗਰ ਦਾ ਇਨਾਮ ਰਾਜਵਿੰਦਰ ਕੌਰ ਨੂੰ ਦਿੱਤਾ ਗਿਆ। ਬਿੱਸਟ ਸਮਾਇਲ ਲਈ ਕੇਸੀ ਨੂੰ ਚੁਣਿਆ ਗਿਆ ਅਤੇ ਬਿੱਸਟ ਕਨਫੀਡੈਂਸ ਅਵਾਰਡ ਪ੍ਰਭਜੋਤ ਕੌਰ ਨੂੰ ਦਿੱਤਾ ਗਿਆ। ਇਸ ਮੌਕੇ ਏਸ਼ੀਆਨਾ ਟਰੈਵਲਜ਼ ਵੱਲੋਂ ਇੰਡੀਆ ਦੀ ਫਰੀ ਟਿੱਕਟ ਕੱਢੀ ਗਈ। ਇਸ ਪ੍ਰੋਗਰਾਮ ਦੌਰਾਨ ਐਨ. ਆਰ . ਆਈ. ਸਭਾ ਅਮਰੀਕਾ ਦੇ ਪ੍ਰਧਾਨ ਪਾਲ ਸਹੋਤਾ, ਗਿੱਲ ਇੰਸ਼ੋਰੈਂਨਸ ਵਾਲੇ ਅਵਤਾਰ ਗਿੱਲ, ਹਰਿੰਦਰ ਸਿੰਘ ਧਨੋਆ ਆਦਿ ਉਚੇਚੇ ਤੌਰ ਤੇ ਪਹੁੰਚੇ ਹੋਏ ਸਨ। ਮੁਕਾਬਲੇ ਵਿੱਚ ਉਚੇਚੇ ਤੌਰ ਤੇ ਮਿਸ ਮੈਨਟੀਕਾ ਰਹੀ ਅਰਵੀਨ ਵਿਰਦੀ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਇਸ ਸਮਾਗਮ ਨੂੰ ਕਾਮਯਾਬ ਬਣਾਉਣ ਦਾ ਸਿਹਰਾ ਕੁਲਵੀਰ ਕੌਰ ਸੇਖੋ, ਨਵਕੀਰਤ ਚੀਮਾ, ਜੋਤਨ ਗਿੱਲ, ਕੁਲਦੀਪ ਕੌਰ ਸੀਰਾ ਅਤੇ ਰਾਜ ਸਿੱਧੂ ਮਾਨ ਆਦਿ ਸਿਰ ਜਾਂਦਾ ਹੈ। ਕੁੜੀਆ ਦੀ ਮੁਕਾਬਲੇ ਲਈ ਤਿਆਰੀ ਟ੍ਰੇਲਰ ਰਾਜ ਮਾਨ ਨੇ ਕਰਵਾਈ। ਪ੍ਰਬੰਧਕਾ ਨੇ ਸਹਿਯੋਗ ਲਈ ਗਿੱਧਾ ਕੋਚ ਤਰਨ ਕਲੇਰ ਦਾ ਵੀ ਸ਼ਪੈਸ਼ਲ ਧੰਨਵਾਦ ਕੀਤਾ।ਪ੍ਰਬੰਧਕ ਕਮੇਟੀ ਮੈਂਬਰ ਵਧਾਈ ਦੇ ਪਾਤਰ ਨੇ ਜਿੰਨਾ ਅਸ਼ੋਕਾ ਰੈਸਟੋਰੈਂਟ ਦੇ ਸੁਆਦਿਸ਼ਟ ਖਾਣੇ ਦਾ ਪ੍ਰਬੰਧ ਸਮੂਹ ਹਾਜ਼ਰੀਨ ਲਈ ਕੀਤਾ। ਅਖੀਰ ਸੁੱਖ ਸ਼ਾਂਤੀ ਨਾਲ ਨੇਪਰੇ ਚੜਿਆ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ। ਪ੍ਰਬੰਧਕਾਂ ਵੱਲੋਂ ਸਮੂਹ ਸਪਾਂਸਰ ਸੱਜਣਾਂ ਜਿੰਨਾਂ ਵਿੱਚ ਮਾਊਂਟਿਨ ਮਾਈਕ ਪੀਜ਼ਾ, 777 ਟਰੱਕ ਐਂਡ ਟ੍ਰੇਲਰ ਰਿਪੇਅਰ, ਪੀਜ਼ਾ ਟਵਿੱਸਟ, ਜਗਦੀਪ ਇੰਸ਼ੋਰੈਨਸ, ਕੁਲਦੀਪ ਸਿੰਘ ਧਾਲੀਵਾਲ, ਹਰਜੀਤ ਟਿਵਾਣਾ ਅਤੇ ਗੋਲਡਨ ਪੈਲਿਸ-ਈਲਾਈਟ ਈਵੈਂਟ ਸੈਂਟਰ ਆਦਿ ਦਾ ਸਹਿਯੋਗ ਲਈ ਧੰਨਵਾਦ ਕੀਤਾ ਗਿਆ। ਪੂਰੇ ਸਮਾਗਮ ਦੀ ਕਵਰੇਜ਼ ਪੱਤਰਕਾਰ ਕੁਲਵੰਤ ਧਾਲੀਆਂ ਨੇ ਬਾਖੂਬੀ ਕੀਤੀ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!