
ਪੰਜਾਬੀ ਮਾਂ ਬੋਲੀ ਦੀ ਲਾਡਲੀ ਧੀ, ਸੋਹਣੀ ਸੁਨੱਖੀ ਮੁਟਿਆਰ, ਗਾਇਕੀ ਅਤੇ ਅਦਾਕਾਰੀ ਦਾ ਸੁਮੇਲ, ਗਾਇਕੀ ਅਤੇ ਅਦਾਕਾਰੀ ਦੇ ਖੇਤਰ ਵਿੱਚ ਆਪਣੀਂ ਵੱਖਰੀ ਪਹਿਚਾਣ ਬਣਾਉਣ ਵਾਲੀ, ਗਾਇਕਾ ਅਤੇ ਅਦਾਕਾਰਾ ਵੰਦਨਾ ਸਿੰਘ ਦਾ ਜਨਮ ਪੰਜਾਬ ਦੇ ਪਟਿਆਲਾ ਸ਼ਹਿਰ ਵਿਖੇ ਪਿਤਾ ਸਤਵੀਰ ਕੁਮਾਰ ਦੇ ਘਰ ਮਾਤਾ ਕਾਂਤਾ ਦੇਵੀ ਦੀ ਕੁੱਖੋਂ ਹੋਇਆਂ, ਵੰਦਨਾ ਸਿੰਘ ਦਾ ਬਚਪਨ ਪਟਿਆਲਾ ਸ਼ਹਿਰ ਵਿੱਚ ਬੀਤਿਆ, ਵੰਦਨਾ ਸਿੰਘ ਦਾ ਬਚਪਨ ਤੋਂ ਗਾਇਕੀ ਅਤੇ ਅਦਾਕਾਰੀ ਦਾ ਸ਼ੌਕ ਇਸ ਨੂੰ ਮਿਊਜ਼ਿਕ ਦੀ ਦੁਨੀਆਂ ਵੱਲ ਲੈ ਤੁਰਿਆ। ਵੰਦਨਾ ਸਿੰਘ ਨੇ ਬਤੌਰ ਅਦਾਕਾਰ ਛੋਟੀ ਉਮਰ ਤੋਂ ਹੀ ਰੰਂਗ ਮੰਚ ਕਰਨਾ ਸੁਰੂ ਕਰ ਦਿੱਤਾ ਸੀ। ਉਘੇ ਨਾਟਕਕਾਰ ਪ੍ਰਾਣ ਸਭਰਵਾਲ ਜੀ ਦੀ ਦੇਖ-ਰੇਖ ਹੇਠ ਛੇਵੀਂ ਕਲਾਸ ਤੋਂ ਹੀ ਸਟੇਜੀ ਨਾਟਕ ਕਰਦਿਆਂ ਪਹਿਲਾ ਨਾਟਕ “ਦਾਇਰੇ” ਵਿੱਚ ਖੂਬਸੂਰਤ ਅਦਾਕਾਰੀ ਕੀਤੀ। ਉਸ ਤੋਂ ਬਾਅਦ “ਸਹੀਦੇ ਆਜਮ ਭਗਤ ਸਿੰਘ” ਨਾਟਕ ਵਿੱਚ ਅਹਿਮ ਭੂਮਿਕਾ ਨਿਭਾਈ। ਇਸੇ ਦੌਰਾਨ ਵੰਦਨਾ ਸਿੰਘ ਨੇ ਰੰਂਗ ਮੰਚ ਕਰਦਿਆ ਹੋਰ ਬਹੁਤ ਸਾਰੇ ਇਤਹਾਸਕ ਅਤੇ ਸਮਾਜਿਕ ਨਾਟਕਾ ਵਿੱਚ ਅਹਿਮ ਭੂਮਿਕਾ ਨਿਭਾਈਆ, ਜਿਨਾਂ ਨੂੰ ਪੰਜਾਬੀਆਂ ਨੇ ਰੱਜਵਾ ਪਿਆਰ ਬਖਸ਼ਿਆਂ। ਇਸ ਤੋਂ ਬਾਅਦਡਾਈਰਕੈਟਰ ਗੁਲਜਾਰ ਪਟਿਆਲਵੀ ਦੀ ਨਿਰਦੇਸ਼ਨਾ ਹੇਠ ਗੁਰੂ ਮਾਨਿਓ ਗ੍ਰੰਂਥ ਵਿੱਚ ਭਿਖਾਰਨ ਦਾ ਰੋਲ ਅਦਾ ਕੀਤਾ।ਹੁਣੇ ਰਲੀਜ਼ ਹੋਈ ਲਘੂ ਫਿਲਮ ਤਰੇੜਾਂ ਵਿੱਚ ਇੱਕ ਯਾਦਗਾਰੀ ਰੋਲ ਕਰਨ ਦਾ ਮੌਕਾ ਮਿਲਿਆ। ਜਿਹੜੀ ਦਰਸਕਾਂ ਨੇ ਕਾਫੀ ਪਸੰਦ ਕੀਤੀ। ਆਉਣ ਵਾਲੇ ਸਮੇਂ ਵਿੱਚ ਇਹ ਕਲਾਕਾਰ ਕੁਝ ਫਿਲਮਾਂ ਆਟੇ ਦੀ ਲਿੱਬੜੀ ਡੱਬੀ, ਕੰਧਾਂ ਦੇ ਪਰਛਾਵੇਂ ਆਦਿ ਵਿੱਚ ਦਰਸਕਾਂ ਨੂੰ ਨਜ਼ਰ ਆਉਣਗੇ।
ਅਦਾਕਾਰੀ ਦੇ ਨਾਲ ਗਾਇਕੀ ਦਾ ਸ਼ੌਕ ਵੰਦਨਾ ਸਿੰਘ ਨੂੰ ਗਾਇਕੀ ਦੇ ਖੇਤਰ ਵੱਲ ਖਿੱਚ ਕੇ ਲਿਜਾ ਰਿਹਾ ਸੀ, ਅਦਾਕਾਰੀ ਦੇ ਨਾਲ ਗਾਇਕੀ ਦੇ ਖੇਤਰ ਵਿਚ ਵੰਦਨਾ ਸਿੰਘ ਨੇ ਆਪਣਾ ਪੈਰ ਧਰਿਆ, ਆਪਣੇ ਟੀਚਰ ਡਾ. ਅਖਿਲੇਸ਼ ਬਾਤਿਸ ਦੀ ਸਾਈ ਸੰਗੀਤ ਅਕੈਡਮੀ ਵਿੱਚ ਕਾਫੀ ਕੁਝ ਗਾਇਕੀ ਦੀਆਂ ਬਰੀਕੀਆਂ ਬਾਰੇ ਸਿੱਖਿਆ । ਗਾਇਕਾ ਅਤੇ ਅਦਾਕਾਰਾ ਵੰਦਨਾ ਸਿੰਘ ਦੀ ਸ਼ਾਦੀ ਅਦਾਕਾਰ ਰੰਗ ਮੰਚ ਦੀ ਉਘੀ ਸਖਸੀਅਤ ਮਾਲਵਿੰਦਰ ਨਾਲ ਹੋਈ। ਵੰਦਨਾ ਸਿੰਘ ਦਾ ਪਤੀ ਆਪ ਬਹੁਤ ਵਧੀਆ ਕਲਾਕਾਰ ਹੈ। ਜਿਸ ਕਰਕੇ ਵੰਦਨਾ ਸਿੰਘ ਨੂੰ ਮਿਊਜ਼ਿਕ ਦੇ ਖੇਤਰ ਵਿੱਚ ਆਪਣੇ ਪਤੀ ਦਾ ਬਹੁਤ ਸਹਿਯੋਗ ਮਿਲਿਆਂ , ਵੰਦਨਾ ਸਿੰਘ ਗਾਇਕੀ ਅਤੇ ਅਦਾਕਾਰੀ ਦੇ ਖੇਤਰ ਵਿੱਚ ਉਹਨਾ ਦੇ ਪਤੀ ਨੇ ਪੂਰਾ ਸਾਥ ਦੇ ਕੇ ਉਹਨਾ ਦਾ ਸੁਪਨਾ ਸਕਾਰ ਕੀਤਾ।
ਗਾਇਕੀ ਦੇ ਖੇਤਰ ਵਿਚ ਪੈਰ ਧਰਦਿਆਂ ਵੰਦਨਾ ਸਿੰਘ ਦੀ ਸੁਰੀਲੀ ਆਵਾਜ਼ ਨੇ ਦਰਸ਼ਕਾਂ ਦਾ ਮਨ ਮੋਹ ਲਿਆ, ਗਾਇਕਾ ਵੰਦਨਾ ਸਿੰਘ ਦਾ ਪਹਿਲਾਂ ਡਿਉਟ ਗੀਤ “ਕੱਪੜਿਆਂ ਨੂੰ ਗਾਰਾ” ਗਾਇਕ ਬਲਜੀਤ ਬਨੇਰਾ ਦੇ ਨਾਲ ਆਇਆ , ਇਸ ਤੋਂ ਬਾਅਦ ਕਲਾਕਾਰ ਡਿਉਟ ਗੀਤਾ ਵਾਸਤੇ ਗਾਇਕਾ ਵੰਦਨਾ ਸਿੰਘ ਕੋਲ ਆਉਣ ਲੱਗੇ, ਦਰਸ਼ਕਾਂ ਵੱਲੋਂ ਉਹਨਾ ਨੂੰ ਬੇਹੱਦ ਪਿਆਰ ਮਿਲਿਆ, ਇਸ ਤੋਂ ਬਾਅਦ ਬਹੁਤ ਸਾਰੇ ਨਾਮੀ ਕਲਾਕਾਰਾਂ ਨਾਲ ਡਿਊਟ ਗੀਤ ਆਏ ਜਿਨਾਂ ਨੂੰ ਪੰਜਾਬੀਆਂ ਨੇ ਰੱਜਵਾ ਪਿਆਰ ਬਖਸ਼ਿਆਂ ਜਿਨਾਂ ਵਿਚੋਂ ਪ੍ਰਮੁੱਖ ਹਨ ਗਾਇਕ ਤੇ ਪੇਸ਼ਕਾਰ ਬਿੱਟੂ ਖੰਨੇਵਾਲਾ, ਗਾਇਕ ਸੇਮੀ ਰਾਜਪੁਰੀਆ, ਗਾਇਕ ਦਵਿੰਦਰ ਬੱਲ, ਗਾਇਕ ਯੋਗਰਾਜ ਸੰਧੂ, ਇਸ ਇਲਾਵਾ ਬਹੁਤ ਸਾਰੇ ਸੋਲੋ ਗੀਤ ਪੰਜਾਬੀਆਂ ਦੀ ਝੋਲੀ ਵਿੱਚ ਪਾਏ, ਜਿਨਾਂ ਨੂੰ ਪੰਜਾਬੀਆਂ ਨੇ ਮਣਾਂ ਮੂੰਹੀਂ ਪਿਆਰ ਬਖਸ਼ਿਆਂ ਜਿਨਾਂ ਵਿਚੋਂ ਪ੍ਰਮੁੱਖ ਹਨ ਹੈਲੋ ਹੈਲੋ, ਪੰਜਾਬ, ਵਿਰਸਾ ਅਤੇ ਧਾਰਮਿਕ ਗੀਤ ਠੰਡਾ ਬੁਰਜ | ਆਉਣ ਵਾਲੇ ਸਮੇਂ ਵਿੱਚ ਨਵੀਆਂ ਪੰਜਾਬੀ ਫੀਚਰ ਫਿਲਮਾਂ ਅਤੇ ਟੈਲੀਫਿਲਮਾ ਵਿੱਚ ਵੰਦਨਾ ਸਿੰਘ ਦਿਖਾਈ ਦੇਣਗੇ ਅਤੇ ਨਵੇਂ ਗੀਤ ਲੈ ਕੇ ਪੰਜਾਬੀਆਂ ਦੀ ਕਚਹਿਰੀ ਵਿੱਚ ਪੇਸ਼ ਹੋਣਗੇ, ਅੰਤ ਵਿੱਚ ਮੈਂ ਇਹੀ ਕਹਾਂਗਾ ਕਿ ਗਾਇਕਾ ਅਤੇ ਅਦਾਕਾਰਾ ਵੰਦਨਾ ਸਿੰਘ ਨੂੰ ਪ੍ਰਮਾਤਮਾ ਲੰਮੀਆਂ ਉਮਰਾਂ ਬਖਸ਼ੇ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ ਬਲ ਬਖਸ਼ੇ।

(ਛਿੰਦਾ ਧਾਲੀਵਾਲ ਕੁਰਾਈ ਵਾਲਾ ਫੋਨ : 75082-54006)