10.2 C
United Kingdom
Saturday, April 19, 2025

More

    ਕਬੱਡੀ ਖੇਡ ਜਗਤ ‘ਚ “ਜੈਲੇ ਪੰਡੋਰੀ” ਨੂੰ ਦੁਨੀਆਂ ਅੱਜ ਵੀ ਯਾਦ ਕਰਦੀ ਐ

    ਸਰਬਾ ਦਿਉਲ ਕੁਰੜ  

    ਖੇਡ ਕਬੱਡੀ ਜਗਤ ਚ ਦੁਆਬੇ ਦਾ ਵੱਡਾ ਨਾਮ ਹੈ। ਸਮੇਂ ਸਮੇਂ ਦੇ ਨਾਲ ਬਹੁਤ ਸੁਪਰ ਸੁਪਰ ਖਿਡਾਰੀ ਹੋਏ ਨੇ । ਪਹਿਲੇ ਦਹਾਕੇ ਚ ਖੇਡੇ ਬਲਵਿੰਦਰ ਸਿੰਘ ਫਿੱਡੂ ਤੋ ਲੈਕੇ ਹੁਣ ਤੱਕ ਦੇ ਪਾਲੇ ਜਲਾਲਪੁਰੀਏ ਦਾ ਨਾਮ ਕਬੱਡੀ ਚ ਟੋਪ ‘ਤੇ ਹਨ |         

    ਅੱਜ ਗੱਲ ਕਰਦੇ ਆਂ ਦੁਆਬੇ ਦੇ ਉਸ ਅੰਤਰਰਾਸ਼ਟਰੀ ਕਬੱਡੀ ਖਿਡਾਰੀ, ਜਿਸ ਨੇ ਛੋਟੀ ਉਮਰੇ ਕਬੱਡੀ ਜਗਤ ਚ ਵੱਡਾ ਨਾਮ ਬਣਾ ਲਿਆ ਸੀ । ਆਪਣੇ ਦਮ ਤੇ ਕਬੱਡੀ ਖੇਡੀ , ਭਾਵੇ ਉਹ ਕਬੱਡੀ ਦਾ ਲਾਲ ਸਾਡੇ ਕੋਲੋ ਜੋਬਨ ਰੁੱਤੇ ਇਸ ਰੰਗਲੀ ਦੁਨੀਆ ਅਲਵਿਦਾ ਆਖ ਗਿਆ ਸੀ , ਉਸ ਖੇਡ ਨੂੰ ਦੁਨੀਆ ਅੱਜ ਯਾਦ ਕਰਦੀ ਆ।                           

    ਪੰਜਾਬ ਦੇ ਸਭ ਤੋਂ ਵੱਧ ਪਿੰਡਾਂ ਵਾਲਾ ਜ਼ਿਲ੍ਹਾ ਹੁਸ਼ਿਆਰਪੁਰ ਆ ,1416 ਦੇ ਲੱਗਭਗ ਪਿੰਡ ਨੇ ਇਹਨਾਂ ਪਿੰਡਾਂ ਚੋਂ 90 ਦੇ ਦਹਾਕੇ ਚ ਇਕ ਖਿਡਾਰੀ ਉਠਿਆ ਸੀ ਜਿਸ ਦਾ ਪਿੰਡ, ਫਗਵਾੜਾ ਤੋਂ ਹੁਸ਼ਿਆਰਪੁਰ ਨੂੰ ਜਾਂਦਿਆਂ ਮੇਨ ਰੋਡ ਤੋਂ (2 ਕਿਲੋ ਮੀਟਰ) ਦੂਰੀ ਤੇ ਪਿੰਡ ਪੈਦਾ ਪੰਡੋਰੀ ਬੀਬੀਆ , ਉਥੋ ਦੇ ਸ: ਇਕਬਾਲ ਸਿੰਘ ਥਿਆੜਾ ਦੇ ਘਰ 31 ਮਈ 1977 ਨੂੰ ਸਰਦਾਰਨੀ ਜਗਦੀਸ਼ ਕੌਰ ਇਕ ਪੁੱਤਰ ਨੂੰ ਜਨਮ ਦਿੰਦੀ ਆ । ਜਿਸ ਦਾ ਨਾਮ ਜਰਨੈਲ ਸਿੰਘ ਜੈਲਾ ਰੱਖਿਆ ਜਾਂਦਾ ਆ , ਸਮਾਂ ਆਉਣ ਤੇ ਕਬੱ‌‌ਡੀ ਦੇ ਮੈਦਾਨਾਂ ਚ ਜਰਨੈਲਾਂ ਵਾਂਗ ਗੱਜਿਆ । ਤਕੜੇ ਰੇਡਰਾ ਚ ਪਹਿਚਾਣ ਬਣੀ । ਕਬੱਡੀ ਚ ਜੈਲੇ ਦਾ ਨਾਮ ਜੈਲੇ ਪੰਡੋਰੀ ਨਾਮ ਨਾਲ ਪ੍ਰਸਿੱਧ ਹੋਇਆ। ਪਹਿਲਾ ਪੰਡੋਰੀ ਬੀਬੀਆਂ ਗੁੰਮਨਾਮ ਜਿਹਾ ਪਿੰਡ ਸੀ, ਜੈਲੇ ਨੇ ਆਪਣੀ ਖੇਡ ਦੇ ਜ਼ਰੀਏ ਅੰਤਰਰਾਸ਼ਟਰੀ ਪੱਧਰ ਤੇ ਪਿੰਡ ਚਮਕਾ ਦਿੱਤਾ ਤੇ ਸੁਨਹਿਰੀ ਪੰਨਿਆਂ ਸਦਾ ਲਈ ਲਿਖ ਗਿਆ। ਕਬੱਡੀ ਜਗਤ ਚ ਪੰਡੋਰੀ ਬੀਬੀ ਪਿੰਡ ਦਾ ਜ਼ਿਕਰ ਹੋਣਾ ਜੈਲਾ ਦਾ ਨਾਂਮ ਜ਼ਰੂਰ ਲਿਆ ਜਾਣਾ । ਦੁਆਬੇ ਚ ਪੰਡੋਰੀ ਪਿੰਡ ਤਾ ਕਈ ਹੋਣਗੇ ,ਪਰ ਉਹਨਾਂ ਸਮੇਂ ਆ ਚ ਦੋ ਪੰਡੋਰੀਆ ਕਬੱਡੀ ਚ ਮਸ਼ਹੂਰ ਸੀ, ਇਕ ਤਾਂ ਜੈਲੇ ਵਾਲੀ ਦੂਜੀ ਨਕੋਦਰ ਦੇ ਲਾਗੇ ਪੰਡੋਰੀ ਆ , ਜਿਥੋਂ ਦਾ ਲੰਮਾ ਲੱਜਾ ਗੱਬਰੂ ਨਿੱਕੂ ਕਬੱਡੀ ਦਾ ਬਹੁਤ ਤਾਕੜਾ ਮੱਲ ਹੋਇਆ ਸੀ। ਜੈਲਾ ਤੇ ਨਿੱਕੂ ਦੋਵੇ ਖਿਡਾਰੀ ਸ਼ੇਰੇ ਪੰਜਾਬ ਕੈਲੇਫੋਰਨੀਆ ਕਲੱਬ ਜਲੰਧਰ ਲਈ ਇਕਾਠੇ ਖੇਡੇ। ਜੋ ਲੱਛਰ ਬ੍ਰਰਜ ਅਮਰੀਕਾ ਵਾਲਿਆਂ ਵਲੋਂ ਇਹ ਟੀਮ ਬਣਾਈ ਜਾਂਦੀ ਸੀ । ਕੋਚ ਸਰਦੂਲ ਸਿੰਘ, ਪਰਮਜੀਤ ਪੰਮੀ ਵੀ ਜੈਲੇ ਦੀ ਖੇਡ ਤੇ ਮਾਣ ਮਹਿਸੂਸ ਕਰਦੇ ਸੀ । ਖੇਡ ਜਗਤ ਨੂੰ ਜੈਲੇ ਦੀ ਖੇਡ ਤੋਂ ਵੱਡੀਆਂ ਆਸਾਂ ਸੀ। ਕਿਉਂਕਿ ਜੈਲਾ ਮਿਹਨਤ ਪੱਕਾ ਸੀ। ਅਪਣੇ ਆਪ ਫਿੱਟ ਰੱਖਣ ਸ਼ੌਕੀਨ ਸੀ , ਦਿਨੋਂ ਦਿਨ ਉਸ ਦੀ ਖੇਡ ਚ ਨਿਖਾਰ ਆਉਂਦਾ ,ਪਰ_ਰੱਬ_ਨੂੰ ਕੁਝ ਹੋਰ ਹੀ ਮਨਜ਼ੂਰ ਸੀ|

    19/6/2004 ਦਾ ਕਾਲਾ ਦਿਨ ਹੱਸਦੇ ਵੱਸਦੇ ਪਰਿਵਾਰ ਤੇ ਕਬੱਡੀ ਜਗਤ ਤੇ ਕਹਿਰ ਬਣਕੇ ਆਇਆ , ਜੈਲੇ ਦਾ ਤੱਲ੍ਰਣ (ਜਲੰਧਰ) ਦੇ ਖੇਡ ਮੇਲੇ ਤੇ ਜਾਦਿਆ ਦਾ ਜਲੰਧਰ ਤੇ ਪੁਲ ਤੇ ਐਕਸੀਡੈਂਟ ਹੋ ਗਿਆ। ਜੈਲੇ ਦੀਆ ਰੇਡਾ ਦੇਖਣ ਨੂੰ ਹਜ਼ਾਰਾਂ ਦਰਸ਼ਕ ਪਹੁੰਚੇ ਹੋਏ ਸੀ, ਪਰ ਚੰਦਰੀ ਮੌਤ ਨੇ ਪਹਿਲਾਂ ਹੀ ਜੈਲੇ ਨੂੰ ਪੁਲ ਤੇ ਅਜਿਹਾ ਜੱਫਾ ਮਾਰਿਆ ਪੁਰੇ ਸ਼ਾਹ ਵੀ ਨਹੀਂ ਆਉਣ ਦਿਤੇ। ਮੌਤ ਦੇ ਪਾਹੜੇ ਵਲ ਲਿਜਾਣ ਵਾਲੇ ਦਾ ਅੱਜ ਤੱਕ ਪਤਾ ਨਹੀਂ ਚਲ ਸਕਿਆ । ਜੈਲੇ ਦੇ ਨਾਲ ਗੋਪੀ ਤਰਨ ਤਾਰਨ ਸੀ , ਉਹ ਵਾਲ ਵਾਲ ਬਚ ਗਏ । ਤੱਲਣ ਪਿੰਡ ਦੇ ਖੇਡ ਮੇਲੇ ਤੇ ਬੋਲਿਆ ਗਿਆ ਜੈਲੇ ਪੰਡੋਰੀ ਦਾ ਐਕਸੀਡੈਂਟ ਹੋ ਗਿਆ , ਸੁੱਖੀ ਲੱਖਣਕੇ ਪੱਡੇ ਤੇ ਜੈਲੇ ਦਾ ਭਰਾ ਕੁਲਵਿੰਦਰ ਸਕੂਟਰ ਚੱਕ ਕੇ ਭੱਜੇ ਤੇ ਜਾਂਦਿਆਂ ਨੂੰ ਕੁਆਟਿਲ ਦੇ ਜੂੱਸੇ, ਦਰਸ਼ਨੀ ਸਰੀਰ ਵਾਲਾ ਜੈਲਾ ਨਾਂਹ ਤੱਕ ਸਕਿਆ ਨਾਂਹ ਮੁੱਹੋ ਬੋਲ ਸਕਿਆਂ ਤੇ ਸਦਾ ਦੀ ਨੀਂਦ ਸੌਂ ਗਿਆ ਜਿਸ ਨੂੰ ਜਗਾਉਣ ਵਾਲਾ ਕੋਈ ਨਹੀ ਸੀ। ਪਹਿਲਾਂ ਰੱਬ ਨੂੰ ਪਿਆਰਾ ਹੋ ਗਿਆ ਸੀ। ਦਹਾਕੇ ਚ ਕਮਾਇਆ ਜੂਸਾਂ (ਬੌਂਡੀ) ਕੁਝ ਸੈਕਿੰਡ ਚ ਅਰਥੀ ਦਾ ਸਹਾਰਾ ਬਣ ਗਿਆ । ਅਪਣੇ ਮਾਂ ਬਾਪ ਭੈਣ ਕਲਦੀਪ ਕੌਰ , ਭਰਾ ਕੁਲਵਿੰਦਰ ਤੇ ਯਾਰਾਂ ਦੋਸਤਾਂ ਨਾਲ ਵਤਾਏ ਪਲਾਂ ਦੀਆਂ ਯਾਦਾਂ ਸਦਾ ਲਈ ਛੱਡ ਗਿਆ । ਵੱਖ ਵੱਖ ਖੇਡ ਮੇਲਿਆਂ ਤੇ ਜੈਲੇ ਵੱਲੋਂ ਪਾਈਆਂ ਕਬੱਡੀ ਦੇ ਸੀਨ ਅੱਜ ਵੀ ਅੱਖਾਂ ਮੁਰੇ ਘੁੰਮਣ੍ ਲੱਗ ਜਾਂਦੇ ਨੇ। ਜਿਥੇ ਜੈਲਾ ਖੇਡਿਆ ਸਿਰਾ ਖੇਡਿਆ ।‌ ਇਕ ਵਾਰੀ ਗਾਖਲਾ ਦੇ ਕਬੱਡੀ ਕੱਪ ਤੇ ਜੈਲਾ ਇੰਗਲੈਂਡ ਟੀਮ ਦੇ ਜਾਫੀਆਂ ਤੋਂ ਫੜਿਆ ਨਹੀਂ ਜਾਂਦਾ ਸੀ , ਜਾਫੀਆਂ ਨੇ ਆਪਣੀ ਪੁਰੀ ਵਾਹ ਲਾਈ , ਟੋਪ ਦੀਆਂ ਕਬੱਡੀ ਪਾ ਰਿਹਾ ਸੀ । ਇਕ ਜੱਫਾ ਰੇਡਰ ਲਾਲੀ ਅੜੈਚਾਂ ਨੇ ਲਾਇਆ ਸੀ। ਨਹੀਂ ਤਾਂ ਨੰਬਰ ਲੈਕੇ ਜੱਟ ਦੀ ਬਾਂਹ ਉਪਰ ਰਹੀ ਆ। ਸ: ਇਕਬਾਲ ਸਿੰਘ ਤੇ ਮਾਤਾ ਜਗਦੀਸ਼ ਕੌਰ ਨੇ ਜੈਲੇ ਪੁੱਤਰ ਨੂੰ ਬੜੇ ਚਾਵਾਂ ਨਾਲ ਪਾਲਿਆ ਸੀ । ਮਾਪਿਆ ਨੂੰ ਬੜੀਆਂ ਆਸਾਂ ਹੁੰਦੀਆਂ ਨੇ ਸਾਡਾ ਪੁੱਤਰ ਵੱਡਾ ਹੋ ਕੇ ਕੁਝ ਬਣੇ , ਜੈਲਾ ਮਾਪਿਆ ਦੀ ਦੀਆਂ ਆਸਾਂ ਤੇ ਖਰਾ ਉਤਰਿਆ, ਦੇਸ਼ਾਂ ਵਿਦੇਸ਼ਾਂ ਨਾਮ ਉੱਚਾ ਕੀਤਾ । ਪਰ ਪਤੰਦਰ ਦੁਨੀਆਂ ਤੋਂ ਜਾਣ ਦੀ ਕਾਹਲੀ ਕਰ ਗਿਆ, ਅਜੇ ਤਾਂ ਮਾਪਿਆਂ ਤੇਰੇ ਤੋਂ ਬਹੁਤ ਉਮੀਦਾਂ ਸੀ । ਉਸ ਨੀਲੀ ਛੱਤ ਵਾਲੇ ਅੱਗੇ ਕਿਸੇ ਦਾ ਕੋਈ ਜ਼ੋਰ ਵੀ ਨਹੀਂ ਚਲਦਾ ਸਭ ਉਸ ਦੀਆਂ ਮਰਜ਼ੀਆਂ ਨੇ ਕਦੋ ਆਪਣੇ ਕੋਲ ਲੈ ਜਾਣਾ । ਮਾਤਾ ਜਗਦੀਸ ਕੌਰ ਦਾ ਸ਼ੇਰ ਪੁੱਤਰ ਨੇ ਉਹਨਾ ਸਮੇ ਆ ਚ ਨਾਮ ਉੱਚਾ ਕੀਤਾ ਸੀ ਜਦੋ ਕੋਈ ਸੋਸ਼ਲ ਮੀਡੀਆ ਨਹੀਂ ਸੀ ਹੁੰਦਾ । ਟੂਰਨਾਮੈਂਟ ਖੇਡ ਖੇਡ ਕੇ ਲੋਕਾਂ ਪਹਿਚਾਣ ਬਣਾਈ। ਇਸ ਜਗਾ ਤੇ ਪਹੁੰਚਣ ਲਈ ਕਈ ਸਾਲ ਲੱਗ ਜਾਂਦੇ ਸੀ ।   

    ਜੈਲਾ ਜਦੋਂ ਵਧੀਆ ਖਿਡਾਰੀ ਬਣ ਗਿਆ ਸੀ ੳਦੋਂ ਪਿੰਡ ਪੰਡੋਰੀ ਦੇ ਬੁੱਧੂ ,ਬਾਬੂ ,ਬੱਗਾ ਜੈਲੇ ਸਾਥੀ ਖਿਡਾਰੀ ਹੁੰਦੇ ਸੀ । ਜੈਲਾ ਜਦੋਂ ਪਿੰਡਵਾਰ ਦੇ ਮੈਚ ਖੇਡਦਾ ਤਾਂ ਇਸ ਇਲਾਕੇ ਦੀਆਂ ਟੀਮਾਂ ਵੀ ਸਿਰਾ ਹੁੰਦੀਆਂ ਸੀ , ਆਪਸ ਚ ਮੈਚ ਬਹੁਤ ਤਾਕੜੇ ਖੇਡੇ ਜਾਂਦੇ।ਕੁਝ ਨੰਬਰਾਂ ਦੇ ਫਰਕ ਨਾਲ ਜਿੱਤ ਹਾਰ ਹੁੰਦੀ । ਉਹਨਾ ਪਿੰਡ_ਵਾਰ ਦੀਆਂ ਟੀਮਾਂ ਚ ਪਿੰਡ ਕਾਰੀ ਤੇ ਸਾਰੀ ਹਰਖੋਵਾਲ ਦਬਿਡਾ ਰਹਿਆਣਾ ਅੱਤੋਵਾਲ ਪੰਡੋਰੀ ਬੀਬੀਆਂ ਲਾਲਪੁਰ ਭਾਣਾ ਪੌਹਹੀਰਾ ਹੁੰਕੜਾ ਰਾਜਪੁਰਭਾਈਆਂ ਜਲੰਧਰ ਵਾਲੇ ਪਾਸਿਉਂ ਲੱਲੀਆਂ ਗਾਖਲਾ ਮੀਰਾਪੁਰ ਖੇਡ ਜਾਦੀਆ । ਆਪਸ ਵਿਚ ਬੜੇ ਤਾਕੜੇ ਮੈਚ ਲੱਗਦੇ । ਕਾਰੀ ਤੇ ਸਾਰੀ ਇਹ ਅਲੱਗ ਅਲੱਗ ਪਿੰਡ ਨੇ ਪਰ ਬੋਲੇ ਇਕਾਠੇ ਜਾਂਦੇ , ਦੋਵੇਂ ਪਿੰਡਾ ਦੀਆ ਟੀਮਾਂ ਵੀ ਅਲੱਗ ਹੁੰਦੀਆਂ, ਕਾਰੀ ਚ ਦੁਨੀਆ ਦੇ ਪ੍ਰਸਿੱਧ ਖਿਡਾਰੀ ਕਾਕਾ , ਜਿੰਦਰ, ਉਂਕਾਰ ,ਪ੍ਰਿਸ ਕੁਕਰ ਹੋਣੀ ਬਹੁਤ ਤਾਕੜੇ ਖਿਡਾਰੀ ਹੁੰਦੇ ਸੀ , ਕਾਕੇ ਦੇ ਭਰਾ ਵੀ ਬਹੁਤ ਤਾਕੜਾ ਰੇਡਰ ਹੋਇਆ । ਪਿੰਡ ਸਾਰੀ ਚ ਬੀਰੇ , ਸੰਨੀ ।ਹਰਖੋਵਾਲ ਚ ਕਾਰਾ ਭਲਵਾਨ,ਪ੍ਰਿਸ,ਕਰਨ,ਕੂੱਕੂ ,ਬਿੰਦਰ,ਦਵਿਡਾ_ਹਰਿਆਣਾ ਪਿੰਡ ਚ ਮੇਜਰ,ਸੰਜੀਵ,ਜਿੰਦਰ ,ਰਾਵਲ, ਜੀਵਨ ਅੱਤੋਵਾਲ ਚ ਸ਼ੌਕੀਨ, ਜਿੰਦਰ ,ਮੱਖਣ,ਬਿੰਦਰਾ,ਪੋਲਾ, ਜਸ,ਫੂਲਾ ,ਸੋਢੀ। ਲਾਲਪੁਰ_ਭਾਣਾ ਬਲਜੀਤ ਘੋੜੇ ਨਾਲ ਗੋਪੀ ਮਾਹਲਾ ਹੁੰਦਾ । ਪਿੰਡ ਮੀਰਾਪੁਰ ਕਾਕੂ , ਸਰਨਾ। ਪਿੰਡ ਹੁੰਕੜਾ ਚ ਮਾਸਤੂ ਉਸ ਦੇ ਨਾਲ ਤਿੰਨ ਭਰਾ ਖੇਡਦੇ ਸੀ। ਰਾਜਪੁਰ ਭਾਈਆਂ ਚ ਸੱਤਾ ਤੇ ਉਸ ਦਾ ਭਰਾ ਨਾਲ ਬੰਟੀ ਵਰਗੇ ਹੁੰਦੇ। ਪੌਹਹੀਰਾ ਬਿੰਦੇ , ਰੂਪ ਗਾਖਲਾ ਚ ਮੇਜਰ ,ਮਾਨੀ , ਤੀਰਥਾਂ , ਲੱਖਾ ਗਾਜੀਪੁਰ । ਲੱਲੀਆਂ ਚ ਸੰਦੀਪ ਲੱਲੀਆਂ, ਮਾਣਾ , ਲੱਕੀ ਕੁਰਾਲੀ ਖੇਡਦੇ ਸੀ ।ਹਰਖੋਵਾਲ ਟੂਰਨਾਂਮੈਂਟ ਹੋਇਆ ਇਲਾਕੇ ਦੀਆਂ ਟੀਮਾਂ ਦਾ ਵੱਡਾ ਨਾਮ ਸੀ , ਪਿੰਡ ਪੋਹੀਰਾ , ‌ ਇਨ੍ਹਾਂ ਖਿਡਾਰੀਆਂ ਦਾ ਅੱਜ ਵੀ ਨਾਮ ਲਿਆ ਜਾਂਦਾ , ਬਹੁਤ ਸੋਹਣੇ ਖਿਡਾਰੀ ਹੋਏ 90 ਦੇ ਦਹਾਕੇ ਲੋਕ ਇਹਨਾ ਦੀ ਖੇਡ ਨੂੰ ਅੱਜ ਵੀ ਯਾਂਦ ਕਰਦੇ ਨੇ । ਜ਼ਿਆਦਾ ਦਰ ਟੀਮਾ ਕੋਲ ਇਕ ਰੇਡਰ ਹੁੰਦਾ , ਮੈਚ ਦਾ ਟਾਈਮ ਤੇ ਰੇਡਾ ਖੁਲੀਆਂ ਦਿਤੀਆ ਜਾਂਦੀਆਂ , ਪੰਡੋਰੀ ਬੀਬੀਆਂ ਦੀ ਟੀਮ‌ ਨਾਲੋਂ ਉਸ ਸਮੇਂ ਨਾਮ ਵੱਡਾ ਸੀ । ਹਰਖੋਵਾਲ ਟੂਰਨਾਂਮੈਂਟ ਹੋਇਆ ਜੈਲੇ ਵੀ ਆਪਣੀ ਟੀਮ‌ ਲੈਕੇ ਗਿਆ, ਜੈਲੇ ਨੇ ਆਪਣੇ ਦਮ ਤੇ ਇਕਾਲੇ ਨੇ ਕਬੱਡੀਆ ਪਾਕੇ ਸਭ ਟੀਮਾਂ ਨੂੰ ਹਰਾ ਕੇ ਫਾਈਨਲ ਚ ਟੀਮ ਲੈ ਗਿਆ ਤੇ ਫਾਈਨਲ ਹਰਖੋਵਾਲ ਟੀਮ ਨਾਲ ਲੱਗਣਾ ਸੀ , ਹਰ ਟੀਮ ਰੀਝ ਹੁੰਦੀ ਹਰਖੋਵਾਲ ਹਰਾਉਣਾ, ਮੈਚ ਚਲਿਆ , ਜੈਲਾ ਕਬੱਡੀਆ ਵੀ ਇਕਾਲਾ ਸਿਰਾ ਪਾ੍ ਗਿਆ, ਪਰ ਮੈਚ ਨਾ ਜਿੱਤ ਸਕਿਆ , ਹਰਖੋਵਾਲ ਕੋਲ ਰੇਡਰ ਕਾਰਾ ਭਲਵਾਨ ਤੇ ਜਾਫੀ ਪ੍ਰਿਸ ਤਾਕੜੇ ਖਿਡਾਰੀ ਸੀ , ਪ੍ਰਿਸ ਇਕ ਰੇਡ ਤੇ ਪਤਾ ਨੀ ਕਿਨੇ ਕੋ ਥਾਪੜ ਮਾਰ ਜਾਂਦਾ । ਜੈਲੇ ਦੀ ਹਰਖੋਵਾਲ ਹਰਾਉਣਾ ਵਾਲੀ ਰੀਝ ਉਸ ਦਿਨ ਵਿਚੇ ਰਹਿ ਗਈ ।

    ਉਹਨਾ ਸਮਿਆਂ ਚ ਹਰਖੋਵਾਲ ਦਾ ਕਬੱਡੀ ਚ ਵੱਡਾ ਨਾਮ ਸੀ ।ਫਿਰ ਉਹਨਾਂ ਦਿਨਾਂ ਹੀ ਪਿੰਡ ਮੋਨੇ ਟੂਰਨਾਂਮੈਂਟ ਹੋਇਆ , ਇਲਾਕੇ ਦੀਆਂ ਸਭ ਟੀਮਾ ਐਟਰ ਹੋਈਆਂ , ਜੈਲਾ ਦੀ ਟੀਮ ਪੰਡੋਰੀ ਬੀਬੀਆਂ ਐਟਰ ਹੋਈ, ਜੈਲਾ ਵੀ ਉਸ ਦਿਨ ਕੁਝ ਵੱਖਰਾ ਕਰਨ ਦੇ ਮੂਡ ਸੀ , ਮੈਚ ਚਲੇ ਤੇ ਟੀਮਾਂ ਨੂੰ ਹਰਾਉਦਾ ਹੋਇਆ ਅੱਗੇ ਵੱਧ ਰਿਹਾ ਸੀ । ਜਿਹੜੀ ਟੀਮ ਨਾ ਹਰਾਉਣ ਦੀਆਂ ਸ਼ਰਤਾਂ ਲੱਗਦੀਆਂ ਸੀ , ਉਸ ਦਿਨ ਜੈਲੇ ਨੇ ਮੈਚ ਚ ਉਲਟਾ ਫਿਰ ਕੀਤਾ ਤੇ ਹਰਖੋਵਾਲ ਨੂੰ ਇਕ ਤਰਫਾ ਹਰਾ ਗਿਆ ਸੀ, ਸਾਰੇ ਮੈਚਾਂ ਇਕਾਲਾ ਕਬੱਡੀਆ ਪਾ ਗਿਆ , ਫਿਰ ਪਿਛੇ ਮੁੜਕੇ ਨਹੀ ਦੇਖਿਆ ਤੇ ਜੱਟ ਅੱਗੇ ਵੱਧ ਰਿਹਾ ਸੀ । ਪਹਿਲਾਂ ਡੀ ਏ ਵੀ ਕਾਲਜ ਹੁਸ਼ਿਆਰਪੁਰ ਖੇਡਾ ਕਰਕੇ ਦਾਖਲਾ ਲੈ ਲਿਆ, ਕਾਲਜ ਦੀ ਕਬੱਡੀ ਟੀਮ ਵੱਲੋਂ ਖੇਡਿਆ , ਉਥੇ ਜਿਆਦਾ ਫੁੱਟਬਾਲ ਖੇਡ ਨੂੰ ਮੋਹਰੀ ਮੰਨਿਆ ਜਾਂਦਾ ਸੀ , ਜੈਲਾ ਕੁਝ ਹੀ ਟਾਈਮ ਖੇਡਿਆ। ਜੈਲਾ ਫਿਰ ਡੀ ਏ ਵੀ ਜਲੰਧਰ ਆ ਗਿਆ ਜਿਥੇ ਹੀਰਿਆ ਦੀ ਪਹਿਚਾਣ ਕੀਤੀ ਜਾਂਦੀ ਸੀ । 1999 ਚ ਡੀ, ਏ, ਵੀ ਕਾਲਜ ਵਾਲਿਆ ਨੇ ਟਰਾਇਲਾਂ ਲਏ ਟੀਮ ਬਣਾਉਣ ਲਈ ਜਿਸ ਚ ਜਿਸ ਭਗਵੰਤ ਬੁਆਣੀ , ਕੀਪਾ ਸੁਰਖਪੁਰ , ਸੁੱਖੀ ਲੱਖਣਕੇ ਪੱਡੇ ਹੋਰ ਖਿਡਾਰੀ ਦੀ ਸਿਲੈਕਸਣ ਮਾਰਚ ਅਪ੍ਰੈਲ ਮਹੀਨੇ ਹੋਈ , ਅਗਸਤ ਚ ਸੁੱਖੀ , ਭਗਵੰਤ ,ਕੀਪੇ ਨੇ ਕਾਕਾ ਕਾਰੀ ਸਾਰੀ , ਗੋਪੀ ਮਾਹਲਾ , ਜੈਲੈ ਪੰਡੋਰੀ ਨੂੰ ਆਪਣੀ ਟੀਮ ਚ ਲੈ ਆਏ , ਟੀਮ ਹੋਰ ਤਾਕੜੀ ਬਣ ਗਈ । ਫਿਰ ਤੇ ਰਾਣਾ ਭਡਾਲ , ਸਿਕੰਦਰ ਕਾਝਲੀ, ਜਗਤਾਰ , ਡਾਲੀ ਲੱਖਣਕੇ , ਵਿੱਕੀ ਸੰਮੀਪੁਰ, ਨਿੱਕੂ ਪੰਡੋਰੀ, ਬਲਜਿੰਦਰ ਨੀਲੋਂ ,ਕਾਲਾ ਨੀਲੋਂ , ਸੋਨੀ ਸੁਨੇਤ , ਮੰਗਾਂ ਮਿੱਠਾਪੁਰ ਗੋਪੀ ਤਾਰਨ ਤਾਰਨ , ਡਾਕਾ ਖਮਾਣੋਂ , ਸਾਬੀ ਪੱਤੜ , ਲੱਬੀ ਬੇਨੜਾ , ਕੀਪਾ ਟਾਂਡਾ ਖੇਡਣ ਲੱਗੇ । ਫਿਰ ਤਾਂ ਸਮੇਂ ਦੇ ਨਾਲ ਹੋਰ ਸੁਪਰ ਸਟਾਰ ਖਿਡਾਰੀ ਖੇਡੇ ਜਿਨਾਂ ਚ ਤੇਜੀ ਲੱਖਣਕੇ ,ਮੱਲ਼ੀ , ਮਿੰਟੂ ਬਿਲਗਾ ਗੋਲਡੀ ਢੋਟੀਆਂ , ਤਾਉ ਤੋਗਾਵਾਲੀਆ , ਨਿੰਦੀ ਬੇਨੜਾ, ਸੁਲਤਾਨ ਸੌਸਪੁਰ , ਬਾਗ਼ੀ ਪਰਮਜੀਤ ਪੁਰ , ਕਾਹਲਾਵਾਂ ਵਾਲਾ ਭਲਵਾਨ , ਕਿੰਦਾ ਕਕਰਾਲਾ ਕੇਸਰ ਖਾਰਾ ,ਜੋਬਨ ਅਵਾਨ ਦੀਸਾ ਮੇਹੜੁ , ਬਿੱਲਾ ਨੁੱਥੂ ਚਾਹਿਲ ਕਾਲਾ ਮੀਆਂ ਵਿੰਡ, ਮਿੰਦੂ ਪੰਡੋਰੀ, ਕਾਲਾ ਪਰਮਜੀਤ ਪੁਰ , ਸੀਤਾ ਸੁਰਖਪੁਰ , ਜੋਬਨ ਚੋਹਲਾ , ਮਹਿਤਾਬ ਰਾਜੋਕੇ , ਕੁਲਵਿੰਦਰ ਟੱਕਰ , ਸ਼ਾਮਾਂ ਇੱਬਣ ਮੰਨਮਿੰਦਰ ਸਰਾਵਾਂ , ਜੱਗਾ ਰੰਧਾਵਾ , ਰਵੀ ਸਿੱਧਵਾਂ ਖੇਡੇ । ਜੱਸੇ ਭਡਾਲ ਵੀ ਟੀਮ ਚ ਖੇਡ ਜਾਂਦਾ ਸੀ । ਉਹਨਾ ਸਮੇ ਆ ਡੀ ਏ ਵੀ ਕਾਲਜ ਜਲੰਧਰ ਕੈਲੋਫੋਰਨੀਆਂ ਦੀਆਂ ਦੋ ਟੀਮਾਂ ਬਣ ਜਾਂਦੀਆ ਸੀ।  ਬਲਾਚੌਰ (ਨਵਾ ਸਹਿਰ)ਕੋਲ ਸਾਹਿਦ ਧੋਪੀਆ ਜਾ ਰੱਤੇਵਾਲ ਮੈਚ ਹੁੰਦਾ ਸੀ । ਟੀਮਾ ਅਪਣੇ ਪਿੰਡਾ ਦੇ ਨਾਵਾ ਤੇ ਖਿਡਾਉਂਦੇ ਸਨ । ਕੁਰੜ ਦੀ ਟੀਮ ਹਰ ਸਾਲ ਬਾਗੋਵਾਲ ਪਿੰਡ ਵੱਲੋ ਖੇਡਦੀ ਸੀ ਰਸਤੇ ਚ ਗੱਡੀ ਖਰਾਬ ਹੋਣ ਕਰਨ ਸਮੇ ਸਿਰ ਪੁੱਜ ਨਹੀ ਸਕੇ । ਕੀਪੇ ਸੁਰਖਪੁਰ, ਭਗਵੰਤ , ਜੈਲੇ ਪੰਡੋਰੀ , ਗੋਪੀ , ਰਾਣਾ ਇਕ ਟੀਮ ਚ ਖੇਡ ਰਹਿ ਸੀ , ਦਿਲਵਰ ਝਨੇਰ ਤੇ ਫੋਜੀ ਕੁਰੜ ਅਪਣੀ ਟੀਮ ਚ ਲੈ ਵੜੇ । ਫਾਈਨਲ ਮੈਚ ਦੁਲੇ ਸੁਰਖਪੁਰ ਤੇ ਸੋਨੂੰ ਜੰਪ ਬਣਾਈ ਟੀਮ ਨਾਲ ਲੱਗਾ, ਮੈਚ ਵੀ ਕੁੱਡੀਆ ਦੇ ਸਿੰਗ ਫਸਣ ਵਾਲੀ ਗੱਲ ਹੋਈ । ਜਿਨਾ ਪਿੰਡਾ ਦੇ ਨਾਮਾ ਤੇ ਟੀਮਾ ਖੇਡਦੀਆ , ਉਹਨਾ ਦਾ ਖਿਡਾਰੀਆ ਨਾਲੋ ਵੱਧ ਜੋਰ ਲੱਗਿਆ ਕਿ ਸਾਡੀ ਟੀਮ ਜਿੱਤੇ । ਸਾਨਾ ਵਾਲੇ ਭੈੜ ਹੋਏ। ਦੁੱਲੇ ਨੂੰ ਫੋਜੀ, ਭਗਵੰਤ ਨੇ ਇਨਾਮੀ ਜੱਫੇ ਪਾਏ , ਦੁੱਲੇ ਦੇ ਨਾਲ ਦੇ ਰੇਡਰਾ ਹੱਦ ਤੋ ਵੱਧ ਜੱਫੇ ਲੱਗੇ , ਕਾਫੀ ਨੰਬਰਾ ਤੇ ਭਗਵੰਤ ,ਕੀਪਾ ਫੋਜੀ , ਦਿਲਵਰ ਜੈਲੇ ਹੋਣਾ ਦੀ ਟੀਮ ਜਿੱਤ ਗਈ । ਜੈਲਾ ਵੀ ਸਿਰਾ ਕਰ ਗਿਆ ਸੀ । ਉਹਨਾ ਸਮੇ ਚ ਸੁਰਖਪੁਰੀਏ ਦੁੱਲੇ ਤੇ ਕੀਪੇ ਦਾ ਮੈਚ ਆਪਸ ਕਿਤੇ ਨਾ ਕਿਤੇ ਲੱਗਦਾ ਤਾਂ ਅੱਜ ਦੇ ਦੁੱਲੇ , ਖੁਸ਼ੀ ਵਾਲੀ ਟੱਕਰ ਹੋ ਜਾਂਦੀ ਸੀ ।                   

    ਉਹਨਾਂ ਦਿਨਾਂ ਅਸੀਂ ਦੋ ਸੰਘੈ ਪਿੰਡਾ ਨੂੰ ਖੇਡ ਕਬੱਡੀ ਕਰਕੇ ਜਾਣਦੇ ਸੀ , ਇਕ ਉਹ ਕਾਲੇ ਸੰਘੈ ਜਿਥੋ ਦੇ ਮਹਿੰਦਰ ਮੌੜ ਨੇ ਅਨੇਕਾਂ ਖਿਡਾਰੀ ਵਲੈਤਾ ਚ ਖਿਡਾਏ, ਉਥੇ ਦੇ ਹੀ ਮੋਹਣੇ , ਜੀਤੇ , ਤੋਚੀ , ਜਵਾਹਰੇ ਨੇ ਟੋਪ ਕਬੱਡੀ ਖੇਡੀ ਆ । ਦੂਜਾ ਸੰਘਾ ਹਰਿਆਣਾ ਦੇ ਬਾਡਰ ਨਾਲ ਨੇੜੇ (ਫੱਕਰ ਝੰਡਾ) ਕੋਲ ਪੈਦਾ ਆ। ਉਥੇ ਹਰ ਸਾਲ 3 ਸੌਣ ਨੂੰ ਮੇਲੇ ਤੇ ਮੈਚ ਕਰਵਾਏ ਜਾਂਦੇ ਸੀ , ਸੰਨ 2001/02 ਇਕ ਦੀ ਗੱਲ ਆ । 100 ਖਿਡਾਰੀਆ ਦੇ ਕਰੀਬ ਇੰਗਲੈਡ ਦੇ ਲੱਗੇ ਵੀਜੇ ਕੈਂਸਲ ਹੋਏ , ਖਿਡਾਰੀਆ ਦੇ ਗੱਡੀਆਂ ਚ ਰੱਖੇ (ਅਟੈਚੀ ਬੈਗ) ਲਾਉਣੇ ਬੜੇ ਔਖੇ ਲੱਗਦੇ ਸੀ , ਉਹਨਾ ਚੋ ਬਹੁਤੇ ਖਿਡਾਰੀ ਗਰਮੀਆਂ ਦੇ ਮੈਚ ਖੇਡਣ ਲੱਗੇ । ਪਿੰਡ ਸੰਘੇ ਦੀ ਕਮੈਟੀ ਵਾਲੋ ਚਾਰ ਟੀਮਾਂ ਸੱਦੀਆਂ ਜਾਦੀਆ । ਦੁਆਬੇ ਦੀ ਟੀਮ‌ ਬਣਾੳਣ ਸੱਦਾ ਪੱਤਰ ਬਿੰਦੂ ਬਾਜਵਾ ਤੇ ਜਿੰਦਰ ਖਾਨੋਵਾਲ ਦਿਤਾ ਗਿਆ , ਜਿਸ ਟੀਮ ਚ ਜੈਲਾ ਪੰਡੋਰੀ , ਭੁਪਿੰਦਰ ਕਲੱਚ , ਬਿੰਦੂ ਬਾਜਵਾ ,ਜੱਗਾ ਆਲੋਵਾਲ ਢੇਰੀਆਂ, ਜੱਸਾ ਭੰਡਾਲ ਤੇ ਹੋਰ ਵੀ ਕਈ ਨਵੇਂ ਖੇਡੇ ।ਸੰਗਰੂਰ ਦੀ ਟੀਮ ਕੁਰੜ ਵੱਲੋਂ ਬਣਾਈ ਗਈ ਜਿਸ ਚ ਟੀਮ ਚ ਲਾਲੀ ਅੜੈਚਾਂ ,ਗੋਗੀ ਜਰਗੜੀ ,ਕੋਰਾ ਬਸੀਆਂ ੳਪਕਾਰ ਬੁਚਕਰ, ਗੁੱਕ ਸ਼ੇਰਪੁਰ, ਲਾਲੀ ਬੁਟਾਰੀ , ਝੱਲੀ ਕੁਰੜ ,ਫੌਜੀ ਕੁਰੜ ਖੇਡੇ । ਤੀਜੀ ਟੀਮ ਕੌਚ ਬਿਲੌਰ ਕੁਰੜ ਨੇ ਲੁਧਿਆਣਾ ਦੇ ਨਾਮ ਤੇ ਬਣਾਈ ਜਿਸ ਚ ਅੰਬੀ ਹਠੂਰ , ਬਿੱਟੂ ਅੱਚਰਵਾਲ , ਭੋਲਾ ਅੱਚਰਵਾਲ , ਕੀਪਾ ਸੱਦੋਵਾਲ,ਬਿੱਲਾ ਜਲਾਲਦੀਵਾਲ,ਸੀਰਾ ਬੋਪਾਰਾਏ,ਰਿੱਪੀ ਅੱਚਰਵਾਲ,ਬਿੱਲਾ ਕੁਰੜ,ਪਿੱਟੂ ਜਲਾਦੀਵਾਲ ਅਮਲੀ ਬੋਪਾਰਾਏ ਖੇਡੇ ਚੌਥੀ ਟੀਮ ਸੁਖਵੀਰ ਸਰਾਵਾਂ ਲੈਕੇ ਆਇਆ। ਮੈਚ ਬਹੁਤ ਤਾਕੜੇ ਖੇਡੇ ਗਏ । ਜੈਲਾ ਜਲੰਧਰ ਦੀ ਟੀਮ ਵੱਲੋ ਟੋਪ ਦੀਆ ਕਬੱਡੀਆ ਪਾ ਰਿਹਾ , ਜਿੰਦਰ ਖਾਨੋਵਾਲ ਵਾਰ ਵਾਰ ਜੈਲੇ ਦੇ ਮੱਥੇ ਚੂਮ ਰਿਹਾ ਸੀ। ਮੈਚ ਚੋ ਟੀਮ ਤਾਂ ਸੰਗਰੂਰ ਜਿੱਤ ਗਈ, ਪਰ ਜਲੰਧਰੀਏ ਪੰਜਾਬ ਹਰਿਆਣਾ ਦੇ ਦਰਸ਼ਕਾਂ ਖੇਡ ਵਿਖਾਕੇ ਖੁਸ਼ ਕਰ ਗਏ । ਸੰਘੇ ਦੇ ਮੇਲੇ ਤੇ ਤਾਕੜਾ ਖੇਡ ਜਾਂਦਾ ਸੀ , ਉਸ ਦਾ ਵੀਜ਼ਾ ਲੱਗ ਜਾਂਦਾ ਆ।

    ਜੈਲੇ ਦਾ 15/20 ਦਿਨ ਬਾਦ ਕਨੇਡਾ ਦਾ ਵੀਜ਼ਾ ਲੱਗ ਗਿਆ ਤੇ ਟਰਾਂਟੋ ਦਾ ਵਰਲਡ ਕੱਪ ਖੇਡਿਆ , ਖੇਡ ਤਾਕੜਾ ਪ੍ਰਦਰਸ਼ਨ ਕੀਤਾ । ਲੋਕਲ ਮੈਂ ਮੈਟਰੋ ਵੱਲੋਂ ਖੇਡਿਆ। ਪੰਜਾਬ ਦਾ 2002/03 ਪੁਰਾ ਸੀਜ਼ਨ ਡੀ ਏ ਵੀ ਟੀਮ ਟੋਪ ਖੇਡਿਆ । 2003 ਚ ਪਰਮਿਟ ਦਾ ਕੋਈ ਪੰਗਾ ਜਿਹਾ ਪੈ ਗਿਆ ਸੀ ਫਿਰ ਕਨੇਡਾ ਨਹੀ ਜਾ ਸਕਿਆ। 2004 ਦਾ ਸੀਜ਼ਨ ਗੁਰਦਿਆਲ ਪੱਡੇ ਦੀ ਟੀਮ ਨਾਰਵੇ ਵੱਲੋ ਜੈਲਾ ਖੇਡਿਆ । 27 ਜਨਵਰੀ 2004 ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਕੱਪ ਤੇ ਨਾਰਵੇ ਦੀ ਕੱਪ ਜਿੱਤਾਇਆ , ਜੈਲੇ ਦੀ ਖੇਡ ਦਾ ਵੱਡਾ ਯੋਗਦਾਨ ਰਿਹਾ । ਠਰਿਆਲਾ (ਹੁਸ਼ਿਆਰਪੁਰ) ਕੱਪ ਤੇ ਜੈਲੈ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ , ਕੌਮੀ ਖੇਡਾਂ ਚ ਬੈਸਟ ਰੇਡਰ ਬਣਿਆ ਤੇ ਮੁੱਖ ਮੰਤਰੀ ਸ : ਪ੍ਰਕਾਸ਼ ਸਿੰਘ ਬਾਦਲ ਵੱਲੋਂ ਵਿਸ਼ੇਸ਼ ਸਨਮਾਣ ਕੀਤਾ । ਨਾਰਵੇ ਦਾ ਵੀਜ਼ਾ ਵੀ ਲੱਗ ਗਿਆ ਸੀ। ਜੈਲਾ ਨੇ ਟਿਕਟ ਵੀ ਲੈ ਲਈ ਸੀ । ਪਰ ਉਥੇ ਜਾਣਾ ਰੱਬ ਨੂੰ ਮਨਜ਼ੂਰ ਨਹੀਂ ਸੀ । ਵਾਹਿਗੁਰੂ ਤਾਂ ਜੈਲੇ ਦੀ ਟਿਕਟ ਆਪਣੇ ਕੋਲ ਦੀ ਕਟਾਈ ਬੈਠਾ। ਨਾਰਵੇ ਜਾਣਾ ਨਸ਼ੀਬ ਨਹੀਂ ਹੋਇਆ। ਜੈਲਾ ਆਪਣੀ ਜ਼ਿੰਦਗੀ ਦੇ 27 ਸਾਲ 18 ਦਿਨ ਪੁਰੇ ਇਸ ਰੰਗਲੀ ਦੁਨੀਆਂ ਤੇ ਵਿਤਾਏ। 19 ਵੇ ਦਿਨ ਦੇ ਦੁਪਹਿਰ ਨੂੰ ਸਭ ਨੂੰ ਅਲਵਿਦਾ ਆਖ ਗਿਆ। ਜ਼ਿੰਦਗੀ ਦਾ ਆਖਰੀ ਦਿਨ ਕਬੱਡੀ ਦੇ ਲੇਖੇ ਲਾ ਗਿਆ। ਜੈਲੇ ਦਾ ਟੀਮ ਦੇ ਖਿਡਾਰੀਆਂ ਨਾਲ ਬੜਾ ਪਿਆਰ ਸੀ । ਯਾਰਾਂ ਦੋਸਤਾਂ ਦੇ ਵਿਆਹ ਜਾਂ ਕੋਈ ਹੋਰ ਪ੍ਰਰੋਗ੍ਰਮ ਹੁੰਦਾ ਜੈਲਾ ਸਭ ਤੋਂ ਮੁਰੇ ਹੁੰਦਾ । ਕਦੇ ਬੁਆਣੀ , ਕਾਝਲੀ, ਸੁਰਖਪੁਰ ਭਡਾਲ , ਲੱਖਣਕੇ ਪੱਡੇ ਕਈ ਕਈ ਦਿਨ ਰਹੀ ਜਾਂਦਾ। ਅੱਜ ਵੀ ਜੈਲੇ ਦੀ ਟੀਮ ਦੇ ਸਾਥੀ ਖਿਡਾਰੀਆਂ ਨਾਲ ਗੱਲ ਕਰਦੇ ਆ , ਉਹਨਾ ਦੇ ਅੱਖਾਂ ਚੋਂ ਹੱਝੂ ਆ ਜਾਂਦੇ ਆ , ਬੜੇ ਉਦਾਸ ਮਨ ਨਾਲ ਦੱਸਦੇ ਆ ਉਹਦੇ ਵਰਗਾ ਯਾਰ ਸਾਨੂੰ ਦੁਆਰਾ ਨਹੀਂ ਮਿਲਣਾ , ਚੰਗੇ ਖਿਡਾਰੀ ਦੇ ਨਾਲ ਨਾਲ ਇਨਸਾਨ ਬਹੁਤ ਵਧੀਆ ਸੀ । ਉਸ ਨਾਲ ਬਿਤਾਏ ਪਲ ਹਮੇਸ਼ਾ ਯਾਦ ਰਹਿਣਗੇ । ਜੈਲੇ ਭਰਾ ਤੇਰੀ ਖੇਡ ਨੂੰ ਦੇਖਦਿਆਂ ਆ ਚਾਰ ਸ਼ਬਦ ਲਿਖੇ ਆ । ਤੁਹਾਨੂੰ ਤੇ ਤੁਹਾਡੀ ਖੇਡ ਨੂੰ ਸਲਾਮ ਕਰਦੇ ਆ।       

    ਜੋ ਵੀ ਖਿਡਾਰੀ ਆਪਣੇ ਪਿੰਡ, ਇਲਾਕੇ , ਜ਼ਿਲ੍ਹੇ ਦਾ ਨਾਂਮ ਉੱਚਾ ਕਰਦਾ ਜ਼ੋਬਨ ਰੁੱਤੇ ਚਲਾ ਦੁਨੀਆਂ ਤੋਂ ਚਲਾ ਜਾਂਦਾ ਆ, ਉਹਨਾਂ ਮਾਤਾ ਪਿਤਾ ਦਾ ਇਲਾਕੇ ਦੇ ਕਬੱਡੀ ਕੱਪ ਤੇ ਮਾਣ ਸਨਮਾਨਿਤ ਜ਼ਰੂਰ ਕਰਿਆ ਕਰੋ, ਤੁਹਾਡੇ ਦਿਤੇ ਮਾਨ ਸਨਮਾਣ ਨੇ ਕਈ ਸਾਲ ਉਮਰ ਵਧਾ ਦੇਣੀ ਆ , ਸਿਰਫ ਯਾਦਾਂ ਹੀ ਰਹਿ ਜਾਂਦੀਆਂ ਨੇ , ਉਹ ਸੋਚਣ ਸਾਡਾ ਪੁੱਤਰ ਭਾਵੇਂ ਦੁਨੀਆਂ ਤੋ ਚਲਾ ਗਿਆ , ਫਿਰ ਵੀ ਲੱਖਾਂ ਦੁਨੀਆ ਦੇ ਅੰਦਰ ਅੱਜ ਵੀ ਵੱਸਦਾ ।  ਸਟਾਰ ਖਿਡਾਰੀ ਜ਼ੋਬਨ ਰੁੱਤੇ ਦੁਨੀਆ ਤੋਂ ਚਲ ਗਏ ਜਾਂ ਕਬੱਡੀ ਖੇਡਣੋ ਹੱਟ ਗਏ ਉਹ ਕਬੱਡੀ ਦਾ ਇਤਿਹਾਸ ਹੁੰਦੇ ਨੇ । ਉਹਨਾ ਵਾਰੇ ਚਾਰ ਸ਼ਬਦ ਕੱਪਾਂ ਤੇ ਜ਼ਰੂਰ ਸਾਂਝੇ ਕਰਿਆ ਕਰੋ , ਕਿਉਕਿ ਅੱਜ ਕਲ ਕਬੱਡੀ ਦਾ ਇਤਿਹਾਸ ਕੰਮੈਟਰਾ ਦੇ ਹੱਥਾਂ ਚ ਆ ,ਉਹ ਦੱਸਣ ਜਾ ਨਾਹ ਦੱਸਣ ਅੱਜ ਦੇ ਖੇਡ ਪ੍ਰੇਮੀਆਂ ਨੂੰ। ਉਂਗਲਾਂ ਤੇ ਗਿਣੇ ਜਾਣ ਵਾਲੇ ਬੁਲਾਰੇ ਜੋ ਕਬੱਡੀ ਦਾ ਇਤਿਹਾਸ ਜਾਣਦੇ ਨੇ , ਆਪਣੇ ਬੋਲਾਂ ਰਹੀ ਸਾਂਝਾ ਵੀ ਕਰਦੇ ਨੇ । 

                                           
    ਸਰਬਾ ਦਿਉਲ ਕੁਰੜ  

    99883-32582

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!