ਕਰਮ ਸੰਧੂ
ਸ਼੍ਰੋਮਣੀ ਅਕਾਲੀ ਦਲ ਦੇ ਗੁਰੂ ਹਰਸਹਾਏ ਤੋ ਹਲਕਾ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਨੇ ਦੱਸਿਆ ਹੈ ਕਿ ਸਾਡੇ ਵੱਲੋਂ ਵੱਖ ਵੱਖ ਪਿੰਡਾਂ ਦੇ ਵਿਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਹੈ ਕਿ ਆਪਾਂ ਨੂੰ ਵੱਧ ਚੜ੍ਹ ਕੇ ਦਿੱਲੀ ਪਹੁੰਚਣਾ ਚਾਹੀਦਾ ਹੈ।ਜੋ ਦੇਸ਼ ਦੇ ਇਤਿਹਾਸ ਵਿਚ 17 ਸਤੰਬਰ ਨੂੰ ਹਮੇਸ਼ਾ ਕਾਲ਼ੇ ਦਿਨ ਵਜੋਂ ਯਾਦ ਕੀਤਾ ਜਾਵੇਗਾ। ਕਿਉਂਕਿ ਇਸ ਦਿਨ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲ਼ੇ ਖੇਤੀ ਕਨੂੰਨਾਂ ਨੇ ਕਿਸਾਨਾਂ ਨੂੰ ਬਰਬਾਦੀ ਦੇ ਕੰਢੇ ‘ਤੇ ਲਿਆ ਖੜ੍ਹਾ ਕੀਤਾ। ਇੱਥੋਂ ਤੱਕ ਕਿ 600 ਤੋਂ ਵੱਧ ਅੰਨਦਾਤੇ ‘ਕਿਸਾਨ ਸੰਘਰਸ਼’ ਦੌਰਾਨ ਜਹਾਨੋਂ ਚੱਲ ਵੱਸੇ। ਸ਼੍ਰੋਮਣੀ ਅਕਾਲੀ ਦਲ ਆਪਣੇ ਕਿਸਾਨਾਂ ਦੇ ਹੱਕ ਦੀ ਆਵਾਜ਼ ਬੁਲੰਦ ਕਰਨ ਲਈ 17 ਸਤੰਬਰ ਨੂੰ ‘ਕਾਲ਼ਾ ਦਿਵਸ’ ਵਜੋਂ ਮਨਾਉਣ ਜਾ ਰਿਹਾ ਹੈ। ਜਿਸ ਵਿੱਚ ਸ਼ਾਮਿਲ ਹੋਣ ਲਈ ਅਸੀਂ ਵੱਖ-ਵੱਖ ਪਿੰਡਾ ‘ਚ ਮੀਟਿੰਗ ਕਰ ਕਿਸਾਨ ਵੀਰਾਂ ਨੂੰ ਸੱਦਾ ਦਿੱਤਾ ਜਾਦਾ ਹੈ। ਅੰਨਦਾਤੇ ਦੇ ਹੱਕ ਵਿਚ ਦੇਸ਼ ਭਰ ਦੇ ਨਾਗਰਿਕਾਂ ਦੀ ਇੱਕਜੁੱਟਤਾ ਹੀ ਕੇਂਦਰ ਦੀ ਭਾਜਪਾ ਸਰਕਾਰ ਦੇ ਹੰਕਾਰ ਨੂੰ ਭੰਨਣ ਦਾ ਜ਼ਰੀਆ ਹੈ। ਕਿਸਾਨਾਂ ਦੇ ਨਾਲ ਸਾਡੀ ਏਕਤਾ ਕੇਂਦਰ ਸਰਕਾਰ ਨੂੰ ਯਕੀਨਨ ਦਰਸਾਏਗੀ ਕਿ ਕਾਲ਼ੇ ਕਨੂੰਨਾਂ ਦੇ ਵਿਰੁੱਧ ਦੇਸ਼ ਭਰ ਦੇ ਕਿਸਾਨਾਂ ਦਾ ਰੋਹ ਓਨੀ ਦੇਰ ਤੱਕ ਕਾਇਮ ਰਹੇਗਾ ਜਦੋਂ ਤੱਕ ਖ਼ੇਤੀ ਕਨੂੰਨ ਰੱਦ ਨਹੀਂ ਹੁੰਦੇ।
