
ਅੱਖਰ ਗਿਣ ਗਿਣ ਗ਼ਜ਼ਲ ਲਿਖਾਂ
ਮੈਂ ਐਡਾ ਵੱਡਾ ਸ਼ਾਇਰ ਨਹੀਂ।
ਇੱਕ ਗੱਲ ਪੱਕੀ ਕਲਮ ਮੇਰੀ ਦਾ
ਫੋਕਾ ਜਾਂਦਾ ਫਾਇਰ ਨਹੀਂ।
ਤੋਲ ਤੁਕਾਂਤ ਤੇ ਵਜ਼ਨ ਬਹਿਰ ਦੀ
ਸਮਝ ਨਹੀਂ ਜੇ ਮਾਸਾ ਵੀ
ਆਪਣੀ ਗੱਲ ਕਹਿਣ ਤੋਂ ਹਟਜਾਂ
ਐਡਾ ਵੀ ਮੈਂ ਕਾਇਰ ਨਹੀਂ।
ਮੈਂ ਨਹੀਂ ਚਾਹੁੰਦਾ ਅੱਖਾਂ ਭਰ ਭਰ
ਪੜ੍ਹੇ ਕੋਈ ਮੇਰੀਆਂ ਲਿਖਤਾਂ ਨੂੰ
ਸੀਨਿਆਂ ਦੇ ਵਿਚ ਛੇਕ ਕਰਾਂ ਮੈਂ
ਲੇਖਕ ਹਾਂ ਕੋਈ ਡਾਇਰ ਨਹੀਂ।
ਥੋਡੇ ਕਰੇ ਕੁਮੈਂਟ ਵੇਖ ਕੇ
ਭਰਮ ਜਿਹਾ ਤਾਂ ਹੋ ਹੀ ਜਾਂਦੈ
ਕਿ ਲਖਵਿੰਦਰ ਮਾਨ ਮਰਾੜਾਂ
ਵਾਲਾ ਪੰਜਵਾਂ ਟਾਇਰ ਨਹੀਂ।
ਲਖਵਿੰਦਰ ਮਾਨ (ਮਰਾੜ੍ਹ)