ਕਰਮ ਸੰਧੂ
ਪੰਜਾਬੀ ਅਖਾੜਿਆਂ ਦੀ ਸ਼ਾਨ ਜਿਨਾ ਨੇ ਆਪਣੀ ਹਿੱਕ ਦੇ ਜ਼ੋਰ ਨਾਲ ਅਨੇਕਾਂ ਹੀ ਗੀਤ ਗਾ ਕੇ ਪੰਜਾਬੀ ਸਰੋਤਿਆਂ ਦੇ ਦਿਲਾਂ ਅੰਦਰ ਇਕ ਵੱਖਰੀ ਜਗ੍ਹਾ ਬਣਾਈ ਹੋਈ ਹੈ। ਪੰਜਾਬੀ ਸਰੋਤਿਆਂ ਦੀ ਮਹਿਬੂਬ ਗਾਇਕ ਜੋੜੀ ਅਰਸ਼ਦੀਪ ਚੋਟੀਆਂ ਆਰ ਨੂਰ ਜੋ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀਂ। ਆਪਣੇ ਪਹਿਲੇ ਗੀਤਾਂ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਇੱਕ ਵਾਰ ਫੇਰ ਆਪਣਾ ਬਿਲਕੁਲ ਨਵਾਂ ਨਕੋਰ ਗੀਤ “ਮੁਸ਼ਕੀ ਜਾ ਰੰਗ” ਲੈ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਹੋਣ ਜਾ ਰਹੇ ਹਨ। ਇਸ ਗੀਤ ਸਬੰਧੀ ਜਾਣਕਾਰੀ ਦਿੰਦਿਆਂ ਗਾਇਕ ਅਰਸ਼ਦੀਪ ਚੋਟੀਆਂ ਨੇ ਦੱਸਿਆ ਹੈ ਕਿ ਇਸ ਗੀਤ ਨੂੰ ਗੀਤਕਾਰ ਸਤਨਾਮ ਚੋਟੀਆਂ ਤੇ ਗੋਸ਼ਾ ਚੋਟੀਆਂ ਨੇ ਸਾਂਝੇ ਤੌਰ ਤੇ ਬਹੁਤ ਖੂਬਸੂਰਤ ਤਰੀਕੇ ਨਾਲ ਕਲਮਬੰਧ ਕੀਤਾ ਹੈ। ਜਿਸ ਦਾ ਮਿਊਜ਼ਿਕ ਡੀ ਗਿੱਲ ਵੱਲੋਂ ਆਪਣੀਆਂ ਸੰਗੀਤਕ ਧੁਨਾਂ ਨਾਲ ਸ਼ਿੰਗਾਰਿਆ ਗਿਆ ਹੈ। ਇਸ ਗੀਤ ਦੇ ਪ੍ਰੋਡਿਊਸਰ ਹਰਦੀਪ ਮਾਨ ਹਨ। ਜੇ ਵੀਡੀਓ ਦੀ ਗੱਲ ਕਰੀਏ ਤਾਂ ਵੀਡੀਓ ਡਾਇਰੈਕਟਰ ਜਗਦੇਵ ਟਹਿਣਾ ਵੱਲੋਂ ਇਸ ਗੀਤ ਦਾ ਵੱਖ-ਵੱਖ ਲੋਕੇਸ਼ਨਾਂ ਤੇ ਵੀਡੀਓ ਸ਼ੂਟ ਕੀਤਾ ਗਿਆ ਹੈ। ਅਰਸ਼ਦੀਪ ਚੋਟੀਆਂ ਤੇ ਆਰ ਨੂਰ ਦੇ ਇਸ ਨਵੇਂ ਗੀਤ “ਮੁਸ਼ਕੀ ਜਾਂ ਰੰਗ” ਨੂੰ ਪੁਆਇੰਟ ਸੈਵਨ ਕੰਪਨੀ ਦੇ ਬੈਨਰ ਹੇਠ ਜਲਦ ਰਿਲੀਜ਼ ਕੀਤਾ ਜਾ ਰਿਹਾ ਹੈ ਜਿਸ ਨੂੰ ਸਰੋਤੇ ਵੱਖ ਵੱਖ ਟੀ.ਵੀ. ਚੈਨਲਾਂ ਤੇ ਦੇਖ ਸਕਣਗੇ ਅਰਸ਼ਦੀਪ ਨੇ ਅੱਗੇ ਦੱਸਿਆ ਹੈ ਕਿ ਇਸ ਗੀਤ ਨੂੰ ਨੇਪਰੇ ਚਾੜ੍ਹਨ ਲਈ ਗੋਗੀ ਮਸਾਣਾ ਦਾ ਵਿਸ਼ੇਸ਼ ਤੌਰ ਤੇ ਸਹਿਯੋਗ ਰਿਹਾ ਹੈ।
