
ਨਿਹਾਲ ਸਿੰਘ ਵਾਲਾ (ਵਰਿੰਦਰ ਖੁਰਮੀ)
ਹਰ ਇੱਕ ਸੰਸਥਾ ਹਮੇਸ਼ਾ ਆਪਣੀ ਮਿਹਨਤ ਦਾ ਫਲ, ਆਪਣੇ ਬੱਚਿਆਂ ਦੇ ਚੰਗੇ ਨਤੀਜਿਆਂ ਵਿੱਚੋਂ ਹੀ ਪ੍ਰਾਪਤ ਕਰਦੀ ਹੈ। ਇਸ ਗੱਲ ਨੂੰ ਪਿਛਲੇ ਤਕਰੀਬਨ 11 ਸਾਲਾਂ ਵਿੱਚ ਇਗਨਾਈਟ ਮਾਈਂਡਜ਼ ਸੰਸਥਾ, ਤਖਤੂਪੁਰਾ ਸਾਹਿਬ ਨੇ ਸੱਚ ਕਰ ਦਿਖਾਇਆ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸੰਸਥਾ ਦੀ ਇੱਕ ਹੋਰ ਵਿਦਿਆਰਥਣ ਸਿਮਰਨਦੀਪ ਕੌਰ ਪੁੱਤਰੀ ਜਸਵਿੰਦਰ ਸਿੰਘ ਮਾਛੀਕੇ ਨੇ ਓਵਰਆਲ 7 ਬੈਂਡ ਹਾਸਲ ਕਰਕੇ ਸੰਸਥਾ ਦਾ ਮਾਣ ਵਧਾਇਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸੰਸਥਾ ਮੁਖੀ ਸੁਖਜੀਤ ਸਿੰਘ ਮਾਛੀਕੇ ਨੇ ਸੰਸਥਾ ਦੇ ਸਟਾਫ ਅਤੇ ਵਿਦਿਆਰਥਣ ਦੇ ਮਾਪਿਆਂ ਨੂੰ ਵਧਾਈ ਦਿੱਤੀ ।
