6.7 C
United Kingdom
Saturday, April 19, 2025

More

    ਪਹਿਲਾ ਵਿਰਸਾ ਸੰਭਾਲ ਗੱਤਕਾ ਮੁਕਾਬਲਾ ਸ਼ਾਨੋਂ ਸ਼ੌਕਤ ਨਾਲ ਹੋਇਆ ਸੰਪੰਨ

    ਪਥਰਾਲਾ (ਬਹਾਦਰ ਸਿੰਘ ਸੋਨੀ/ਪੰਜ ਦਰਿਆ ਬਿਊਰੋ) ਪਹਿਲਾ ਗੱਤਕਾ ਮੁਕਾਬਲਾ ਸ੍ਰ ਮੋਹਨ ਸਿੰਘ ਬੰਗੀ ਮੈਂਬਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਚੇਅਰਮੈਨ ਇੰਟਰਨੈਸ਼ਨਲ ਦਸ਼ਮੇਸ਼ ਗੱਤਕਾ ਅਕੈਡਮੀ(ਗੁਰੂ ਕਾਂਸੀ ਟਰੱਸਟ) ਦਮਦਮਾ ਸਾਹਿਬ ਤਲਵੰਡੀ ਸਾਬੋ ਅਤੇ ਬਾਬਾ ਜੀਵਨ ਸਿੰਘ ਸਪੋਰਟਸ ਕਲੱਬ ਪਥਰਾਲਾ ਵਲੋਂ ਵਿਖੇ ਮਿਤੀ 12 ਸਤੰਬਰ ਦਿਨ ਐਤਵਾਰ 2021 ਨੂੰ ਦੁਪਿਹਰ 2 ਵਜੇ ਤੋੰ ਸ਼ਾਮ 7 ਵਜੇ ਤੱਕ ਪਿੰਡ ਪਥਰਾਲਾ ਦੇ ਗੁਰਦੁਆਰਾ ਸਾਹਿਬ ਗੋਸਾਂਈਆਣਾ ਪਾਤਸ਼ਾਹੀ ਦਸਵੀਂ ਵਿਖੇ ਕਰਵਾਇਆ ਗਿਆ। ਗੱਤਕਾ ਮੁਕਾਬਲੇ ਦੀ ਸ਼ੁਰੂਆਤ ਤੋਂ ਪਹਿਲਾਂ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਗੁਰਦਵਾਰਾ ਸਾਹਿਬ ਦੇ ਹੈੱਡ ਗ੍ਰੰਥੀ ਗੁਰਜੰਟ ਸਿੰਘ ਖਾਲਸਾ ਵਲੋਂ ਕੀਤੀ ਗਈ । ਗੱਤਕਾ ਮੁਕਾਬਲੇ ਦੀ ਸ਼ੁਰੂਆਤ ਗਿਆਨੀ ਭਾਈ ਗੁਰਜੰਟ ਸਿੰਘ ਜੀ ਹੈੱਡ ਗ੍ਰੰਥੀ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਲੋਂ ਕਰਵਾਈ ਗਈ। ਗਿਆਨੀ ਜੀ ਵਲੋਂ ਸੰਗਤਾਂ ਨੂੰ ਸਬੋਧਨ ਕਰਦਿਆਂ ਆਖਿਆ ਕਿ ਇਹ ਮਾਰਸ਼ਲ ਆਰਟ ਗੱਤਕੇ ਦਾ ਖਜਾਨਾ ਬਾਬਾ ਬੁੱਢਾ ਜੀ ਵਲੋਂ ਸੰਭਾਲ ਕੇ ਰੱਖਿਆ ਹੋਇਆ ਸੀ । ਜੋ ਕਿ ਸਮਾਂ ਪਾ ਕੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਤੋਂ ਸਿਖਲਾਈ ਸ਼ੁਰੂ ਕੀਤੀ ਗਈ। ਇਸ ਸਿਖਲਾਈ ਰਾਹੀਂ ਸਾਨੂੰ ਇਹ ਸਿਖਾਇਆ ਜਾਂਦਾ ਹੈ ਕਿ ਕਿਵੇਂ ਮਜ਼ਲੂਮਾਂ ਦੀ ਰਾਖੀ ਕਰਨੀ ਹੈ ਕਿਵੇਂ ਦੁਸ਼ਮਣ ਤੇ ਵਾਰ ਕਰਨਾ ਹੈ ਤੇ ਕਿਵੇਂ ਦੁਸ਼ਮਣ ਦੇ ਵਾਰ ਨੂੰ ਰੋਕਣਾ ਹੈ । ਗੱਤਕਾ ਜਿੱਥੇ ਸਾਡੀ ਰਖਸ਼ਾ ਕਰਨ ਲਈ ਹੈ ਉੱਥੇ ਸਰੀਰਿਕ ਤੰਦਰੁਸਤੀ ਲਈ ਵੀ ਲਾਹੇਵੰਦ ਹੈ ਨਸ਼ਿਆਂ ਵਰਗੀਆਂ ਭੈੜੀਆਂ ਅਲਾਮਤਾਂ ਤੋਂ ਵੀ ਬੱਚਿਆਂ ਤੇ ਨੌਜਵਾਨਾਂ ਨੂੰ ਦੂਰ ਰੱਖਦਾ ਹੈ। ਗਿਆਨੀ ਜੀ ਨੇ ਜਿੱਥੇ ਨਗਰ ਪਥਰਾਲਾ ਗੁਰਦਵਾਰਾ ਕਮੇਟੀ ਅਤੇ ਸਪੋਰਟਸ ਕਲੱਬ ਦਾ ਧੰਨਵਾਦ ਕੀਤਾ ਉੱਥੇ ਹੀ ਸਪੋਰਟਸ ਕਲੱਬ ਨਗਰ ਪਥਰਾਲਾ ਅਤੇ ਭਾਈ ਮੰਗਲ ਸਿੰਘ ਖਾਲਸਾ , ਭਾਈ ਹਰਜਿੰਦਰ ਸਿੰਘ ਖਾਲਸਾ ਦਾ ਵੀ ਇਸ ਉਪਰਾਲੇ ਲਈ ਵਿਸ਼ੇਸ਼ ਧੰਨਵਾਦ ਕੀਤਾ ਨਾਲ ਹੀ ਉਹਨਾਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਜੀ ਅਤੇ ਸ੍ਰ ਮੋਹਨ ਸਿੰਘ ਬੰਗੀ ਮੈਂਬਰ ਐੱਸ ਜੀ ਪੀ ਸੀ ਦੀ ਹਾਜ਼ਰੀ ਲਵਾਈ ਗਈ। ਉਹਨਾਂ ਦੇ ਨਾਲ ਭਾਈ ਨਿਰਭੈ ਸਿੰਘ ਹਜ਼ੂਰੀ ਰਾਗੀ ਜਥਾ ਅਤੇ ਗਿਆਨੀ ਗੁਰਪ੍ਰੀਤ ਸਿੰਘ ਜੀ ਵੇਦਾਂਤੀ ਗ੍ਰੰਥੀ ਤਖਤ ਸ੍ਰੀ ਦਮਦਮਾ ਸਾਹਿਬ ਨੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ। ਗੱਤਕਾ ਮੁਕਾਬਲੇ ਵਿੱਚ ਕੁੱਲ ਦਸ ਟੀਮਾਂ ਨੇ ਭਾਗ ਲਿਆ।

    ਫਾਇਟ ਮੁਕਾਬਲੇ ਵਿੱਚ ਪਹਿਲਾ ਸਥਾਨ ਸ੍ਰੀ ਹਰਗੋਬਿੰਦ ਸਿੰਘ ਜੀ ਗੱਤਕਾ ਅਖਾੜਾ ਭੂੰਦੜ ,ਦੂਜਾ ਸਥਾਨ ਸ੍ਰ ਹਰੀ ਸਿੰਘ ਨਲੂਆ ਗੱਤਕਾ ਅਖਾੜਾ ਭੁੱਚੋ ਅਤੇ ਤੀਜਾ ਸਥਾਨ ਚੜ੍ਹਦੀ ਕਲਾ ਗੱਤਕਾ ਅਖਾੜਾ ਬੰਗੀ ਕਲਾ ਨੇ ਪ੍ਰਾਪਤ ਕੀਤਾ। ਪ੍ਰਦਰਸ਼ਨ ਮੁਕਾਬਲੇ ਵਿੱਚ ਪਹਿਲਾ ਸਥਾਨ ਸ੍ਰ ਹਰੀ ਸਿੰਘ ਨਲੂਆ ਗੱਤਕਾ ਅਖਾੜਾ ਭੁੱਚੋ, ਦੂਜਾ ਸਥਾਨ ਬਾਬਾ ਫਤਿਹ ਸਿੰਘ ਜੀ ਗੱਤਕਾ ਅਖਾੜਾ ਤਲਵੰਡੀ ਸਾਬੋ ਅਤੇ ਤੀਜਾ ਸਥਾਨ ਇੰਟਰਨੈਸ਼ਨਲ ਫਤਿਹ ਗਰੁੱਪ ਸ੍ਰੀ ਮੁਕਤਸਰ ਸਾਹਿਬ ਨੇ ਪ੍ਰਾਪਤ ਕੀਤਾ। ਚੱਕਰ ਪ੍ਰਦਰਸ਼ਨ ਪਹਿਲਾ ਸਥਾਨ ਇੰਟਰਨੈਸ਼ਨਲ ਫਤਿਹ ਗਰੁੱਪ ਸ੍ਰੀ ਮੁਕਤਸਰ ਸਾਹਿਬ ,ਦੂਜਾ ਸਥਾਨ ਚੜ੍ਹਦੀ ਕਲਾ ਗਰੁੱਪ ਬੰਗੀ ਕਲਾਂ ਨੇ ਪ੍ਰਾਪਤ ਕੀਤਾ । ਕ੍ਰਿਪਾਨ ਪ੍ਰਦਰਸ਼ਨ ਵਿੱਚ ਪਹਿਲਾ ਸਥਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਗੱਤਕਾ ਅਖਾੜਾ ਕੁੰਡਲਾਂ, ਦੂਜਾ ਸਥਾਨ ਇੰਟਰਨੈਸ਼ਨਲ ਫਤਿਹ ਗਰੁੱਪ ਸ੍ਰੀ ਮੁਕਤਸਰ ਸਾਹਿਬ ਨੇ ਪ੍ਰਾਪਤ ਕੀਤਾ। ਇਸ ਮੌਕੇ ਗੁਰਦਵਾਰਾ ਸਾਹਿਬ ਦੇ ਮੈਨੇਜਰ ਬਲਵਿੰਦਰ ਸਿੰਘ, ਪ੍ਰਧਾਨ ਹੰਸ ਸਿੰਘ,ਗੁਰਮੇਲ ਸਿੰਘ ਖਾਲਸਾ,ਨਾਜਰ ਸਿੰਘ ਖਾਲਸਾ, ਕਲੱਬ ਪ੍ਰਧਾਨ ਸੁਖਪਾਲ ਸਿੰਘ ਪਾਲਾ ਤੇ ਕਲੱਬ ਮੈਂਬਰ, ਸਾਬਕਾ ਸਰਪੰਚ ਬੰਤ ਸਿੰਘ,ਸਰਬਜੀਤ ਸਿੰਘ ਅਕਾਲੀ ਆਗੂ , ਗੁਰਜੰਟ ਸਿੰਘ ਹੈੱਡ ਗ੍ਰੰਥੀ,ਬਲਦੇਵ ਸਿੰਘ ਚੀਨਾ ਮੀਤ ਗ੍ਰੰਥੀ ਪ੍ਰਧਾਨ ਬਾਬਾ ਜਿਉਂਣ ਸਿੰਘ ਗੱਤਕਾ ਅਤੇ ਸੇਵਾ ਸੁਸਾਇਟੀ ਰਜਿ: ਪਥਰਾਲਾ, ਨਿਰਮਲ ਸਿੰਘ ਨਿੰਮਾ,ਜਗਵੀਰ ਸਿੰਘ ਖਾਲਸਾ, ਅਵਤਾਰ ਸਿੰਘ ਮਿਸਤਰੀ ਤਾਰਾ ਪ੍ਰਧਾਨ ਆਦਿ ਸੰਗਤਾਂ ਤੇ ਮੋਹਤਬਰਾਂ ਨੇ ਹਾਜ਼ਰੀ ਲਵਾਈ। ਗੱਤਕਾ ਮੁਕਾਬਲਾ ਪ੍ਰਬੰਧਕ ਕਮੇਟੀ ਮੰਗਲ ਸਿੰਘ ਖਾਲਸਾ,ਹਰਜਿੰਦਰ ਸਿੰਘ ਖਾਲਸਾ ਅਤੇ ਸੁਖਪਾਲ ਸਿੰਘ ਪਾਲਾ ਕਲੱਬ ਪ੍ਰਧਾਨ ਨੇ ਜੇਤੂ ਟੀਮਾਂ ਨੂੰ ਟਰਾਫੀਆਂ ਮੈਡਲ ਦੇ ਕੇ ਸਨਮਾਨਿਤ ਕੀਤਾ,ਆਏ ਹੋਏ ਮਹਿਮਾਨਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ। ਪ੍ਰਬੰਧਕ ਕਮੇਟੀ ਵਲੋਂ ਆਏ ਹੋਏ ਟੀਮਾਂ ਦੇ ਜਥੇਦਾਰਾਂ ਖਿਡਾਰੀਆਂ ਅਤੇ ਸਮੂਹ ਸੰਗਤ ਦਾ ਧੰਨਵਾਦ ਤੇ ਜੀ ਆਇਆਂ ਆਖਿਆ । ਇਸ ਮੌਕੇ ਗੁਰਜੀਤ ਸਿੰਘ ਪਥਰਾਲਾ ਸਾਬਕਾ ਫੌਜੀ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਜੋ ਪਿਛਲੇ ਲੰਬੇ ਸਮੇਂ ਤੋਂ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਫੌਜ ਤੇ ਪੁਲਿਸ ਦੀ ਭਰਤੀ ਲਈ ਮੁਫਤ ਟਰੇਨਿੰਗ ਦਿੰਦੇ ਆ ਰਹੇ ਹਨ । ਇਹਨਾਂ ਤੋਂ ਟਰੇਨਿੰਗ ਲੈ ਕੇ ਬੱਚੇ ਭਾਰਤੀ ਫੌਜ ਅਤੇ ਪੁਲਿਸ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!