ਪਥਰਾਲਾ( ਬਹਾਦਰ ਸਿੰਘ ਸੋਨੀ/ਪੰਜ ਦਰਿਆ ਬਿਊਰੋ) ਪਿੰਡ ਪਥਰਾਲਾ ਵਿਖੇ ਕਰਵਾਏ ਗਏ ਗੱਤਕਾ ਮੁਕਾਬਲੇ ਵਿੱਚੋਂ ਬਾਬਾ ਫਤਿਹ ਸਿੰਘ ਸਿੰਘ ਗੱਤਕਾ ਅਖਾੜਾ ਨੇ ਡੈਮੋ ਪ੍ਰਦਰਸ਼ਨ ‘ਚ ਦੂਜਾ ਸਥਾਨ ਹਾਸਿਲ ਕੀਤਾ । ਟੀਮ ਦੇ ਕੋਚ ਸਿਕੰਦਰ ਸਿੰਘ ਪਥਰਾਲਾ ਨੇ ਦੱਸਿਆ ਕਿ ਅੱਜ ਦੇ ਪਥਰਾਲਾ ਵਿੱਚ ਹੋਏ ਗੱਤਕਾ ਮੁਕਾਬਲੇ ਵਿੱਚ ਉਹਨਾਂ ਦੀ ਟੀਮ ਵਲੋਂ ਬਹੁਤ ਹੀ ਵਧੀਆ ਗੱਤਕੇ ਦੇ ਜੌਹਰ ਵਿਖਾਏ ਗਏ। ਕੋਚ ਨੇ ਦੱਸਿਆ ਕਿ ਮੁਕਾਬਲੇ ਵਿੱਚ ਡੈਮੋ ਪ੍ਰਦਰਸ਼ਨ ਵਿੱਚ ਦੂਜਾ ਸਥਾਨ ਪ੍ਰਾਪਤ ਕਰਕੇ ਮੇਰੇ ਲਈ ਟੀਮ ਵਲੋਂ ਹੋਰ ਵੱਡੀ ਜਿੰਮੇਵਾਰੀ ਸੰਭਾਲਣ ਦਾ ਹੌਂਸਲਾ ਦਿੱਤਾ ਹੈ। ਟੀਮ ਦੇ ਸਾਰੇ ਖਿਡਾਰੀਆਂ ਵਲੋਂ ਉਸਤਾਦ ਸਿਕੰਦਰ ਸਿੰਘ ਪਥਰਾਲਾ ਦਾ ਵੀ ਧੰਨਵਾਦ ਕੀਤਾ ਗਿਆ।
