ਕੁਲਵਿੰਦਰ ਸ਼ਰਮਾ (ਕੜਿਆਲਵੀ)
ਬਿਨ੍ਹਾਂ ਮਾਪਿਆਂ ਦੇ ਪਲਦੇ ਜਵਾਕ ਵੇਖੇ ਨੇ
ਕਈ ਵੱਡੇ ਵੱਡੇ ਰਾਜੇ ਹੁੰਦੇ ਖਾਕ ਵੇਖੇ ਨੇ,
ਕਹਿੰਦੇ ਮਤਲਬੀ ਹੋ ਗਏ ਅੱਜਕੱਲ੍ਹ ਰਿਸ਼ਤੇ
ਪਰ ਅੱਜ ਵੀ ਕਈ ਰਿਸ਼ਤੇ ਮੈਂ ਪਾਕ ਵੇਖੇ ਨੇ !!
ਕੁੱਖ ਵਿੱਚ ਮਰਦੀਆ ਧੀਆਂ ਵੇਖੀਆ
ਰੋਲਦੇ ਬੁਢਾਪਾ ਕਈ ਪੁੱਤ ਵੇਖੇ ਨੇ,
ਗਰੀਬ ਨੂੰ ਚਵਾਨੀ ਨਾ ਕੋਈ ਦਿੰਦਾ ਵੇਖਿਆ
ਬਣੇ ਲੱਖਾਂ ਤੇ ਕਰੋੜਾ ਦੇ ਕਈ ਬੁੱਤ ਵੇਖੇ ਨੇ !!
ਫਾਹਾ ਲੈ ਕੇ ਮਰਦੇ ਕਿਸਾਨ ਵੇਖੇ ਨੇ
ਚਿੱਟਾ ਪੀ ਪੀ ਮਰਦੇ ਜਵਾਨ ਵੇਖੇ ਨੇ,
ਔਖੇ ਵੇਲੇ ਪੱਲਾ ਨਾ ਫੜਾਉਣ ਸਰਕਾਰਾ
ਮਜਬੂਰੀਆ ਚ ਵਿਕਦੇ ਮਕਾਨ ਵੇਖੇ ਨੇ !!
ਮੰਦਰਾਂ ਚ ਹੁੰਦੇ ਬਲਾਤਕਾਰ ਵੇਖੇ ਨੇ
ਦੋਸ਼ੀ ਸਾਲੇ ਜੇਲ੍ਹਾਂ ਤੋਂ ਬਾਹਰ ਵੇਖੇ ਨੇ,
ਲਿਖਕੇ ਰਿਪੋਰਟ ਖਾਲੀ ਮੋੜ ਦਿੰਦੇ ਆ
ਖਾਕੀ ਵਰਦੀ ਚ ਲੁਕੇ ਕਈ ਗਦਾਰ ਵੇਖੇ ਨੇ !!
ਝੂਠ ਬੋਲ ਬੋਲ ਵੇਖੇ ਵੋਟਾਂ ਮੰਗਦੇ
ਬੁੱਕਲ ਚ ਪਾਲੇ ਰੀਝਾਂ ਨਾਲ ਡੰਗਦੇ,
ਛੱਡ ਕੁਲਵਿੰਦਰਾਂ ਕਿਉਂ ਸੱਚ ਲਿਖਦੈਂ
ਸੱਚੇ ਨੂੰ ਇਹ ਲੋਕ ਸੂਲੀ ਉੱਤੇ ਟੰਗਦੇ !!

ਲਿਖਤਮ✍?
ਕੁਲਵਿੰਦਰ ਸ਼ਰਮਾਂ