
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
“ਮਹਾਂਮਾਰੀ ਦੇ ਦੌਰ ਵਿੱਚ ਜਿੱਥੇ ਅਰਦਾਸਾਂ, ਭਜਨ ਬੰਦਗੀ ਮਨ ਨੂੰ ਟਿਕਾਣੇ ਰੱਖਦੀਆਂ ਹਨ, ਓਥੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਵੀ ਜ਼ਰੂਰੀ ਹੈ। ਸੋਗਮਈ ਮਾਹੌਲ ਦਾ ਪਸਾਰਾ ਵਧ ਰਿਹਾ ਹੈ, ਪਰ ਅਜਿਹੇ ਮਾਹੌਲ ਵਿੱਚ ਚੜ੍ਹਦੀ ਕਲਾ ਦੇ ਬੋਲ ਮਨਾਂ ਨੂੰ ਤਕੜਾਪਨ ਬਖਸ਼ਦੇ ਹਨ। ‘ਮਹਾਂਮਾਰੀ’ ਗੀਤ ਵਿੱਚ ਇਸੇ ਕਰਕੇ ਹੀ ਰੋਣ ਧੋਣ ਵਾਲੇ ਬੋਲਾਂ ਦੀ ਜਗ੍ਹਾ ਸਾਵਧਾਨੀਆਂ ਵਰਤਣ ਦਾ ਸੁਨੇਹਾ ਦਿੱਤਾ ਗਿਆ ਹੈ।”, ਉਕਤ ਵਿਚਾਰਾਂ ਦਾ ਪ੍ਰਗਟਾਵਾ ਪ੍ਰਸਿੱਧ ਬੁਲਾਰੇ, ਲੇਖਕ, ਗੀਤਕਾਰ ਤੇ “ਸਾਹਿਬ ਇੰਟਰਨੈਸ਼ਨਲ” ਦੇ ਸੰਪਾਦਕ ਰਣਜੀਤ ਸਿੰਘ ਰਾਣਾ ਨੇ ਕੀਤਾ। ਉਹਨਾਂ ਕਿਹਾ ਕਿ ਗਾਇਕ ਗੁਰਪ੍ਰੀਤ ਵਾਰਿਸ ਦੀ ਉਸਤਾਦਾਂ ਸੰਵਾਰੀ ਆਵਾਜ਼ ਵਿੱਚ ਮਹਾਂਮਾਰੀ ਗੀਤ ਨੂੰ ਸ਼ੇਮਾਰੂ ਕੰਪਨੀ ਵੱਲੋਂ ਅੱਜ ਸੰਗੀਤ ਜਗਤ ਦੀ ਝੋਲੀ ਪਾਇਆ ਜਾ ਰਿਹਾ ਹੈ।