ਭਿੰਦਰ ਘੋਲੀਆ
ਹੋਗੀ ਚਾਰੇ ਪਾਸੇ ਸੁੰਨਸਾਨ,
ਪੈਗੀ ਦੁਨੀਆਂ ‘ਤੇ ਭਾਰੀ।
ਕੈਸੀ ਫੈਲੀ ਦੁਨੀਆ ‘ਤੇ
ਏਹ ਚੰਦਰੀ ਬਿਮਾਰੀ।
ਤੂੰ ਹੀ ਆ ਕੇ ਠੱਲ੍ਹ ਹੁਣ ਪਾ ਬਾਬਾ ਨਾਨਕਾ,
ਤੂੰ ਹੀ ਦੁਨੀਆ ਨੂੰ ਦੁੱਖਾਂ ਤੋਂ ਬਚਾਅ ਬਾਬਾ ਨਾਨਕਾ।
ਨਾ ਕਈਆਂ ਕੋਲ ਪੈਸਾ ਨਾ ਹੀ ਕੋਈ ਕੰਮਕਾਰ ਏ।
ਪਿੰਡ ਸ਼ਹਿਰ ਤੇ ਹੁਣ ਸਾਰੇ ਬੰਦ ਕਰਤੇ ਬਾਜਾਰ ਨੇ।
ਹੁਣ ਤੂੰ ਹੀ ਭੁੱਖਿਆਂ ਨੂੰ ਖਾਣਾ ਖਵਾਈਂ ਬਾਬਾ ਨਾਨਕਾ।
ਦੇਸ਼ਾਂ ਤੇ ਵਿਦੇਸ਼ਾਂ ਵਿੱਚ ਜੋ ਬੈਠੇ ਭੈਣ ਭਾਈ,
ਉਹਨਾਂ ਨੂੰ ਤੂੰ ਐਸ ਬਿਮਾਰੀ ਤੋਂ ਬਚਾਈ।
ਚਾਰੇ ਪਾਸੇ ਸੁਖ ਰੱਖੀ ਏ ਦੁਆ ਬਾਬਾ ਨਾਨਕਾ।
ਹੁਣ ਦੁਨੀਆਂ ਨੂੰ ਦੁਖਾਂ ਤੋਂ ਬਚਾਈ ਬਾਬਾ ਨਾਨਕਾ।
ਪੱਕੀ ਫਸਲ ਨੂੰ ਦੇਖ ਕੇ ਜਿਉਂਦਾ ਏ ਕਿਸਾਨ,
ਘਰੋ ਘਰੀ ਬੰਦ ਹੋ ਗਏ ਅੱਜ ਟੁੱਟ ਗਿਆ ਮਾਨ,
ਤੂੰ ਫਸਲਾਂ ਤੇ ਮੇਹਰ ਬਰਸਾ ਬਾਬਾ ਨਾਨਕਾ।
ਹੁਣ ਤੂੰ ਹੀ ਦੁਨੀਆਂ ਨੂੰ ਬਚਾ ਬਾਬਾ ਨਾਨਕਾ।
ਘੋਲੀਏ ਦਾ ਭਿੰਦਰ ਤਾਂ ਸਾਰਿਆਂ ਦੇ ਲਈ ਕਰੇ ਅਰਦਾਸ,
ਨਾ ਭੁੱਖਾ ਕੋਈ ਸੋਵੇ,
ਰੱਖੀ ਤੇਰੇ ਉੱਤੇ ਆਸ।
ਹੁਣ ਚਾਰੇ ਪਾਸੇ ਖੁਸ਼ੀਆਂ ਲਿਆ ਬਾਬਾ ਨਾਨਕਾ।
ਤੂੰ ਹੀ ਦੁਨੀਆਂ ਨੂੰ ਦੁੱਖਾਂ ਤੋਂ ਬਚਾਅ ਬਾਬਾ ਨਾਨਕਾ।