ਸਲੀਮ ਰਜ਼ਾ (ਰਾਏਕੋਟੀ)
ਸੱਚ ਆਖਾਂ ਤਾਂ ਮਾਰਿਆ ਜਾਨਾਂ ,
ਝੂਠ ਬੋਲਾਂ ਤਾਂ ਵੀ ਫੱਸਾਂ
ਤੈਨੂੰ ਕੀ ਦੱਸਾਂ;ਤੈਨੂੰ ਕੀ ਦੱਸਾਂ;ਤੈਨੂੰ ਕੀ ਦੱਸਾਂ।
ਮੌਕੇ ‘ਤੇ ਰਹਿੰਨਾਂ ਤਾਂ ਫੜ੍ਹਿਆ ਜਾਨਾਂ ,
ਮੌਕੇ ਤੋਂ ਨੱਸਾਂ, ਤਾਂ ਵੀ ਫੱਸਾਂ,
ਤੈਨੂੰ ਕੀ ਦੱਸਾਂ, ਤੈਨੂੰ ਕੀ ਦੱਸਾਂ, ਤੈਨੂੰ ਕੀ ਦੱਸਾਂ।
ਰੋਵਾਂ ਤਾਂ ਹੋਰ ਕੁੱਟ ਪੈਂਦੀ ,
ਭੁੱਲ ਕੇ ਵੀ ਹੱਸਾਂ, ਤਾਂ ਵੀ ਫੱਸਾਂ,
ਤੈਨੂੰ ਕੀ ਦੱਸਾਂ, ਤੈਨੂੰ ਕੀ ਦੱਸਾਂ, ਤੈਨੂੰ ਕੀ ਦੱਸਾਂ।
ਆਸਾਂ ਦੇ ਦੀਵੇ ਜਲਦੇ ਕਦੀ ਬੁਝਦੇ,
ਕਦੇ ਰੋਵਾ, ਕਦੇ ਹੱਸਾਂ,
ਤੈਨੂੰ ਕੀ ਦੱਸਾਂ, ਤੈਨੂੰ ਕੀ ਦੱਸਾਂ, ਤੈਨੂੰ ਕੀ ਦੱਸਾਂ।
ਨਾਂ ਦੱਸਾਂ ਤਾਂ ਮੇਰਾ ਢਿੱਡ ਦੁਖਦਾ,
ਸਲੀਮ ਜੇ ਦੱਸਾਂ, ਤਾਂ ਵੀ ਫੱਸਾਂ,
ਤੈਨੂੰ ਕੀ ਦੱਸਾਂ, ਤੈਨੂੰ ਕੀ ਦੱਸਾਂ, ਤੈਨੂੰ ਕੀ ਦੱਸਾਂ।