ਤਰਲੋਚਨ ਸਿੰਘ (ਚੰਨ ਜੰਡਿਆਲਵੀ) ਯੂ.ਕੇ.
ਮੁੰਡਾ :- ਜਰਾ ਬਚ ਕੇ ਰਹੀਂ ਤੂੰ ਮੁਟਿਆਰੇ-ਕੋਰੋਨਾ ਬਾਹਰ ਕਹਿਰ ਕਰਦਾ !
ਕੁੜੀ :- ਤੂੰ ਵੀ ਬੈਠ ਚੰਨਾਂ ਚੜ੍ਹਕੇ ਚੁਬਾਰੇ-ਐਵੇਂ ਨਾ ਫਿਰੀ ਸੈਰ ਕਰਦਾ !
ਮੁੰਡਾ :- ਇਹ ਕੋਰੋਨਾ ਕੁਦਰਤ ਦੀ ਕਰੋਪੀ ਦੀ ਨਿਸ਼ਾਨੀ ਆਂ।
ਇਨ੍ਹੇ ਵੇਖਣਾ ਨਹੀਂ ਇਹ ਮਰਦ ਜਾਂ ਜਨਾਨੀ ਆਂ।
ਬੈਠੇ ਸੁੱਤਿਆਂ ਨੂੰ ਪੈ ਗਏ ਪੁਆੜੇ-ਕੋਰੋਨਾ ਬਾਹਰ ਕਹਿਰ ਕਰਦਾ !
ਜਰਾ ਬਚ ਕੇ ਪਤਲੀਏ ਨਾਰੇ-ਕੋਰੋਨਾ ਬਾਹਰ ਕਹਿਰ ਕਰਦਾ !
ਕੁੜੀ :- ਆਵਾਜਾਈ ਠੱਪ ਹੋ ਗਈ ਸੜਕਾਂ ਸੁੰਨ-ਮ-ਮਸਾਨ ਨੇ।
ਆਪਣੇ ਪੈਰੀਂ ਆਪ ਕੁਹਾੜਾ ਮਾਰਿਆ ਇਨਸਾਨ ਨੇ।
ਲੋਕ ਡਾਊਨ ਹੋਇਆ ਘਰ ਘਰ ਸਾਰੇ-ਕੋਰੋਨਾ ਬਾਹਰ ਕਹਿਰ ਕਰਦਾ !
ਤੂੰ ਵੀ ਬੈਠ ਹੁਣ ਚੜ੍ਹਕੇ ਚੁਬਾਰੇ-ਐਵੇਂ ਨਾ ਫਿਰੀਂ ਸੈਰ ਕਰਦਾ !
ਮੁੰਡਾ :- ਸਾਰਾ ਸਾਰਾ ਦਿਨ ਅਗੇ ਸ਼ੌਪਿੰਗ ਨਹੀਂ ਸੀ ਮੁੱਕਦੀ।
ਹੈਲੋ ਹੈਲੋ ਕਹਿਣੋਂ ਤੇਰੀ ਜੀਭ ਨਹੀਂ ਸੀ ਰੁੱਕਦੀ।
ਲੈਲੈ ਲੈਲੈ ਅੰਦਰ ਟੀ.ਵੀ ਦੇ ਨਜ਼ਾਰੇ-ਕੋਰੋਨਾ ਬਾਹਰ ਕਹਿਰ ਕਰਦਾ !
ਜਰਾ ਬਚਕੇ ਰਹੀ ਤੂੰ ਮੁਟਿਆਰੇ-ਕੋਰੋਨਾ ਬਾਹਰ ਕਹਿਰ ਕਰਦਾ !
ਕੁੜੀ :- ਤੈਨੂੰ ਵੀ ਹੋਈਆਂ ਛੁੱਟੀਆਂ ਵੇ ਵੱਡਿਆਂ ਹਿਸਾਬੀਆ।
ਘਰ ਭਾਂਡੇ ਟੀਂਡੇ ਮਾਂਜ ਕਪੜੇ ਧੋਵੇਂਗਾ ਨਵਾਬੀਆ।
‘ਚੰਨ ਜੰਡਿਆਲਵੀ’ਜੀ!ਜੱਸੀ ਸੱਚ ਪੁਕਾਰੇ-ਕੋਰੋਨਾ ਬਾਹਰ ਕਹਿਰ ਕਰਦਾ !
ਤੂੰ ਵੀ ਬੈਠ ਘਰ ਚੜ੍ਹਕੇ ਚੁਬਾਰੇ-ਕੋਰੋਨਾ ਬਾਹਰ ਕਹਿਰ ਕਰਦਾ

-ਸੰਪਰਕ :- +44 7847625753