ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਬਰਤਾਨੀਆ ਦੇ ਵੱਖ ਵੱਖ ਸਹਿਰਾਂ ਵਿੱਚ ਆਰਜ਼ੀ ਹਸਪਤਾਲ ਬਣਾਏ ਗਏ ਹਨ। ਗਲਾਸਗੋ ਦੇ ਐੱਸ.ਈ. ਸੀ. ਵਿਖੇ ਵੀ ਆਰਜ਼ੀ ਹਸਪਤਾਲ ਬਣਾ ਕੇ ਤਿਆਰ ਕਰ ਦਿੱਤਾ ਗਿਆ ਹੈ। ਇਸ ਹਸਪਤਾਲ ਦਾ ਨਾਂ ਐੱਨ.ਐੱਚ.ਐੱਸ. ਲੂਇਸਾ ਜੌਰਡਨ ਹਸਪਤਾਲ ਰੱਖਿਆ ਗਿਆ ਹੈ। ਸਕਾਟਲੈਂਡ ਦੀ ਫਸਟ ਮਿਨਿਸਟਰ ਨਿਕੋਲਾ ਸਟਰਜਨ ਨੇ ਹਸਪਤਾਲ ਨੂੰ ਦੋ ਹਫ਼ਤੇ ਵਿੱਚ ਤਿਆਰ ਕਰਨ ਦਾ ਦਾਅਵਾ ਕੀਤਾ ਸੀ। ਮਿਥੇ ਸਮੇਂ ਅੰਦਰ ਤਿਆਰ ਹੋਣ ‘ਤੇ ਸਿਹਤ ਸਕੱਤਰ ਜੀਨ ਫਰੀਮੈਨ ਨੇ ਉਸਾਰੀ ਕਾਮਿਆਂ, ਠੇਕੇਦਾਰਾਂ, ਹਸਪਤਾਲ ਸਟਾਫ ਦਾ ਧੰਨਵਾਦ ਕੀਤਾ ਹੈ।