ਗਲਾਸਗੋ/ਲੰਡਨ
ਮਨਦੀਪ ਖੁਰਮੀ ਹਿੰਮਤਪੁਰਾ
ਸੰਜੀਵ ਭਨੋਟ
ਬਰਤਾਨੀਆ ਵਿੱਚ ਕੋਰੋਨਾਵਾਇਰਸ ਨਾਲ ਅੱਜ ਤੱਕ ਹੋਈਆਂ ਮੌਤਾਂ ਦੀ ਗਿਣਤੀ 16509 ਹੋ ਗਈ ਹੈ। ਫਿਲਹਾਲ ਰਾਹਤ ਵਾਲੀ ਗੱਲ ਇਹ ਹੈ ਕਿ ਅੱਜ ਦੂਜੇ ਦਿਨ ਵੀ ਮੌਤਾਂ ਦਾ ਅੰਕੜਾ ਨਿਵਾਣ ਵੱਲ ਜਾਂਦਾ ਨਜ਼ਰ ਆ ਰਿਹਾ ਹੈ। ਸ਼ਨੀਵਾਰ ਨੂੰ 888 ਮੌਤਾਂ ਹੋਈਆਂ ਸਨ, ਐਤਵਾਰ ਨੂੰ ਗਿਣਤੀ ਘਟ ਕੇ 596 ਹੋ ਗਈ। ਅੱਜ ਨਸ਼ਰ ਹੋਏ ਅੰਕੜਿਆਂ ਅਨੁਸਾਰ 449 ਮੌਤਾਂ ਹੋਈਆਂ ਹਨ।
ਪਿਛਲੇ 24 ਘੰਟਿਆਂ ਦੌਰਾਨ ਇੰਗਲੈਂਡ ਵਿੱਚ ਮੌਤਾਂ ਦੀ ਗਿਣਤੀ 429, ਸਕਾਟਲੈਂਡ ਵਿੱਚ 12, ਵੇਲਜ਼ ਵਿੱਚ 9 ਦੱਸੀ ਜਾ ਰਹੀ ਹੈ।