ਸੰਗਰੂਰ (ਦਲਜੀਤ ਕੌਰ ਭਵਾਨੀਗੜ੍ਹ) ਰੁਜ਼ਗਾਰ ਦੀ ਥਾਂ ਮਿਲ ਰਹੇ ਪਰਚੇ ਅਤੇ ਲਾਠੀਆਂ ਖਿਲਾਫ਼ ਪੰਜਾਬ ਸਰਕਾਰ ਤੋਂ ਖ਼ਫ਼ਾ ਬੇਰੁਜ਼ਗਾਰਾਂ ਨੇ ਸਥਾਨਕ ਸਿਵਲ ਹਸਪਤਾਲ ਕੋਲ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਪਿੱਟ ਸਿਆਪਾ ਕੀਤਾ। ਮੋਰਚੇ ਦੇ ਆਗੂ ਅਮਨ ਸੇਖਾ ਨੇ ਦੱਸਿਆ ਕਿ ਜਿੱਥੇ 31 ਦਸੰਬਰ ਤੋਂ ਸਿੱਖਿਆ ਮੰਤਰੀ ਦੀ ਕੋਠੀ ਦੇ ਗੇਟ ਉੱਤੇ ਪੱਕਾ ਮੋਰਚਾ ਜਾਰੀ ਹੈ, ਉਥੇ ਹੀ ਅਨੇਕਾ ਵਾਰ ਮੋਤੀ ਮਹਿਲ ਜਾ ਕੇ ਰੁਜ਼ਗਾਰ ਵੀ ਮੰਗਿਆ ਜਾਂਦਾ ਹੈ। ਕੁਝ ਦਿਨ ਪਹਿਲਾਂ 25 ਅਗਸਤ ਨੂੰ ਮੋਤੀ ਮਹਿਲ ਨੇੜੇ ਰੋਸ ਪ੍ਰਦਰਸ਼ਨ ਕਰਨ ਪਹੁੰਚੇ ਬੇਰੁਜ਼ਗਾਰਾਂ ਉੱਤੇ ਮੁੱਖ ਮੰਤਰੀ ਦੇ ਹੁਕਮਾਂ ਤਹਿਤ ਜ਼ਬਰ ਢਾਹਿਆ ਗਿਆ ਅਤੇ ਉਲਟਾ ਝੂਠੇ ਪਰਚੇ ਵੀ ਦਰਜ਼ ਵੀ ਕੀਤੇ ਗਏ। ਉਨ੍ਹਾਂ ਕਿਹਾ ਕਿ ਇਕ ਹਫ਼ਤੇ ਤੋਂ ਸਿਵਲ ਹਸਪਤਾਲ ਵਾਲੀ ਸਥਾਨਕ ਟੈਂਕੀ ਉੱਤੇ ਬੈਠੇ ਬੇਰੁਜ਼ਗਾਰ ਮੁਨੀਸ਼ ਫਾਜ਼ਿਲਕਾ ਦੀ ਸਾਰ ਵੀ ਨਹੀਂ ਲਈ ਜਾ ਰਹੀ। ਓਹਨਾਂ ਕਿਹਾ ਕਿ ਜੇਕਰ ਸਰਕਾਰ ਆਪਣੇ ਅਜਿਹੇ ਅਖੌਤੀ ਹੱਥ ਕੰਢੇ ਵਰਤ ਕੇ ਸੰਘਰਸ਼ ਨੂੰ ਖਿੰਡਾ ਨਹੀਂ ਸਕੇਗੀ। ਇਸ ਮੌਕੇ ਪਰਤਿੰਦਰ ਕੌਰ, ਗੁਰਪ੍ਰੀਤ ਕੌਰ ਗਾਜੀਪੁਰ, ਕੁਲਵੰਤ ਸਿੰਘ ਲੌਂਗੋਵਾਲ, ਜੱਗੀ ਜੋਧਪੁਰ, ਹਰਦਮ ਸਿੰਘ, ਅਮਨ ਬਾਵਾ, ਮਨਪ੍ਰੀਤ ਕੌਰ,ਕੁਲਦੀਪ ਕੌਰ, ਰਵਿੰਦਰ ਕੌਰ, ਰਣਧੀਰ ਸਿੰਘ ਭਵਾਨੀਗੜ੍ਹ, ਲਖਵਿੰਦਰ ਕੌਰ, ਸਿਮਰਜੀਤ ਕੌਰ, ਬਲਜੀਤ ਕੌਰ, ਗੁਰਪ੍ਰੀਤ ਕੌਰ ਮਲੇਰਕੋਟਲਾ, ਰਿੰਪੀ ਕੌਰ, ਗੁਰਜੰਟ ਸਿੰਘ ਕੋਟ ਭਾਰਾ, ਕੁਲਜੀਤ ਸਿੰਘ, ਸੁਖਵੀਰ ਸਿੰਘ ਕੋਟ ਫੱਤਾ ਆਦਿ ਸ਼ਾਮਿਲ ਸਨ।