ਨਿਹਾਲ ਸਿੰਘ ਵਾਲਾ (ਵਰਿੰਦਰ ਸਿੰਘ ਖੁਰਮੀ) ਨਿਹਾਲ ਸਿੰਘ ਵਾਲਾ ਹਲਕੇ ਦੇ ਪਿੰਡ ਤਖਤੂਪੁਰਾ ਸਾਹਿਬ ਵਿਖੇ ਪਿਛਲੇ 11 ਸਾਲਾਂ ਤੋਂ ਚੱਲ ਰਹੀ ਆਈਲੈਟਸ ਸੰਸਥਾ ਇਗਨਾਈਟ ਮਾਈਂਡਜ ਜੋ ਕਿ ਆਪਣੇ ਸ਼ਾਨਦਾਰ ਨਤੀਜਿਆਂ ਕਰਕੇ ਜਾਣੀ ਜਾਂਦੀ ਹੈ, ਦੇ ਵਿਦਿਆਰਥੀ ਨੇ ਆਈਲੈਟਸ ਵਿੱਚੋਂ 6.5 ਬੈਂਡ ਪ੍ਰਾਪਤ ਕਰਕੇ ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕੀਤਾ ਹੈ। ਇਸ ਸੰਸਥਾ ਦੇ ਡਾਇਰੈਕਟਰ ਸੁਖਜੀਤ ਸਿੰਘ ਮਾਛੀਕੇ ਨੇ ਦੱਸਿਆ ਕਿ ਅਰਮਿੰਦਰ ਸਿੰਘ ਤਖਤੂਪੁਰਾ ਨੇ ਲਿਸਨਿੰਗ ਵਿੱਚ 7.5 , ਰੀਡਿੰਗ 6.5 ਅਤੇ ਰਾਈਟਿੰਗ ਤੇ ਸਪੀਕਿੰਗ ਵਿੱਚੋਂ ਕ੍ਰਮਵਾਰ 6.0, 6.0 ਬੈਂਡ ਪ੍ਰਾਪਤ ਕੀਤੇ ਹਨ। ਓਵਰਆਲ 6.5 ਬੈਂਡ ਪ੍ਰਾਪਤ ਕਰਨ ‘ਤੇ ਵਿਦਿਆਰਥੀ ਨੇ ਸੰਸਥਾ ਦਾ ਧੰਨਵਾਦ ਕਰਦਿਆਂ ਸਟਾਫ ਦੇ ਪੜਾਉਣ ਦੇ ਤਰੀਕੇ ਦੀ ਵੀ ਪ੍ਰਸੰਸਾ ਕੀਤੀ।
