ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ )
ਲੁਧਿਆਣਾ ਦੇ ਏ ਸੀ ਪੀ ਸ੍ਰੀ ਅਨਿੱਲ ਕੋਹਲੀ ਜਿਨ੍ਹਾਂ ਨੂੰ ਉਹਨਾਂ ਦੀਆਂ ਸਮਾਜਿਕ ਗਤੀਵਿਧੀਆਂ ਕਾਰਨ ਵੀ ਬਹੁਤ ਸਤਿਕਾਰਿਆ ਜਾਂਦਾ ਰਿਹਾ ਹੈ ਉਹ ਪਿਛਲੇ ਦਿਨੀ ਕੋਰੋਨਾਂ ਵਾਇਰਸ਼ ਨਾਲ ਜੂਝਦੇ ਹੋਏ ਅਪਣੇ ਸਵਾਸ ਤਿਆਗ ਗਏ। ਬੈਲਜ਼ੀਅਮ ਦੇ ਪੰਜਾਬੀਆਂ ਜਿਨ੍ਹਾਂ ਵਿੱਚ ਪਾਵਰ ਵੇਟਲਿਫਟਰ ਸ੍ਰੀ ਤੀਰਥ ਰਾਮ, ਸੱਜਣ ਸਿੰਘ ਵਿਰਦੀ, ਅਵਤਾਰ ਸਿੰਘ ਛੋਕਰ, ਸ ਤਰਸੇਮ ਸਿੰਘ ਸ਼ੇਰਗਿੱਲ, ਚਰਨਜੀਤ ਸਿੰਘ ਔਲਖ, ਵਰਿੰਦਰ ਸਿੰਘ ਅਤੇ ਯੰਗ ਕਲੱਬ ਬੈਲਜ਼ੀਅਮ ਵੱਲੋਂ ਰੂਪ ਸਿੰਘ ਹੋਰਾਂ ਨੇ ਪੈਪਸੂ ਰੋਡਵੇਜ਼ ਪੰਜਾਬ ਦੇ ਡਾਇਰੈਕਟਰ ਸ੍ਰੀ ਪ੍ਰਸੋਤਮ ਲਾਲ ਖਲੀਫਾ ਜਿਨ੍ਹਾਂ ਦੇ ਏ ਐਸ ਪੀ ਕੋਹਲੀ ਨਜਦੀਕੀ ਰਿਸਤੇਦਾਰ ਸਨ ਨਾਲ ਅਤੇ ਕੋਹਲੀ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਪਰੋਕਤ ਆਗੂਆਂ ਵੱਲੋਂ ਬਿਆਨ ਜਾਰੀ ਕਰਦਿਆਂ ਤੀਰਥ ਰਾਮ ਕਹਿਦੇ ਹਨ ਕਿ ਕੁੱਝ ਕੁ ਬੁੱਚੜ ਪੁਲਸੀਆਂ ਕਾਰਨ ਸਾਰੀ ਪੰਜਾਬ ਪੁਲਿਸ ਨੂੰ ਨਿੰਦਣਾਂ ਜਾਇਜ ਨਹੀ ਹੈ ਕਿਉਕਿ ਸ੍ਰੀ ਕੋਹਲੀ ਵਰਗੇ ਇਮਾਨਦਾਰ ਅਤੇ ਸਮਾਜ ਸੇਵੀ ਵੀ ਪੰਜਾਬ ਪੁਲਿਸ ਵਿੱਚ ਸੇਵਾਂਵਾ ਨਿਭਾ ਰਹੇ ਹਨ।