ਬਲਵਿੰਦਰ ਸਿੰਘ ਚਾਹਲ
ਇੰਗਲੈਂਡ ਦੇ ਸ਼ਹਿਰ ਸਵਿੰਡਨ ਦੇ ਹਸਪਤਾਲ ਵਿੱਚ ਇੱਕ ਨਰਸ ਮਾਰਗਰੇਟ ਟੈਪਲੇ ਬੀਤੇ ਦਿਨ ਕੋਰੋਨਾ ਤੋਂ ਪੀੜਤ ਹੋਣ ਕਰਕੇ ਆਪਣੇ ਸਵਾਸ ਤਿਆਗ ਦਿੱਤੇ। ਜ਼ਿਕਰਯੋਗ ਹੈ ਕਿ ਮਾਰਗਰੇਟ ਨੇ ਕੋਰੋਨਾ ਦੇ ਫੈਲਣ ਕਾਰਨ ਮੈਡੀਕਲ ਅਮਲੇ ਦੀ ਘਾਟ ਨੂੰ ਦੇਖਦਿਆਂ ਪੀੜਤ ਮਰੀਜ਼ਾਂ ਦੀ ਦੇਖਭਾਲ ਲਈ ਆਪਣੀਆਂ ਸੇਵਾਵਾਂ ਜਾਰੀ ਰੱਖੀਆਂ। ਉਹ ਵਿਟਨੀ ਕਮਿਊਨਿਟੀ ਹਸਪਤਾਲ ਆਕਸਫੋਰਡ ਵਿੱਚ ਇੱਕ ਹਫ਼ਤੇ ਦੇ ਤਿੰਨ ਕੰਮ ਕਰਦੀ ਸੀ ਅਤੇ ਪਿਛਲੀ 10 ਅਪ੍ਰੈਲ ਤੱਕ ਉਹ ਕੰਮ ਤੇ ਲਗਾਤਾਰ ਆ ਰਹੀ ਸੀ। ਵੀਰਵਾਰ ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਕੱਲ ਐਤਵਾਰ ਉਸਨੇ ਆਖਰੀ ਸਾਹ ਲਏ। ਮਾਰਗਰੇਟ ਦੀ ਪੋਤਰੀ ਹਨਾ ਟੈਪਲੇ ਜੋ ਕਿ ਇੰਗਲੈਂਡ ਦੀ ਹਾਈ ਜੰਪਰ ਅਥਲੀਟ ਹੈ ਨੇ ਕਿਹਾ ਕਿ ਉਸਦੀ ਦਾਦੀ ਇੱਕ “ਮਜਬੂਤ ਔਰਤ” ਕਰਕੇ ਜਾਣੀ ਜਾਂਦੀ ਸੀ।