6.9 C
United Kingdom
Sunday, April 20, 2025

More

    ਅਮਰੀਕਾ ਵਿੱਚ ਲਾਕਡਾਊਨ ਤੋੜਨ ਵਾਲਿਆ ਦਾ ਹੈਲਥ ਕੇਅਰ ਵਰਕਰਾਂ ਵੱਲੋਂ ਵਿਰੋਧ।

    ਅਮਰੀਕਾ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ)-

    ਜਿੱਥੇ ਪੂਰੀ ਦੁਨੀਆਂ ਵਿੱਚ ਇਸ ਸਮੇਂ ਕਰੋਨਾਵਾਇਰਸ ਦਾ ਪ੍ਰਕੋਪ ਜਾਰੀ ਹੈ, ਓਥੇ ਅਮਰੀਕਾ ਵੀ ਕੋਰੋਨਾਵਾਇਰਸ ਮਹਾਮਾਰੀ ਨਾਲ ਬੁਰੀ ਤਰਾਂ ਜੂਝ ਰਿਹਾ ਹੈ।ਇੱਥੇ ਮਹਾਮਾਰੀ ਦਾ ਪ੍ਰਕੋਪ ਕੰਟਰੋਲ ਵਿਚ ਨਹੀਂ ਆ ਰਿਹਾ। ਤਾਜ਼ਾ ਜਾਣਕਾਰੀ ਮੁਤਾਬਕ ਅਮਰੀਕਾ ਵਿਚ ਹੁਣ ਤੱਕ 40,743 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 767,189 ਲੋਕ ਇਨਫੈਕਟਿਡ ਹਨ। ਮਹਾਮਾਰੀ ਦੇ ਪ੍ਰਕੋਪ ਨੂੰ ਘੱਟ ਕਰਨ ਲਈ ਦੇਸ਼ ਵਿਚ ਲਾਕਡਾਊਨ ਲਗਾਇਆ ਗਿਆ ਹੈ ਪਰ ਮੁਸ਼ਕਲ ਦੀ ਇਸ ਘੜੀ ਵਿਚ ਵੀ ਲੋਕ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਅਤੇ ਲਾਕਡਾਊਨ ਤੋੜ ਰਹੇ ਹਨ। ਇੱਥੇ ਕਲੋਰਾਡੋ ਸਟੇਟ ਵਿਚ ਐਤਵਾਰ ਨੂੰ ਕੁਝ ਲੋਕ ਜਦੋਂ ਲਾਕਡਾਊਨ ਤੋੜਨ ਨਿਕਲੇ ਤਾਂ ਹੈਲਥ ਵਰਕਰਾਂ ਸਮੇਤ ਸਥਾਨਕ ਨਰਸ ਉਹਨਾਂ ਦੀਆਂ ਕਾਰਾਂ ਦੇ ਸਾਹਮਣੇ ਚੱਟਾਨ ਵਾਂਗ ਖੜ੍ਹੀ ਹੋ ਗਈ। ਇਸ ਪੂਰੇ ਘਟਨਾਕ੍ਰਮ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।
    ਐਤਵਾਰ ਨੂੰ ਕਲੋਰਾਡੋ ਵਿਚ ਹਜ਼ਾਰਾਂ ਲੋਕ ਜਦੋਂ ਸਥਾਨਕ ਗਵਰਨਰ ਅੱਗੇ ਲਾਕਡਾਊਨ ਹਟਾਉਣ ਦੀ ਮੰਗ ਨੂੰ ਲੈਕੇ ਪਹੁੰਚੇ ਤਾਂ ਨਰਸ ਸਮੇਤ ਕਈ ਹੈਲਥ ਵਰਕਰ ਉਹਨਾਂ ਦੀ ਕਾਰ ਦੇ ਸਾਹਮਣੇ ਖੜ੍ਹੇ ਹੋ ਗਏ। ਇਸ ਦੌਰਾਨ ਦੋਹਾਂ ਧਿਰਾਂ ਵਿਚਾਲੇ ਕਾਫੀ ਝੜਪ ਵੀ ਹੋਈ ਪਰ ਪਰ ਨਰਸ ਕਾਰ ਦੇ ਸਾਹਮਣੇ ਡਟੀ ਰਹੀ। 
    ਕਲੋਰਾਡੋ ਦੇ ਡਿਨਵਰ ਸ਼ਹਿਰ ਵਿਚ ਹੋਏ ਇਸ ਵਿਰੋਧ ਪ੍ਰਦਰਸ਼ਨ ਵਿਚ ਹਜ਼ਾਰਾਂ ਲੋਕਾਂ ਨੇ ਸਮਾਜਿਕ ਦੂਰੀ ਦੀਆਂ ਧੱਜੀਆਂ ਉਡਾ ਦਿੱਤੀਆਂ। ਇਹਨਾਂ ਲੋਕਾਂ ਨੇ ਆਪਣੇ ਹੱਥਾਂ ਵਿਚ ਤਖਤੀਆਂ ਫੜੀਆਂ ਹੋਈਆਂ ਸਨ ਜਿਹਨਾਂ ‘ਤੇ ਲਿਖਿਆ ਹੋਇਆ ਸੀ, ‘ਤੁਹਾਡੀ ਸਿਹਤ ਮੇਰੇ ਅਧਿਕਾਰਾਂ ਦੀ ਜਗ੍ਹਾ ਨਹੀਂ ਲੈ ਸਕਦੀ’  ਅਤੇ ‘ਡਰ ਦੇ ਉੱਪਰ ਸੁਤੰਤਰਤਾ’। ਇਸ ਭਾਰੀ ਵਿਰੋਧ ਦੇ ਵਿਚ ਹੈਲਥਕੇਯਰ ਵਰਕਰਾਂ ਦਾ ਵੀ ਇਕ ਸਮੂਹ ਉੱਥੇ ਪਹੁੰਚ ਗਿਆ ਅਤੇ ਉਸ ਨੇ ਇਸ ਪ੍ਰਦਰਸ਼ਨ ਦਾ ਵਿਰੋਧ ਕੀਤਾ। 
    ਮਾਸਕ ਅਤੇ ਹਸਪਤਾਲ ਦੀ ਡਰੈੱਸ ਪਹਿਨੇ ਇਹਨਾਂ ਹੈਲਥ ਵਰਕਰਾਂ ਨੇ ਲਾਕਡਾਊਨ ਖੋਲ੍ਹਣ ਦਾ ਵਿਰੋਧ ਕੀਤਾ। ਇਹੀ ਨਹੀਂ ਇਹ ਲੋਕ ਸੜਕ ‘ਤੇ ਸ਼ਾਂਤੀਪੂਰਵਕ ਕਾਰਾਂ ਦੇ ਸਾਹਮਣੇ ਖੜ੍ਹੇ ਰਹੇ। ਇਸ ਨਾਲ ਲਾਕਡਾਊਨ ਦੇ ਵਿਰੋਧੀਆਂ ਨਾਲ ਨਰਸਾਂ ਦੀ ਕਾਫੀ ਬਹਿਸ ਵੀ ਹੋ ਗਈ। ਲੋਕ ਹਾਰਨ ਵਜਾਉਂਦੇ ਰਹੇ ਅਤੇ ਚੀਕਦੇ ਰਹੇ ਪਰ ਹੈਲਥ ਵਰਕਰ ਆਪਣੀ ਜਗ੍ਹਾ ‘ਤੇ ਡਟੇ ਰਹੇ। ਹੁਣ ਇਹਨਾਂ ਹੈਲਥ ਵਰਕਰਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਪੂਰੀ ਦੁਨੀਆ ਤੋਂ ਲੋਕ ਇਹਨਾਂ ਹੈਲਥ ਵਰਕਰਾਂ ਦਾ ਸਮਰਥਨ ਕਰ ਰਹੇ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!