ਸ਼ੈਲਰ ਮਾਲਕਾਂ ਨੇ ਮੈਨੇਜਰ ਤੇ ਪੈਸੇ ਮੰਗਣ ਦੇ ਦੋਸ਼ ਲਗਾਏ
ਬਰਨਾਲਾ (ਰਾਜਿੰਦਰ ਵਰਮਾ)


ਭਦੌੜ ਵਿਖੇ ਗੁਦਾਮ ਵਿੱਚ ਚੌਲ ਲਗਾਉਣ ਦੇ ਮਸਲੇ ਨੂੰ ਲੈਕੇ ਐਫਸੀਆਈ ਦੇ ਮੈਨੇਜਰ ਅਤੇ ਸ਼ੈਲਰ ਮਾਲਕਾਂ ਵਿੱਚ ਉਸ ਵੇਲੇ ਵਿਵਾਦ ਖੜਾ ਹੋ ਗਿਆ ਜਦੋਂ ਐਫਸੀਆਈ ਦੇ ਮੁਲਾਜਮਾਂ ਨੇ ਟਰੱਕ ਅੰਦਰ ਜਾਣ ਤੋਂ ਰੋਕ ਦਿੱਤੇ ਤੇ ਸ਼ੈਲਰ ਐਸੋਸੀਏਸ਼ਨ ਨੇ ਮੈਨੇਜਰ ਤੇ ਪੈਸੇ ਮੰਗਣ ਦੇ ਦੋਸ਼ ਲਗਾ ਦਿੱਤੇ।
ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਹਰੀਸ਼ ਗਰਗ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਐਫਸੀਆਈ ਤੇ ਵੇਅਰਹਾਊਸ ਦੇ ਅਧਿਾਕਾਰੀਆਂ ਨਾਲ ਹੋਏ ਸਮਝੋਤੇ ਮੁਤਾਬਿਕ ਦੋਹਾਂ ਗੁਦਾਮਾਂ ਵਿੱਚ ਸ਼ੈਲਰ ਮਾਲਕਾਂ ਵੱਲੋਂ ਰੋਜਾਨਾ 12 ਗੱਡੀਆਂ ਲਗਾਈਆਂ ਜਾਣੀਆਂ ਸਨ ਤੇ ਅੱਜ ਜਦੋਂ ਸ਼ੈਲਰ ਮਾਲਕਾਂ ਨੇ ਤੈਅ ਕੀਤੇ ਸਮੇਂ ਮੁਤਾਬਿਕ ਸਵੇਰੇ 8 ਵਜੇ ਚੌਲ ਦੀਆਂ ਭਰੀਆਂ ਗੱਡੀਆਂ ਲਿਆਂਦੀਆਂ ਗਈਆਂ ਤਾਂ ਉਨ੍ਹਾਂ ਨੂੰ ਅੰਦਰ ਆਉਣ ਤੋਂ ਰੋਕ ਦਿੱਤਾ ਗਿਆ। ਹਰੀਸ ਗਰਗ ਨੇ ਦੱਸਿਆ ਕਿ ਡੀਪੂ ਮੈਨੇਜਰ ਅਜੈ ਕਾਵਤ ਗੱਡੀਆਂ ਲਗਾਉਣ ਬਦਲੇ ਮਿੱਲਰਜ਼ ਪਾਸੋਂ 80 ਹਜ਼ਾਰ ਦੀ ਮੰਗ ਕਰ ਰਿਹਾ ਹੈ। ਦੂਜੇ ਪਾਸੇ ਐਫਸੀਆਈ ਦੇ ਮੈਨੇਜਰ ਅਜੈ ਕਾਵਤ ਦਾ ਕਹਿਣਾ ਸੀਕਿ ਉਸ ਪਾਸ ਭਦੌੜ ਦਾ ਵਾਧੂ ਚਾਰਜ ਹੈ ਤੇ ਉਹ ਬਰਨਾਲਾ ਡੀਪੂ ਦਾ ਕੰਮ ਨਿਪਟਾ ਕੇ ਭਦੌੜ ਆਇਆ ਸੀ ਤੇ ਉਨ੍ਹਾਂ ਪੈਸੇ ਮੰਗਣ ਦੇ ਦੋਸ਼ ਨੂੰ ਨਕਾਰਦੇ ਹੋਏ ਕਿਹਾ ਕਿ ਭਦੌੜ ਦੇ ਸ਼ੈਲਰ ਵਾਲੇ ਇਕੱਠੇ ਹੋਕੇ ਦਫ਼ਤਰ ਆਉਣਾ ਚਾਹੁੰਦੇ ਸੀ ਤੇ ਉਨ੍ਹਾਂ ਨੇ ਕਰੋਨਾ ਵਾਇਰਸ ਅਤੇ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸਿਰਫ਼ ਦੋ-ਤਿੰਨ ਸ਼ੈਲਰ ਵਾਲਿਆਂ ਨਾਲ ਗੱਲ ਕਰਨ ਦੀ ਹਾਮੀ ਭਰੀ ਸੀ। ਉਨ੍ਹਾਂ ਸਰਕਾਰੀ ਆਰਡਰ ਦੀ ਕਾਪੀ ਦਿਖਾਉਂਦੇ ਹੋਏ ਇਹ ਵੀ ਦੱਸਿਆ ਕਿ ਸਰਕਾਰ ਨੇ ਕਣਕ ਦੀ ਸੀਜ਼ਨ ਹੋਣ ਕਰਕੇ ਪਹਿਲ੍ਹਾ ਕਣਕ ਸਟੋਰ ਕੀਤੀ ਜਾਵੇਗੀ ਅਤੇ ਹਰ ਗੱਡੀ ਵਿੱਚ ਸੈਨੇਟਾਈਜਰ ਅਤੇ ਡਰਾਇਵਰ ਦੇ ਮਾਸਕ ਪਾਇਆ ਹੋਣਾ ਚਾਹੀਦਾ ਹੈ। ਐਫਸੀਆਈ ਦੇ ਮੈਨੇਜਰ ਨੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਵਾ ਕੇ 5 ਟਰੱਕ ਐਫਸੀਆਈ ਗੁਦਾਮ ਵਿੱਚ ਲਗਵਾਏ।