15.2 C
United Kingdom
Friday, May 9, 2025
More

    ਅਮਰੀਕਾ: ਤਕਰੀਬਨ ਇੱਕ ਮਹੀਨੇ ਬਾਅਦ ਵੀ ਡਿਕਸੀ ਫਾਇਰ ਮਚਾ ਰਹੀ ਹੈ ਤਬਾਹੀ

    ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)

    ਅਮਰੀਕਾ ਵਿੱਚ ਉੱਤਰੀ ਕੈਲੀਫੋਰਨੀਆ ਦੇ ਜੰਗਲੀ ਖੇਤਰਾਂ ਵਿੱਚ ਤਕਰੀਬਨ ਇੱਕ ਮਹੀਨੇ ਪੁਰਾਣੀ ਜੰਗਲ ਦੀ ਤਬਾਹੀ ਮਚਾ ਰਹੀ ਹੈ। ਇਹ ਅੱਗ ਛੋਟੇ ਸ਼ਹਿਰਾਂ ਵੱਲ ਵਧ ਰਹੀ ਹੈ ਅਤੇ ਹਜ਼ਾਰਾਂ ਘਰਾਂ ਲਈ ਤਬਾਹੀ ਦਾ ਖਦਸ਼ਾ ਹੋਰ ਵਧ ਗਿਆ ਹੈ। 6,000 ਤੋਂ ਵੱਧ ਫਾਇਰ ਫਾਈਟਰ ਇਕੱਲੀ ਡਿਕਸੀ ਫਾਇਰ ਨੂੰ ਬੁਝਾਉਣ ਲਈ ਲੜ ਰਹੇ ਕਨ, ਜਿਸ ਨਾਲ 1,000 ਤੋਂ ਵੱਧ ਘਰ, ਕਾਰੋਬਾਰ ਅਤੇ ਹੋਰ ਢਾਂਚੇ ਤਬਾਹ ਹੋ ਗਏ ਹਨ। ਅੱਗ ਬੁਝਾਊ ਕਰਮਚਾਰੀ ਡਿਕਸੀ ਫਾਇਰ ਨੂੰ ਅਲਮਨੋਰ ਝੀਲ ਦੇ ਪੂਰਬ ਵੱਲ ਵੈਸਟਵੁੱਡ ਤੱਕ ਪਹੁੰਚਣ ਤੋਂ ਰੋਕਣ ਲਈ ਜੱਦੋਜਹਿਦ ਕਰ ਰਹੇ ਹਨ। ਜਿਸ ਵਾਸਤੇ ਅੱਗ ਦੇ ਰਾਸਤੇ ਵਿੱਚ ਰੁਕਾਵਟ ਪੈਦਾ ਕਰਨ ਲਈ ਬਲਡੋਜ਼ਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਪਲਮਾਸ ਕਾਉਂਟੀ ਦੇ ਸ਼ੈਰਿਫ ਦਫਤਰ ਅਨੁਸਾਰ ਇਸ ਅੱਗ ਕਾਰਨ ਗ੍ਰੀਨਵਿਲੇ ਅਤੇ ਚੈਸਟਰ ਦੇ ਖੇਤਰਾਂ ਵਿੱਚ ਚਾਰ ਲੋਕ ਲਾਪਤਾ ਵੀ ਹੋਏ ਹਨ । ਡਿਕਸੀ ਅੱਗ ਕਾਰਨ ਪਲਮਾਸ ਕਾਉਂਟੀ ਵਿੱਚ ਸ਼ੁੱਕਰਵਾਰ ਨੂੰ ਹੋਰ ਘਰਾਂ ਨੂੰ ਛੱਡਣ ਦੇ ਆਦੇਸ਼ ਜਾਰੀ ਕੀਤੇ ਗਏ। 13 ਜੁਲਾਈ ਨੂੰ ਸ਼ੁਰੂ ਹੋਈ ਡਿਕਸੀ ਫਾਇਰ ਨੇ 800 ਸਕੁਏਰ ਮੀਲ ਤੋਂ ਵੱਧ ਨੂੰ ਤਬਾਹ ਕਰ ਦਿੱਤਾ ਹੈ । ਇਸ ਤਬਾਹੀ ਦੇ ਇਲਾਵਾ ਨੈਸ਼ਨਲ ਇੰਟੈਰੇਜੈਂਸੀ ਫਾਇਰ ਸੈਂਟਰ ਦੇ ਅਨੁਸਾਰ, ਨੇੜਲੇ ਖੇਤਰਾਂ ਵਿੱਚ ਹਵਾ ਦੀ ਗੁਣਵੱਤਾ ਵੀ ਅੱਗ ਦੇ ਧੂੰਏਂ ਕਾਰਨ ਸਿਹਤ ਲਈ ਹਾਨੀਕਾਰਕ ਬਣੀ ਹੋਈ ਹੈ। ਅਮਰੀਕਾ ਦੇ ਪੱਛਮੀ ਰਾਜਾਂ ਵਿੱਚ ਸੋਕੇ ਅਤੇ ਗਰਮ ਮੌਸਮ ਦੌਰਾਨ 100 ਤੋਂ ਵੱਧ ਵੱਡੀਆਂ ਜੰਗਲਾਂ ਦੀਆਂ ਅੱਗਾਂ ਨੇ ਜੰਗਲਾਂ, ਘਾਹ ਦੇ ਮੈਦਾਨਾਂ ਅਤੇ ਚਰਾਗਾਹਾਂ ਨੂੰ ਸਾੜ ਦਿੱਤਾ ਹੈ। ਯੂ ਐਸ ਫੌਰੈਸਟ ਸਰਵਿਸ ਸੰਕਟ ਮੋਡ ਵਿੱਚ ਕੰਮ ਕਰ ਰਹੀ ਹੈ ਅਤੇ ਪੂਰੀ ਸਮਰੱਥਾ ਨਾਲ ਫਾਇਰ ਫਾਈਟਰਜ਼ ਨੂੰ ਤਾਇਨਾਤ ਕਰ ਰਹੀ ਹੈ। ਵਿਗਿਆਨੀਆਂ ਦੇ ਅਨੁਸਾਰ ਜਲਵਾਯੂ ਤਬਦੀਲੀ ਨੇ ਯੂ ਐਸ ਦੇ ਪੱਛਮੀ ਖੇਤਰਾਂ ਨੂੰ ਪਿਛਲੇ 30 ਸਾਲਾਂ ਵਿੱਚ ਗਰਮ ਅਤੇ ਸੁੱਕਾ ਬਣਾ ਦਿੱਤਾ ਹੈ। ਇਸਦੇ ਇਲਾਵਾ ਗ੍ਰੀਸ ਸਮੇਤ ਯੂਰਪ ਵਿੱਚ ਵੀ ਦਰਜਨਾਂ ਜੰਗਲੀ ਅੱਗਾਂ ਨੇ ਜੰਗਲਾਂ ਨੂੰ ਤਬਾਹ ਅਤੇ ਘਰਾਂ ਨੂੰ ਸਾੜ ਦਿੱਤਾ ਹੈ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!
    11:38