ਮਮਦੋਟ (ਪੰਜ ਦਰਿਆ ਬਿਊਰੋ)
ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਡਾ ਬੈਂਸ ਐਸ ਐਮ ਓ ਮਮਦੋਟ ਦੀ ਅਗਵਾਈ ਵਿਚ ਅੱਜ ਵੱਖ ਵੱਖ ਸਕੂਲਾਂ ਵਿੱਚ ਬੱਚਿਆਂ ਦੇ ਕਰੋਨਾ ਦੇ ਸੈਂਪਲ ਲਏ ਗਏ, ਇਸ ਕੜੀ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਅਲੀ ਕੇ ਸਰਕਾਰੀ ਹਾਈ ਸਕੂਲ ਦੁਲਚੀ ਕੇ ਦੇ ਲੱਗਭਗ 76 ਬੱਚਿਆ ਦੇ ਕੋਵਿਡ ਸੈਂਪਲ ਲਏ ਗਏ । ਕਰੋਨਾ ਦੀ ਤੀਜੀ ਲਹਿਰ ਨੂੰ ਮੱਦੇਨਜ਼ਰ ਰੱਖਦੇ ਹੋਏ ਸਿਹਤ ਵਿਭਾਗ ਕੋਈ ਵੀ ਖਤਰਾ ਮੁੱਲ ਨਹੀਂ ਲੈਣਾ ਚਾਹੁੰਦਾ। ਜ਼ਿਕਰਯੋਗ ਹੈ ਕਿ ਪੰਜਾਬ ਦੇ ਸਕੂਲ ਪਿਛਲੇ ਕੁਝ ਦਿਨਾਂ ਤੋਂ ਖੋਲੇ ਗਏ ਹਨ ਤੇ ਕੁਝ ਹੀ ਦਿਨਾਂ ਵਿਚ ਕਈ ਸਕੂਲਾਂ ਵਿਚ ਬੱਚਿਆਂ ਵਿਚ ਕਰੋਨਾ ਪੋਸਟਿਵ ਦੀਆਂ ਰਿਪੋਰਟਾਂ ਮਿਲੀਆਂ ਹਨ । ਜਿਸ ਕਰਕੇ ਸਿਹਤ ਵਿਭਾਗ ਨੇ ਹਰਕਤ ਵਿਚ ਆਉਦਿਆ ਸਾਰੇ ਸਕੂਲਾਂ ਦੇ ਬੱਚਿਆਂ ਦੀ ਕਰੋਨਾ ਜਾਂਚ ਕਰਨ ਦਾ ਫੈਸਲਾ ਕੀਤਾ ਹੈ । ਇਸ ਸਮੇਂ ਅਲੀਕੇ ਸਕੂਲ ਦੇ ਬੱਚਿਆਂ ਦੇ ਕਰੋਨਾ ਦੇ ਸੈਂਪਲ ਸੀ ਐਚ ਓ ਮੈਡਮ ਰੇਨੂ ਬਾਲਾ ਐਮ ਪੀ ਐਚ ਡਬਲਯੂ ਰਮਨ ਕੰਬੋਜ ਦੁਆਰਾ ਲਏ ਗਏ ਇਸ ਸਮੇਂ ਸਕੂਲ ਅਧਿਆਪਕ ਪ੍ਰਤਾਪ ਸਿੰਘ ਮੱਲ ਅਧਿਆਪਕ ਸੰਦੀਪ ਕੁਮਾਰ ਅਲੀਕੇ ਔਰ ਸਮੂਹ ਸਕੂਲ ਸਟਾਫ ਹਾਜ਼ਰ ਸੀ । ਦੁਲਚੀ ਕੇ ਸਕੂਲ ਦੇ ਬੱਚਿਆਂ ਦੇ ਸੈਂਪਲ ਐਲ ਐਚ ਵੀ ਮੈਡਮ ਸੁਖਵੰਤ ਕੌਰ, ਮੈਡਮ ਬੇਅੰਤ ਕੌਰ, ਸੀ ਐਚ ਓ ਔਸ਼ਨ, ਮੈਡਮ ਕਿਰਨ ਦੁਆਰਾ ਲਏ ਗਏ ਇਸ ਸਮੇਂ ਬਿੱਟਾ ਸੰਧੂ, ਵਰਿੰਦਰ ਕੁਮਾਰ ਆਸ਼ਾ ਵਰਕਰ ਰਾਣੀ ਆਸ਼ਾ ਵਰਕਰ ਕੁਲਵਿੰਦਰ ਕੌਰ ਅਲੀਕੇ ਆਦਿ ਸਟਾਫ ਹਾਜ਼ਰ ਸੀ।
