ਪੱਤਰਕਾਰ ਕਰਮ ਸੰਧੂ
ਮਾਖਿਓਂ ਮਿੱਠੀ ਅਤੇ ਸੁਰੀਲੀ ਆਵਾਜ਼ ਦੀ ਮਲਿਕਾ ਜਿਸ ਨੇ ਆਪਣੇ ਖ਼ੂਬਸੂਰਤ ਗੀਤਾਂ ਨਾਲ ਪੰਜਾਬੀ ਸਰੋਤਿਆਂ ਦਾ ਅਥਾਹ ਪਿਆਰ ਹਾਸਲ ਕੀਤਾ। ਉੱਚੀ ਲੰਮੀ ਸੋਹਣੀ ਸੁਨੱਖੀ ਮੁਟਿਆਰ ਗਾਇਕਾ ਮਿਸ ਕਮਲ ਜੋ ਕਿਸੇ ਜਾਣ ਪਹਿਚਾਣ ਦੀ ਮੁਥਾਜ ਨਹੀਂ। ਗਾਇਕਾ ਮਿਸ ਕਮਲ ਨੇ ਪੰਜਾਬੀ ਸੰਗੀਤਕ ਇੰਡਸਟਰੀ ਵਿਚ ਆਪਣਾ ਵਧੀਆ ਮੁਕਾਮ ਬਣਾਇਆ ਹੋਇਆ ਹੈ। ਜੋ ਕੇ ਸਰੋਤਿਆਂ ਦੀ ਹਰਮਨ ਪਿਆਰੀ ਗਾਇਕਾ ਬਣੀ ਹੋਈ ਹੈ। ਅੱਜਕੱਲ੍ਹ ਆਪਣੇ ਖ਼ੂਬਸੂਰਤ ਗੀਤ “ਲੱਗਦਾ ਪਿਆਰ” ਨਾਲ ਸਰੋਤਿਆਂ ਦਾ ਬੇਹੱਦ ਪਿਆਰ ਬਟੋਰ ਰਹੀ ਹੈ। ਇਸ ਗੀਤ ਸਬੰਧੀ ਜਾਣਕਾਰੀ ਦਿੰਦਿਆਂ ਸੰਗੀਤਕਾਰ ਦਵਿੰਦਰ ਸੰਧੂ ਸੁੱਖਣਵਾਲੀਆ ਨੇ ਦੱਸਿਆ ਹੈ ਕਿ ਇਸ ਗੀਤ ਨੂੰ ਗੀਤਕਾਰ ਬਲਵਿੰਦਰ ਦਿਲਦਾਰ ਨੇ ਬਹੁਤ ਖੂਬਸੂਰਤ ਤਰੀਕੇ ਨਾਲ ਕਲਮਬੰਧ ਕੀਤਾ ਹੈ। ਜਿਸ ਦਾ ਮਿਊਜ਼ਿਕ ਅਮਨ ਧਨੋਆ ਵੱਲੋਂ ਬਹੁਤ ਸੁਚੱਜੇ ਢੰਗ ਨਾਲ ਆਪਣੀਆਂ ਸੰਗੀਤਕ ਧੁਨਾਂ ਨਾਲ ਸ਼ਿੰਗਾਰਿਆ ਗਿਆ ਹੈ। ਮਿਸ ਕਮਲ ਦੇ ਇਸ ਗੀਤ ਨੂੰ ਯੂ.ਕੇ ਦੀ ਨਾਮਵਰ ਕੰਪਨੀ ਜੀਵਨ ਰਿਕਾਰਡ ਅਤੇ ਰਣਜੀਤ ਸਿੰਘ ਮਠਾੜੂ ਦੀ ਮਾਣਮੱਤੀ ਪੇਸ਼ਕਸ਼ ਹੇਠ ਰਿਲੀਜ਼ ਕੀਤਾ ਗਿਆ ਹੈ ਜਿਸ ਨੂੰ ਪੰਜਾਬੀ ਸਰੋਤੇ ਵੱਖ-ਵੱਖ ਚੈਨਲਾਂ ਤੇ ਖੂਬ ਪਿਆਰ ਮਿਲ ਰਿਹਾ ਹੈ।
