ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਸ਼ੈਤਾਨੀ ਪ੍ਰਵਿਰਤੀ ਦੇ ਇਨਸਾਨ ਦੁਨੀਆਂ ਦੇ ਹਰ ਕੋਨੇ ਵਿੱਚ ਵਸਦੇ ਹਨ, ਜੋ ਜੁਰਮ ਕਰਨ ਵੇਲੇ ਇਨਸਾਨੀਅਤ ਦੀਆਂ ਸਭ ਹੱਦਾਂ ਟੱਪ ਜਾਂਦੇ ਹਨ। ਅਜਿਹੀ ਹੀ ਹੱਦ ਇੱਕ ਵਿਅਕਤੀ ਨੇ ਕੈਲੀਫੋਰਨੀਆ ਵਿੱਚ ਇੱਕ 8 ਸਾਲਾਂ ਬੱਚੀ ਦਾ ਜਿਨਸੀ ਸ਼ੋਸ਼ਣ ਕਰਕੇ ਟੱਪੀ ਹੈ। ਇਸ ਮਾਮਲੇ ਸਬੰਧੀ ਸੈਨ ਹੋਜੇ ਪੁਲਿਸ ਵਿਭਾਗ ਨੇ ਦੱਸਿਆ ਕਿ ਇੱਕ ਵਿਅਕਤੀ ਨੇ ਸੈਨ ਹੋਜੇ ਦੇ ਘਰ ਵਿੱਚ ਦਾਖਲ ਹੋ ਕੇ ਇੱਕ ਬੱਚੀ ਨਾਲ ਬਲਾਤਕਾਰ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ 24 ਸਾਲਾਂ ਡੁਪਰੀ ਕੇਨੇਥ ਹੌਰਨਸਬੀ ਨਾਮ ਦੇ ਵਿਅਕਤੀ ਨੇ 8 ਸਾਲਾਂ ਲੜਕੀ ਨੂੰ 6 ਅਗਸਤ ਦੀ ਸਵੇਰ ਡੈਮਸੇਨ ਡਰਾਈਵ ਦੇ ਇੱਕ ਘਰ ਵਿੱਚ ਖੇਡਦੇ ਸਮੇਂ ਆਪਣਾ ਸ਼ਿਕਾਰ ਬਣਾਇਆ। ਇਸ ਦੌਰਾਨ ਹੌਰਨਸਬੀ ਨੇ ਕਥਿਤ ਤੌਰ ‘ਤੇ ਘਰ ਦਾ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਲੜਕੀ ਦਾ ਜਿਨਸੀ ਸ਼ੋਸ਼ਣ ਕੀਤਾ। ਸਿਟੀ ਪੁਲਿਸ ਨੇ ਦੱਸਿਆ ਕਿ ਜਦੋਂ ਉਸਨੇ ਲੜਕੀ ਨੂੰ ਛੱਡਿਆ ਤਾਂ ਦਿੱਤਾ, ਉਹ ਘਰ ਦੇ ਇੱਕ ਪਰਿਵਾਰਕ ਮੈਂਬਰ ਕੋਲ ਭੱਜ ਕੇ ਗਈ ਜਿਸਨੇ ਅਪਰਾਧੀ ਦਾ ਪਿੱਛਾ ਕੀਤਾ। ਪੁਲਿਸ ਵਿਭਾਗ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਵਿਅਕਤੀ ਇੱਕ ਅਜਨਬੀ ਸੀ ਜਿਸਦਾ ਨਾਬਾਲਗ ਪੀੜਤ ਨਾਲ ਕੋਈ ਸਬੰਧ ਨਹੀਂ ਸੀ। ਪੁਲਿਸ ਨੂੰ ਇਸ ਮਾਮਲੇ ਦੀ ਸੂਚਨਾ ਸਵੇਰੇ 7:30 ਵਜੇ ਅਤੇ ਇੱਕ ਪੈਟਰੋਲਿੰਗ ਅਧਿਕਾਰੀ ਨੇ ਘਟਨਾ ਤੋਂ ਥੋੜੀ ਦੇਰ ਬਾਅਦ ਸੜਕ ‘ਤੇ ਜਾਂਦੇ ਹੋਏ ਹੌਰਨਸਬੀ ਨੂੰ ਪਛਾਣ ਲਿਆ ਅਤੇ ਗ੍ਰਿਫਤਾਰ ਕੀਤਾ। ਹੁਣ ਇਸ ਗੁਨਾਹ ਬਦਲੇ ਹੌਰਨਸਬੀ ਨੂੰ ਇੱਕ ਬੱਚੀ ਦੇ ਬਲਾਤਕਾਰ ਸਮੇਤ ਅੱਠ ਸੰਗੀਨ ਜਿਨਸੀ ਅਪਰਾਧਾਂ ਦੇ ਮਾਮਲੇ ਵਿੱਚ ਉਮਰ ਕੈਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
