ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕੀ ਏਜੰਸੀ ਐਫ ਡੀ ਏ ਦੁਆਰਾ ਕਮਜੋਰ ਇਮਊਨਿਟੀ ਵਾਲੇ ਲੋਕਾਂ ਨੂੰ ਕੋਰੋਨਾ ਵਾਇਰਸ ਕੋਲੋਂ ਜਿਆਦਾ ਸੁਰੱਖਿਆ ਪ੍ਰਦਾਨ ਕਰਨ ਲਈ ਵੈਕਸੀਨ ਦੀ ਤੀਜੀ ਖੁਰਾਕ ਦੇਣ ਲਈ ਮਨਜੂਰੀ ਦਿੱਤੀ ਗਈ ਹੈ। ਐਫ ਡੀ ਏ ਨੇ ਵੀਰਵਾਰ ਨੂੰ ਘੋਸ਼ਣਾ ਕੀਤੀ ਕਿ ਕਿਸੇ ਤਰ੍ਹਾਂ ਦੇ ਅੰਗ ਟ੍ਰਾਂਸਪਲਾਂਟ ਕੀਤੇ, ਐਚ ਆਈ ਵੀ ਤੋਂ ਪ੍ਰਭਾਵਿਤ ਅਤੇ ਕਮਜ਼ੋਰ ਕਮਿਊਨਿਟੀ ਆਦਿ ਵਾਲੇ ਲੋਕ ਬਿਹਤਰ ਸੁਰੱਖਿਆ ਲਈ ਕੋਵਿਡ -19 ਟੀਕੇ ਦੀ ਇੱਕ ਵਾਧੂ ਖੁਰਾਕ ਪ੍ਰਾਪਤ ਕਰ ਸਕਦੇ ਹਨ। ਉਹ ਲੋਕ ਜੋ ਸਿਹਤ ਸਮੱਸਿਆਵਾਂ ਤੋਂ ਪ੍ਰਭਾਵਿਤ ਹਨ, ਫਾਈਜਰ ਜਾਂ ਮੋਡਰਨਾ ਕੰਪਨੀਆਂ ਦੀ ਤੀਜੀ ਖੁਰਾਕ ਲੈ ਸਕਦੇ ਹਨ। ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਦੁਆਰਾ ਕੀਤੀ ਗਈ ਘੋਸ਼ਣਾ ਉਨ੍ਹਾਂ ਲੱਖਾਂ ਅਮਰੀਕੀਆਂ ‘ਤੇ ਲਾਗੂ ਹੁੰਦੀ ਹੈ ਜੋ ਅੰਗ ਟ੍ਰਾਂਸਪਲਾਂਟ, ਕੈਂਸਰਾਂ ਜਾਂ ਹੋਰ ਬਿਮਾਰੀਆਂ ਕਾਰਨ ਵਿਸ਼ੇਸ਼ ਤੌਰ ‘ਤੇ ਕਮਜ਼ੋਰ ਹਨ। ਹਾਲਾਂਕਿ ਐਫ ਡੀ ਏ ਦੁਆਰਾ ਆਮ ਲੋਕਾਂ ਲਈ ਵੀ ਬੂਸਟਰ ਖੁਰਾਕ ਦੇ ਅਧਿਐਨ ਕੀਤੇ ਜਾ ਰਹੇ ਹਨ।
