5.4 C
United Kingdom
Friday, March 6, 2026

More

    ਸਕਾਟਲੈਂਡ: ਕੋਪ 26 ਸੰਮੇਲਨ ਦੇ ਡੈਲੀਗੇਟਾਂ ਲਈ ਕੋਵਿਡ ਯਾਤਰਾ ਪਾਬੰਦੀਆਂ ਵਿੱਚ ਦਿੱਤੀ ਜਾਵੇਗੀ ਢਿੱਲ

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਸਕਾਟਲੈਂਡ ਵਿੱਚ ਇਸ ਸਾਲ ਹੋਣ ਵਾਲੇ ਕੋਪ 26 ਸੰਮੇਲਨ ਲਈ ਗਲਾਸਗੋ ਪਹੁੰਚਣ ਵਾਲੇ ਦੁਨੀਆਂ ਭਰ ਦੇ ਡੈਲੀਗੇਟਾਂ ਲਈ ਯਾਤਰਾ ਸਬੰਧੀ ਨਿਯਮਾਂ ਵਿੱਚ ਢਿੱਲ ਦਿੱਤੀ ਜਾਵੇਗੀ। ਕੋਪ 26 ਦੇ ਅਧਿਕਾਰੀਆਂ ਨੇ ਇਸ ਸਮਾਗਮ ਲਈ ਸ਼ਰਤਾਂ ਨਿਰਧਾਰਤ ਕੀਤੀਆਂ ਹਨ, ਜਿਸ ਲਈ ਵਿਸ਼ਵ ਭਰ ਦੇ 20,000 ਤੋਂ 25,000 ਸਰਕਾਰੀ ਡੈਲੀਗੇਟਾਂ, ਮੀਡੀਆ ਅਤੇ ਪ੍ਰਚਾਰਕਾਂ ਦੇ ਗਲੋਬਲ ਵਾਰਮਿੰਗ ਨੂੰ ਰੋਕਣ ਬਾਰੇ ਗੱਲਬਾਤ ਕਰਨ ਲਈ ਸਕਾਟਲੈਂਡ ਆਉਣ ਦੀ ਉਮੀਦ ਹੈ। ਇਸ ਸੰਮੇਲਨ ਲਈ ਆਉਣ ਵਾਲੇ ਡੈਲੀਗੇਟਾਂ ਲਈ ਇਕਾਂਤਵਾਸ ਆਦਿ ਦੇ ਨਿਯਮਾਂ ਨੂੰ ਘਟਾ ਦਿੱਤਾ ਜਾਵੇਗਾ, ਜਦੋਂ ਕਿ ਸਖਤ ਟੈਸਟਿੰਗ ਪ੍ਰੋਟੋਕੋਲ ਲਾਗੂ ਹੋਣਗੇ। ਜਿਸ ਵਿੱਚ ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਲੋਕਾਂ ਦੀ ਨਿਯਮਤ ਜਾਂਚ ਹੋਵੇਗੀ। ਡੈਲੀਗੇਟਾਂ ਨੂੰ ਸਿਖਰ ਸੰਮੇਲਨ ਦੇ ਪ੍ਰੋਟੋਕੋਲ ਦੀ ਪਾਲਣਾ ਕਰਨ ਲਈ ਸਹਿਮਤ ਹੋਣ ਵਾਲੇ ਚਾਰਟਰ ‘ਤੇ ਵੀ ਦਸਤਖਤ ਕਰਨੇ ਪੈਣਗੇ। ਯੂਕੇ ਸਾਰੇ ਕੋਵਿਡ -19 ਟੀਕਿਆਂ ਨੂੰ ਇਸ ਪ੍ਰੋਗਰਾਮ ਲਈ ਯੋਗ ਮੰਨ ਰਿਹਾ ਹੈ, ਪਰ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਬਿਨਾਂ ਟੀਕਾ ਲੱਗੇ ਪ੍ਰਤੀਨਿਧਾਂ ਨੂੰ ਵੀ ਰੋਕਿਆ ਨਹੀਂ ਜਾਵੇਗਾ। ਖਾਸ ਤੌਰ ‘ਤੇ ਕੋਪ 26 ਸੰਮੇਲਨ ਲਈ ਦੇ ਨਿਯਮਾਂ ਦੇ ਤਹਿਤ, ਲਾਲ ਸੂਚੀ ਵਾਲੇ ਦੇਸ਼ਾਂ ਦੇ ਡੈਲੀਗੇਟਾਂ ਨੂੰ ਕੋਰੋਨਾ ਵੈਕਸੀਨ ਲੱਗੇ ਹੋਣ ਦੀ ਸੂਰਤ ਵਿੱਚ ਸਿਰਫ ਪੰਜ ਦਿਨਾਂ ਲਈ ਕੁਆਰੰਟੀਨ ਹੋਟਲਾਂ ਵਿੱਚ ਅਲੱਗ ਰਹਿਣਾ ਪਏਗਾ ਅਤੇ ਜੇ ਉਨ੍ਹਾਂ ਨੂੰ ਟੀਕੇ ਨਹੀਂ ਲੱਗੇ ਹਨ ਤਾਂ 10 ਦਿਨ ਇਕਾਂਤਵਾਸ ਹੋਣਾ ਪਵੇਗਾ। ਇਸਦੇ ਇਲਾਵਾ ਅਧਿਕਾਰੀਆਂ ਨੇ ਦੱਸਿਆ ਕਿ ਅੰਬਰ ਜਾਂ ਗ੍ਰੀਨ ਲਿਸਟ ਦੇਸ਼ਾਂ ਤੋਂ ਆਉਣ ਵਾਲੇ ਕੋਪ 26 ਪ੍ਰਤੀਨਿਧਾਂ ਨੂੰ ਯੂਕੇ ਪਹੁੰਚਣ ‘ਤੇ ਇਕਾਂਤਵਾਸ ਹੋਣ ਦੀ ਜ਼ਰੂਰਤ ਨਹੀਂ ਹੋਵੇਗੀ, ਭਾਵੇਂ ਉਹਨਾਂ ਨੂੰ ਟੀਕਾ ਲੱਗਿਆ ਹੋਵੇ ਜਾਂ ਨਹੀਂ। ਅਧਿਕਾਰੀਆਂ ਨੇ ਕਿਹਾ ਕਿ ਕੋਪ 26 ਦੇ ਨਿਯਮਾਂ ਨੂੰ ਯੂਕੇ ਅਤੇ ਸਕਾਟਿਸ਼ ਸਰਕਾਰਾਂ ਦੁਆਰਾ ਹਸਤਾਖਰ ਕੀਤੇ ਗਏ ਹਨ, ਪਰ ਸਿਖਰ ਸੰਮੇਲਨ ਲਈ ਕੋਵਿਡ -19 ਸੁਰੱਖਿਆ ਉਪਾਅ ਅਜੇ ਵੀ ਬਦਲ ਸਕਦੇ ਹਨ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!