ਮਿੰਟੂ ਖੁਰਮੀ ਹਿੰਮਤਪੁਰਾ
ਮਾਲਵੇ ਦੇ ਬਠਿੰਡੇ ਜਿਲ੍ਹੇ ਦੇ ਇਤਿਹਾਸਕ ਪਿੰਡ- ਪਿੰਡ ਪਥਰਾਲਾ ਦਾ ਨੌਜਵਾਨ ਆਰਟਿਸਟ ਬਹਾਦਰ ਸਿੰਘ ਸੋਨੀ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ । ਪੇਸ਼ੇ ਤੋਂ ਸਵਰਨਕਾਰ ਮੰਡੀ ਡੱਬਵਾਲੀ ਸੋਨੇ ਚਾਂਦੀ ਦੀ ਦੁਕਾਨ ਚੋਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਾਲਾ ਮੱਧਵਰਗੀ ਪਰਿਵਾਰ ਨਾਲ ਸਬੰਧ ਰੱਖਣ ਵਾਲਾ ਨੋਜਵਾਨ
ਥਰਮਾ ਕੋਲ ਨਾਲ ਅਨੇਕਾਂ ਮਾਡਲ ਤਿਆਰ ਕਰ ਚੁੱਕਾ ਹੈ।

ਹੁਣ ਤੱਕ ਬਹਾਦਰ ਸਿੰਘ ਸੋਨੀ ਥਰਮਲਕੋਲ ਨਾਲ ਆਪਣੇ ਪਿੰਡ ਪਥਰਾਲਾ ਦੇ ਗੁਰਦੁਆਰਾ ਸਾਹਿਬ ਦਾ ਮਾਡਲ, ਲੇਖਕ , ਪਹਿਲਵਾਨ ਤੇ ਪ੍ਰੋ: ਕਰਮ ਸਿੰਘ ਭੂੰਦੜ ਦੀ ਹਵੇਲੀ ਦਾ ਮਾਡਲ, ਕੂਲਰ, ਪੱਖੇ, ਮੋਟਰਾਂ, ਵਾਟਰ ਵਰਕਸ, ਵਰਮਾਂ ਤੇ ਅਨੇਕਾਂ ਛੋਟੇ ਵਰਕਿੰਗ ਮਾਡਲ ਤਿਆਰ ਕਰਕੇ ਆਪਣੀ ਕਲਾ ਦੇ ਨਾਲ ਆਪਣੇ ਹੁਨਰ ਦਾ ਲੋਹਾ ਮਨਵਾ ਚੁੱਕਿਆ ਹੈ।
ਮਾਲਵਾ ਹੈਰੀਟੇਜ ਤੇ ਸੱਭਿਆਚਾਰਕ ਫਾਊਂਡੇਸ਼ਨ (ਰਜਿ. ) ਬਠਿੰਡਾ ਵਿਰਾਸਤ ਮੇਲੇ ਚ ਆਪਣੀ ਕਲਾ ਦੇ ਨਾਲ- ਨਾਲ ਵਿਰਾਸਤ ਮੇਲਾ ਕਮੇਟੀ ‘ਚ ਮੁੱਖ ਪ੍ਰਬੰਧਕ ਵਜੋਂ ਸੇਵਾ ਨਿਭਾਉਣ ਵਾਲਾ ਬਹਾਦਰ ਸਿੰਘ ਬਠਿੰਡਾ ਜਿਲ੍ਹੇ ‘ਚ ਹੁਣ ਤੱਕ ਪੰਜ ਡੀ. ਸੀ. ਸਾਹਿਬ , ਦੋ ਐੱਸ. ਐੱਸ. ਪੀ. ਸਾਹਿਬ, ਇੱਕ ਜੱਜ ਸਾਹਿਬ, ਸੰਗਰੂਰ ਤੋੰ ਉਸ ਟਾਇਮ ਦੇ ਡੀ. ਸੀ. ਸਾਹਿਬ ਐੱਸ. ਆਰ. ਲੱਧੜ ਤੇ ਹੋਰ ਧਾਰਮਿਕ ਤੇ ਰਾਜਨੀਤਕ ਸ਼ਖਸੀਅਤਾਂ ਤੋਂ ਸਨਮਾਨਿਤ ਹੋ ਚੁੱਕਿਆ ਹੈ। ਬਹਾਦਰ ਸਿੰਘ ਸੋਨੀ ਨੇ ਆਪਣੇ ਭਰੇ ਮਨ ਨਾਲ ਦੱਸਿਆ ਕਿ ਸਰਕਾਰਾਂ ਜਾਂ ਕਿਸੇ ਹੋਰ ਕਲਾ ਨੂੰ ਪਿਆਰ ਕਰਨ ਵਾਲਿਆਂ ਵੱਲੋਂ ਕੋਈ ਆਰਥਿਕ ਮਦਦ ਨਹੀਂ ਕੀਤੀ, ਭਾਂਵੇ ਮਾਣ ਸਨਮਾਨ ਪ੍ਰਸੰਸਾ ਪੱਤਰ ਮਿਲੇ ਪਰ ਕਿਸੇ ਨੇ ਬਾਂਹ ਨਹੀਂ ਫੜੀ। ਬਹਾਦਰ ਸਿੰਘ ਦੇ ਕਹਿਣ ਮੁਤਾਬਕ ਆਪਣੇ ਖਰਚੇ ‘ਤੇ ਮਾਡਲ ਤਿਆਰ ਕਰਕੇ ਹੁਨਰ ਨੂੰ ਚਹੇਤਿਆਂ ਤੱਕ ਪੁੱਜਦਾ ਕਰਨਾ ਘਰ ਫੂਕ ਤਮਾਸ਼ਾ ਦੇਖਣ ਵਾਲੀ ਗੱਲ ਹੈ ।
ਜੇ ਬਹਾਦਰ ਸਿੰਘ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਮਾਂ ਬਾਪ ਦੇ ਨਾਲ ਰਹਿਣ ਵਾਲੇ ਬਹਾਦਰ ਸਿੰਘ ਦੇ ਦੋ ਬੱਚੇ ਤੇ ਹਮਸਫਰ ਘਰ ਵਿੱਚ ਇੱਕੋ ਛੱਤ ਹੇਠ ਛੇ ਜੀ ਪਿੰਡ ਪਥਰਾਲਾ ਵਿੱਚ ਹੱਥੀਂ ਮਿਹਨਤ ਕਰਕੇ ਜਿੰਦਗੀ ਬਸਰ ਕਰ ਰਹੇ ਹਨ। ਬਹਾਦਰ ਸਿੰਘ ਦੀ ਕਲਾ ਨੂੰ ਪਿਆਰ ਕਰਨ ਵਾਲਿਆਂ ਦੀ ਗਿਣਤੀ ਲੱਖਾਂ ਵਿੱਚ ਹੋ ਗਈ। ਹੌਸਲਾ ਤੇ ਅੱਗੇ ਵੱਧਣ ਲਈ ਪ੍ਰੇਰਿਤ ਕਰਨ ਵਾਲਿਆਂ ਦਾ ਨਾਮ ਲੈਣਾਂ ਵੀ ਨਹੀਂ ਭੁੱਲਦਾ ਜਿੰਨਾਂ ਵਿੱਚ ਲੇਖਕ ਪੱਤਰਕਾਰ ਵੀਰ ਮਨਦੀਪ ਖੁਰਮੀ ਹਿੰਮਤਪੁਰਾ, ਹਰਵਿੰਦਰ ਸਿੰਘ ਖਾਲਸਾ ਪ੍ਧਾਨ ਮਾਲਵਾ ਹੈਰੀਟੇਜ ਸੱਭਿਆਚਾਰਕ ਫਾਊਂਡੇਸ਼ਨ ਬਠਿੰਡਾ, ਬਲਦੇਵ ਸਿੰਘ ਚੀਨਾ ਪ੍ਰਧਾਨ ਬਾਬਾ ਜਿਉਂਣ ਸਿੰਘ ਸੇਵਾ ਸੁਸਾਇਟੀ ਰਜਿ. ਪਥਰਾਲਾ । ਅਸੀਂ ਦੁਆ ਕਰਦੇ ਹਾਂ ਪਥਰਾਲੇ ਪਿੰਡ ਦਾ ਇਹ ਨੌਜਵਾਨ ਸਦਾ ਸਫ਼ਲਤਾ ਦੀਆਂ ਪੌੜੀਆਂ ਚੜ੍ਹਦਾ ਰਹੇ।